ਮਹਾਂਰਾਸ਼ਟਰ ਦੇ ਭੰਡਾਰਾ ‘ਚ ਦਰਦਨਾਕ ਹਾਦਸਾ, ਹਸਪਤਾਲ ‘ਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਮੌਤ

Maharashtra Bhandara Hospital Fire: ਮਹਾਂਰਾਸ਼ਟਰ ਦੇ ਭੰਡਾਰਾ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕ ਸਰਕਾਰੀ ਹਸਪਤਾਲ ਵਿੱਚ ਅੱਗ ਲੱਗਣ ਕਾਰਨ 10 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ ।  ਕਿ ਇਹ ਅੱਗ ਬੀਮਾਰ ਨਵਜੰਮੇ ਬੱਚਿਆਂ ਲਈ ਬਣੇ ICU ਯਾਨੀ ਕਿ SNCU ਵਿੱਚ ਲੱਗੀ। ਇਹ ਅੱਗ ਰਾਤ 2 ਵਜੇ ਲੱਗੀ।  ਹੁਣ ਤੱਕ ਦੀ ਜਾਣਕਾਰੀ ਅਨੁਸਾਰ ਇਸ ਅੱਗ ਤੋਂ 7 ਬੱਚਿਆਂ ਨੂੰ ਬਚਾ ਲਿਆ ਗਿਆ ਹੈ।  ਅੱਗ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ, ਪਰ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਸ਼ਾਰਟ ਸਰਕਟ ਨੂੰ ਅੱਗ ਦਾ ਕਾਰਨ ਦੱਸਿਆ ਜਾ ਰਿਹਾ ਹੈ।

Maharashtra Bhandara Hospital Fire

ਇਸ ਸਬੰਧੀ ਜ਼ਿਲ੍ਹਾ ਹਸਪਤਾਲ ਦੇ ਸਿਵਲ ਸਰਜਨ ਡਾ. ਪ੍ਰਮੋਦ ਖੰਡਾਤੇ ਨੇ ਦੱਸਿਆ ਕਿ ਬੱਚਿਆਂ ਦੇ ਵਾਰਡ ਵਿੱਚ 17 ਨਵਜੰਮੇ ਬੱਚੇ ਰੱਖੇ ਗਏ ਸਨ । ਸ਼ਨੀਵਾਰ ਦੇਰ ਰਾਤ ਇੱਕ ਨਰਸ ਨੂੰ ਇਸ ਵਾਰਡ ਵਿਚੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ, ਜਿਸ ਤੋਂ ਬਾਅਦ ਇਸ ਹਾਦਸੇ ਬਾਰੇ ਪਤਾ ਲੱਗਿਆ। ਜਦੋਂ ਨਰਸ ਨੇ ਵਾਰਡ ਦਾ ਦਰਵਾਜ਼ਾ ਖੋਲ੍ਹਿਆ ਤਾਂ ਚਾਰੇ ਪਾਸੇ ਧੂੰਆਂ ਫੈਲਿਆ ਹੋਇਆ ਸੀ। ਨਰਸ ਨੇ ਤੁਰੰਤ ਹਸਪਤਾਲ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ । ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਹੀ ਬਚਾਅ ਕਾਰਜ ਕੀਤਾ ਪਰ ਉਦੋਂ ਤੱਕ 10 ਬੱਚਿਆਂ ਦੀ ਮੌਤ ਦਮ ਘੁੱਟਣ ਨਾਲ ਹੋ ਗਈ ਸੀ।

Maharashtra Bhandara Hospital Fire

ਉੱਥੇ ਹੀ ਦੂਜੇ ਪਾਸੇ ਨਵਜੰਮੇ ਬੱਚਿਆਂ ਦੀ ਇਸ ਦਰਦਨਾਕ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਸਪਤਾਲ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ । ਲੋਕ ਅੱਗ ਦੀ ਘਟਨਾ ਦੀ ਜਾਂਚ ਦੀ ਮੰਗ ਕਰ ਰਹੇ ਹਨ । ਬਹੁਤ ਸਾਰੇ ਲੋਕ ਇਸ ਨੂੰ ਹਸਪਤਾਲ ਦੀ ਲਾਪਰਵਾਹੀ ਕਰਾਰ ਦੇ ਰਹੇ ਹਨ। 

ਇਹ ਵੀ ਦੇਖੋ: ਘਰਦਿਆਂ ਦੀ ਹੱਲਾਸ਼ੇਰੀ ਤੇ NRI ਵੀਰਾਂ ਦੀ ਮੱਦਦ ਨਾਲ ਟਿਕਰੀ ਬਾਰਡਰ ‘ਤੇ ਖੋਲ੍ਹੀ ਦਰਜ਼ੀ ਦੀ ਦੁਕਾਨ,,,

Source link

Leave a Reply

Your email address will not be published. Required fields are marked *