ਛੋਟੀ ਉਮਰ ‘ਚ ਕਿਉਂ ਬਣਨੀਆਂ ਸ਼ੁਰੂ ਹੋ ਗਈਆਂ ਹਨ ਰਸੌਲੀਆਂ ?

Teenage Uterus Fibroid: ਔਰਤਾਂ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਵਿਚੋਂ ਇਕ ਯੂਟ੍ਰਿਸ ਨਾਲ ਜੁੜੀਆਂ ਸਮੱਸਿਆਵਾਂ ਵੀ ਹਨ ਜੋ ਅੱਜ ਕੱਲ ਸ਼ਾਦੀਸ਼ੁਦਾ ਜਾਂ teenage ਦੋਵਾਂ ਨੂੰ ਹੀ ਸੁਣਨ ਨੂੰ ਮਿਲ ਰਹੀ ਹੈ। 10 ਵਿੱਚੋਂ 7 ਔਰਤਾਂ ਬੱਚੇਦਾਨੀ ਨਾਲ ਜੁੜੀ ਕਿਸੀ ਨਾ ਕਿਸੀ ਸਮੱਸਿਆਵਾਂ ਨਾਲ ਜੂਝ ਰਹੀਆਂ ਹਨ। ਭਾਰਤੀ ਔਰਤਾਂ ਦੀ ਤੋਂਦ ਵਧਣ ਦਾ ਇਕ ਕਾਰਨ ਇਹ ਵੀ ਹੈ।

Teenage Uterus Fibroid

ਕੀ ਹੈ ਬੱਚੇਦਾਨੀ ‘ਚ ਕੈਂਸਰ: ਬੱਚੇਦਾਨੀ ‘ਚ ਸੋਜ਼ ਅਤੇ ਛੋਟੇ-ਛੋਟੇ ਸਿਸਟ ਅਤੇ ਰਸੋਲੀਆਂ ਬਣਨੀਆਂ ਛੋਟੀ ਉਮਰ ‘ਚ ਹੀ ਸ਼ੁਰੂ ਹੋ ਗਈਆਂ ਹਨ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਤਿੰਨਾਂ ਸਮੱਸਿਆਵਾਂ ਦਾ ਸੰਪਰਕ ਸਾਡੇ ਲਾਈਫਸਟਾਈਲ ਨਾਲ ਹੈ। ਬਾਹਰ ਦਾ ਫਰਾਇਡ ਗੈਰ-ਸਿਹਤਮੰਦ ਭੋਜਨ ਖਾਣਾ, ਸਰੀਰਕ ਗਤੀਵਿਧੀਆਂ ਨਾ ਕਰਨਾ ਅਤੇ ਕੰਮ ਦਾ ਤਣਾਅ, ਇਹ ਸਾਰੀਆਂ ਚੀਜ਼ਾਂ ਬੱਚੇਦਾਨੀ ‘ਚ ਰਸੌਲੀਆਂ ਅਤੇ ਸੋਜ਼ ਪੈਦਾ ਕਰਦੀਆਂ ਹਨ ਜਿਸ ਨਾਲ ਪੀਰੀਅਡਜ ਪ੍ਰਾਬਲਮ ਸ਼ੁਰੂ ਹੋ ਜਾਂਦੀ ਹੈ ਇਹ ਬਾਂਝਪਨ ਅਤੇ ਬੱਚੇਦਾਨੀ ਦੇ ਕੈਂਸਰ ਦਾ ਖ਼ਤਰਾ ਬਣ ਸਕਦੀ ਹੈ ਜਿਸ ਨੂੰ ਬੱਚੇਦਾਨੀ ਫਾਈਬਰੌਇਡ ਕਹਿੰਦੇ ਹਨ। ਵੈਸੇ ਤਾਂ 50-55 ਸਾਲ ਦੀ ਔਰਤ ‘ਚ ਸੋਜ਼ ਉਦੋਂ ਆਉਂਦੀ ਹੈ ਜਦੋਂ ਮੇਨੋਪੋਜ਼ ਦਾ ਸਮਾਂ ਨੇੜੇ ਹੁੰਦਾ ਹੈ ਯਾਨੀ ਪੀਰੀਅਡਜ਼ ਬੰਦ ਹੋਣ ਵਾਲੇ ਹੋਣ ਪਰ ਪੀਸੀਓਐਸ (PCOS ) ਦੀ ਸਮੱਸਿਆ ਹੈ ਤਾਂ ਉਸ ਨੂੰ ਵੀ ਸੋਜ਼ ਹੋ ਸਕਦੀ ਹੈ। ਉੱਥੇ ਹੀ 20 ਤੋਂ 40 ਸਾਲ ਦੀਆਂ ਕੁੜੀਆਂ ਦੀ ਬੱਚੇਦਾਨੀ ‘ਚ ਸੋਜ਼ ਦਾ ਕਾਰਨ

