Judicial Court Complex celebrates lohri: ਰਾਜਪੁਰਾ ਦੇ ਕੋਰਟ ਕੰਪਲੈਕਸ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਲਵਿੰਦਰ ਸਿੰਘ ਚਹਿਲ ਦੀ ਪ੍ਰਧਾਨਗੀ ਵਿੱਚ ਲੋਹੜੀ ਦਾ ਸਮਾਗਮ ਕੀਤਾ ਗਿਆ ਜਿਸ ਵਿਚ ਰਾਜਪੁਰਾ ਬਾਰ ਐਸਸ਼ੀਏਸ਼ਨ ਦੇ ਸਾਰੇ ਵਕੀਲਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਵਿਸ਼ੇਸ਼ ਤੌਰ ਤੇ ਰਾਜਪੁਰਾ ਕੋਰਟ ਕੰਪਲੈਕਸ ਦੇ ਸਾਰੇ ਜੱਜ ਸਾਹਿਬਾਨ ਵੀ ਹਾਜਿਰ ਸਨ ਅਤੇ ਵਿਸ਼ੇਸ਼ ਤੌਰ ਤੇ ਅਮਨਵੀਰ ਸਿੰਘ ਧਾਲੀਵਾਲ ਜੂਡੀਸ਼ੀਅਲ ਮੈਜਿਸਟਰੇਟ ਵੀ ਹਾਜਿਰ ਸਨ ਜਿਹਨਾਂ ਨੇ ਸਾਰਿਆ ਦਾ ਧਨਵਾਦ ਕਿੱਤਾ ਅਤੇ ਲੋਹੜੀ ਬਾਲ ਕੇ ਖੁਸ਼ੀ ਜਾਹਰ ਕੀਤੀ।

ਅਮਨਵੀਰ ਸਿੰਘ ਧਾਲੀਵਾਲ ਜੱਜ ਰਾਜਪੁਰਾ ਨੇ ਪੱਤਰਕਾਰਾਂ ਨੂੰ ਦੱਸਿਆਂ ਕਿ ਲੋਹੜੀ ਦੇ ਤਿਉਹਾਰ ਦੀ ਸਬ ਨੂੰ ਸਾਡੇ ਵੱਲੋਂ ਵਧਾਈ ਹੋਵੇ ਕਿਉਂਕਿ ਪਹਿਲਾ ਸਮਾਂ ਕਰੋਨਾ ਦੌਰਾਨ ਕਾਫੀ ਮੁਸ਼ਕਿਲ ਸੀ ਆਉਣ ਵਾਲਾ ਸਮਾਂ ਸਭ ਲਈ ਖੁਸ਼ੀਆ ਲੈਕੇ ਆਵੇ। ਬਲਵਿੰਦਰ ਸਿੰਘ ਚਹਿਲ ਪ੍ਰਧਾਨ ਬਾਰ ਐਸੋਸੀਏਸ਼ਨ ਨੇ ਦੱਸਿਆਂ ਕਿ ਅੱਜ ਰਾਜਪੁਰਾ ਦੇ ਕੋਰਟ ਕੰਪਲੈਕਸ ਵਿੱਚ ਜੱਜ ਸਹਿਬਾਨ ਅਤੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .