ਐਮੀ ਵਿਰਕ ਆਪਣੇ ਪਾਲਤੂ Doggy ਬਰਫ਼ੀ ਦੇ ਨਾਲ ਮਸਤੀ ਕਰਦੇ ਹੋਏ ਆਏ ਨਜ਼ਰ, ਵਾਇਰਲ ਹੋਇਆ ਵੀਡੀਓ

Ammy Virk having fun with his doggy : ਪੰਜਾਬੀ ਗਾਇਕ ਐਮੀ ਵਿਰਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਪਾਲਤੂ ਡੌਗੀ ਬਰਫ਼ੀ ਦੇ ਨਾਲ ਇੱਕ ਕਿਊਟ ਜਿਹੀ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ । ਇਹ ਵੀਡੀਓ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ ।

ਐਮੀ ਵਿਰਕ ਵ੍ਹਾਈਟ ਰੰਗ ਦੇ ਕਿਊਟ ਜਿਹੇ ਪੱਪੀ ਬਰਫ਼ੀ ਦੇ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਬਰਫ਼ੀ ਵੀ ਆਪਣੇ ਮਾਲਕ ਐਮੀ ਵਿਰਕ ਉੱਤੇ ਪਿਆਰ ਲੁਟਾਉਂਦਾ ਹੋਇਆ ਦਿਖਾਈ ਦੇ ਰਹੇ ਨੇ । ਐਮੀ ਉਸ ਨਾਲ ਖੂਬ ਮਸਤੀ ਕਰਦੇ ਹੋਏ ਇਸ ਵੀਡੀਓ ਦੇ ਵਿੱਚ ਨਜ਼ਰ ਆਏ ਹਨ ।

Ammy Virk having fun with his doggy

ਜੇ ਗੱਲ ਕਰੀਏ ਐਮੀ ਵਿਰਕ ਦੇ ਵਰਕ ਫਰੰਟ ਦੀ ਤਾਂ ਉਹ ਆਪਣੀ ਨਵੀਂ ਆਉਣ ਵਾਲੀ ਫ਼ਿਲਮ ‘ਬਾਜਰੇ ਦਾ ਸਿੱਟਾ’ ਦੀ ਸ਼ੂਟਿੰਗ ਕਰ ਰਹੇ ਨੇ । ਮਿਊਜ਼ਿਕ ਇੰਡਸਟਰੀ ਦੇ ਨਾਲ ਉਹ ਫ਼ਿਲਮੀ ਜਗਤ ‘ਚ ਵੀ ਕਾਫੀ ਸਰਗਰਮ ਨੇ। ਪੰਜਾਬੀ ਫ਼ਿਲਮੀ ਤੋਂ ਇਲਾਵਾ ਉਹ ਬਹੁਤ ਜਲਦ ਹਿੰਦੀ ਫ਼ਿਲਮਾਂ ‘ਚ ਵੀ ਐਕਟਿੰਗ ਕਰਦੇ ਹੋਏ ਦਿਖਾਈ ਦੇਣਗੇ। ਐਮੀ ਵਿਰਕ ਨੇ ਬਹੁਤ ਸਾਰੇ ਗਾਣੇ ਵੀ ਗਾਏ ਹਨ ਜੋ ਹਰ ਵਾਰ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੇ ਹਨ ।

ਦੇਖੋ ਵੀਡੀਓ : ਸਟੇਜ ਤੇ ਪਹੁੰਚੇ ਪਾਣੀ ਦੀਆਂ ਤੋਪਾਂ ਦਾ ਮੂੰਹ ਮੋੜਣ ਵਾਲੇ ਨਵਦੀਪ ਵੱਲੋਂ ਸੰਸਦ ਘੇਰਣ ਦਾ ਐਲਾਨSource link

Leave a Reply

Your email address will not be published. Required fields are marked *