 • ਕਬਜ਼ ਜਾਂ ਐਸਿਡਿਟੀ ਹੋ ​​ਸਕਦੀ ਹੈ।
 • ਫਿਜ਼ੀਕਲ ਐਕਟੀਵਿਟੀ ਨਾ ਦੇ ਬਰਾਬਰ ਹੋਣਾ
 • ਮੋਟੀਆਂ ਕੁੜੀਆਂ ਨੂੰ
 • ਟਾਈਟ ਕੱਪੜੇ ਪਾਉਣ ਵਾਲੀਆਂ
 • ਜ਼ਿਆਦਾ ਦਵਾਈਆਂ ਦਾ ਸੇਵਨ ਕਰਨ ਵਾਲੀ
 • ਬਾਹਰ ਦਾ ਤਲਿਆ ਅਤੇ ਜ਼ਿਆਦਾ ਖਾਣ ਵਾਲੀ
 • ਜੋ ਜ਼ਿਆਦਾ ਕਸਰਤ ਕਰਦੀ ਹੋਵੇ
Teenage Uterus Fibroid
Teenage Uterus Fibroid

ਹੁਣ ਕਿਵੇਂ ਪਤਾ ਲਗਾਈਏ ਕਿ ਯੂਟ੍ਰਿਸ ‘ਚ ਸੋਜ ਆ ਗਈ ਹੈ….

 • ਲਗਾਤਾਰ ਪੇਟ ਵਧਦੇ ਰਹਿਣਾ
 • ਪੇਟ ਦਰਦ, ਗੈਸ ਅਤੇ ਕਬਜ਼ ਹੋਣਾ
 • ਪਿਠ ਵਿਚ ਦਰਦ
 • ਪ੍ਰਾਈਵੇਟ ਪਾਰਟ ‘ਚ ਖੁਜਲੀ ਜਾਂ ਜਲਣ
 • ਪੀਰੀਅਡਜ ‘ਚ ਤੇਜ਼ ਦਰਦ ਅਤੇ ਠੰਡ ਲੱਗਣਾ
 • ਸੰਬੰਧਾਂ ਦੌਰਾਨ ਦਰਦ
 • ਵਾਰ-ਵਾਰ ਪਿਸ਼ਾਬ ਆਉਣਾ
 • ਲੂਜ਼ ਮੋਸ਼ਨ, ਉਲਟੀਆਂ

ਵੈਸੇ ਤਾਂ ਯੂਟ੍ਰਿਸ ਨਾਲ ਜੁੜੀ ਸਮੱਸਿਆ ਵਿਚ ਡਾਕਟਰੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ ਪਰ ਕੁਝ ਘਰੇਲੂ ਨੁਸਖ਼ੇ ਵੀ ਇਸ ਵਿਚ ਲਾਭਕਾਰੀ ਸਿੱਧ ਹੋ ਸਕਦੇ ਹਨ।

 • ਨਿੰਮ ਦੇ ਪੱਤੇ ਅਤੇ ਸੋਂਠ ਨੂੰ ਪਾਣੀ ਵਿੱਚ ਉਬਾਲ ਕੇ ਕਾੜਾ ਬਣਾਓ। ਦਿਨ ਵਿਚ ਇਸ ਦਾ 1 ਵਾਰ ਸੇਵਨ ਕਰੋ। ਇਸ ਨਾਲ ਸੋਜ ਠੀਕ ਹੋਵੇਗੀ
 • ਦਿਨ ਵਿਚ 2 ਵਾਰ ਹਲਦੀ ਵਾਲਾ ਦੁੱਧ ਪੀਓ। ਤੁਸੀਂ ਬਦਾਮ ਦੁੱਧ ਦਾ ਕਾੜਾ ਬਣਾ ਕੇ ਪੀ ਸਕਦੇ ਹੋ।
 • 1/4 ਚਮਚ ਮੁਲੱਠੀ ਪਾਊਡਰ ਨੂੰ ਗਰਮ ਪਾਣੀ ਵਿਚ ਮਿਲਾ ਕੇ ਪੀਓ।
 • 1 ਚਮਚਾ ਪੀਸੀ ਹੋਈ ਅਲਸੀ ਦੇ ਬੀਜ ਨੂੰ ਦੁੱਧ ਵਿਚ ਉਦੋਂ ਤੱਕ ਉਬਾਲੋ ਜਦੋਂ ਤਕ ਉਹ ਅੱਧਾ ਨਾ ਹੋ ਜਾਵੇ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਲਓ।

ਪਰ ਇਹ ਗੱਲਾਂ ਦਾ ਧਿਆਨ ਜ਼ਰੂਰ ਰੱਖੋ…

 • ਨਿਯਮਤ ਅਲਟਰਾ ਸਾਊਂਡ ਟੈਸਟ ਕਰਵਾਉਂਦੇ ਰਹੋ
 • ਅਸੁਰੱਖਿਅਤ ਸੈਕਸ ਨਾ ਕਰੋ
 • ਸਿਹਤਮੰਦ ਖੁਰਾਕ ਖਾਓ
 • ਜ਼ਿਆਦਾ ਕਸਰਤ ਨਾ ਕਰੋ ਅਤੇ ਯੋਗਾ ਜ਼ਰੂਰ ਕਰੋ
 • ਪਾਣੀ ਜ਼ਿਆਦਾ ਪੀਓ ਅਤੇ ਸਰਦੀਆਂ ‘ਚ ਗੁਣਗੁਣਾ ਪਾਣੀ ਪੀਂਦੇ ਰਹੋ
 • ਆਪਣੇ ਆਪ ਨੂੰ ਵਾਇਰਸ ਅਤੇ ਬੈਕਟੀਰੀਆ ਇੰਫੈਕਸ਼ਨ ਤੋਂ ਬਚਾਅ ਕਰੋ
 • ਮੋਟਾਪਾ ਬਿਮਾਰੀਆਂ ਦਾ ਘਰ ਹੈ ਇਸ ਲਈ ਆਪਣੇ ਭਾਰ ਨੂੰ ਕੰਟਰੋਲ ‘ਚ ਰੱਖੋ
 • ਉੱਥੇ ਹੀ ਜੇ ਯੂਟ੍ਰਿਸ ‘ਚ ਰਸੌਲੀਆਂ ਜਾਂ ਸਿਸਟ ਬਣ ਰਹੇ ਹਨ ਤਾਂ ਡਾਕਟਰੀ ਜਾਂਚ ਕਰਵਾਓ। ਦਵਾਈ ਦਾ ਕੋਰਸ ਜ਼ਰੂਰ ਪੂਰਾ ਕਰੋ ਪਰ ਲਾਈਫਸਟਾਈਲ ਨੂੰ ਸਿਹਤਮੰਦ ਬਣਾਉ ਨਹੀਂ ਤਾਂ ਇਕ ਵਾਰ ਠੀਕ ਹੋਣ ਤੋਂ ਬਾਅਦ ਇਹ ਸਮੱਸਿਆ ਦੁਬਾਰਾ ਸ਼ੁਰੂ ਹੋ ਜਾਵੇਗੀ।

Source link

Leave a Reply

Your email address will not be published. Required fields are marked *