ਟਰੰਪ ਨੂੰ ਬੈਨ ਕਰਨ ‘ਤੇ Twitter ਦੇ CEO ਨੇ ਤੋੜੀ ਚੁੱਪੀ, ਕਿਹਾ- ‘ਅਜਿਹਾ ਕਰਨ ‘ਤੇ ਮਾਣ ਜਾਂ ਖੁਸ਼ੀ ਨਹੀਂ ਹੋ ਰਹੀ’

Twitter CEO breaks silence: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਸਥਾਈ ਪਾਬੰਦੀ ਲਗਾਏ ਜਾਣ ਤੋਂ ਬਾਅਦ ਪਹਿਲੀ ਵਾਰ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੇ ਇਸ ਵਿਵਾਦਪੂਰਨ ਕਦਮ ‘ਤੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਚੁੱਪੀ ਤੋੜਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਕਾਰਵਾਈ ‘ਤੇ ਮਾਣ ਨਹੀਂ ਹੈ, ਕਿਉਂਕਿ ਇਹ ਸਹੀ ਕੰਟੈਂਟ ਨੂੰ ਉਤਸ਼ਾਹਿਤ ਕਰਨ ਲਈ ਮਾਈਕ੍ਰੋਬਲੌਗਿੰਗ ਸਾਈਟ ਦੀ ਅਸਫਲਤਾ ਹੈ, ਪਰ ਟਵਿੱਟਰ ਲਈ ਇਹ ਸਹੀ ਫੈਸਲਾ ਸੀ।

Twitter CEO breaks silence

ਫੈਸਲੇ ਦੇ ਹੱਕ ਵਿੱਚ ਜੈਕ ਨੇ ਲਿਖਿਆ ਕਿ ਸਪੱਸ਼ਟ ਚੇਤਾਵਨੀ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਅਤੇ ਇਹ ਫੈਸਲਾ ਟਵਿੱਟਰ ‘ਤੇ ਸਰੀਰਕ ਸੁਰੱਖਿਆ ਲਈ ਸਭ ਤੋਂ ਵਧੀਆ ਜਾਣਕਾਰੀ ਨਾਲ ਕੀਤਾ ਗਿਆ। ਪਰ ਹੁਣ ਜਦੋਂ ਟੈਕ ਕੰਪਨੀ ਦੀ ਕਾਰਵਾਈ ਨੇ ਪ੍ਰਗਟਾਵੇ ਦੀ ਆਜ਼ਾਦੀ ‘ਤੇ ਬਹਿਸ ਛੇੜ ਦਿੱਤੀ ਹੈ, ਤਾਂ ਉਨ੍ਹਾਂ ਨੇ ਇਸ ‘ਤੇ ਜਵਾਬ ਦਿੱਤਾ ਹੈ। ਉਨ੍ਹਾਂ ਨੇ  ਆਪਣੇ ਬਿਆਨ ਵਿੱਚ ਕਿਹਾ ਕਿ “ਟਵਿੱਟਰ ਤੋਂ ਟਰੰਪ ਨੂੰ ਬੈਨ ਕਰਨ ‘ਤੇ ਸਾਨੂੰ ਮਾਣ ਨਹੀਂ ਹੈ । ਇੱਕ ਸਪੱਸ਼ਟ ਚੇਤਾਵਨੀ ਤੋਂ ਬਾਅਦ ਅਸੀਂ ਇਹ ਕਾਰਵਾਈ ਕਰਾਂਗੇ । ਅਸੀਂ ਖਤਰਿਆਂ  ਦੇ ਅਧਾਰ ‘ਤੇ ਸਭ ਤੋਂ ਚੰਗੀ ਜਾਣਕਾਰੀ ਨਾਲ ਫੈਸਲਾ ਲਿਆ । ਕੀ ਇਹ ਸਹੀ ਸੀ? “

Twitter CEO breaks silence

ਦੱਸ ਦੇਈਏ ਕਿ ਯੂਐਸ ਕੈਪੀਟਲ ਵਿੱਚ ਹੋਈ ਭਿਆਨਕ ਹਿੰਸਾ ਦੇ ਬਾਅਦ ਤੋਂ ਹੀ ਟਵਿੱਟਰ, ਫੇਸਬੁੱਕ ਵਰਗੇ ਸੋਸ਼ਲ ਮੀਡੀਆ ਦੇ ਦਿੱਗਜਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਕਾਰਵਾਈ ਕਰਦਿਆਂ ਉਨ੍ਹਾਂ ਦੇ ਖਾਤੇ ਕੁਝ ਘੰਟਿਆਂ ਲਈ ਬੰਦ ਕਰਨ ਦਾ ਐਲਾਨ ਕੀਤਾ ਸੀ । ਹਾਲਾਂਕਿ, ਫੇਸਬੁੱਕ ਨੇ ਟਰੰਪ ਦੇ ਅਕਾਊਂਟ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰਨ ਦੀ ਘੋਸ਼ਣਾ ਕੀਤੀ ਅਤੇ ਹੁਣ ਸ਼ਨੀਵਾਰ ਨੂੰ ਮਾਈਕ੍ਰੋਬਲੌਗਿਕ ਸਾਈਟ ਟਵਿੱਟਰ ਨੇ ਟਰੰਪ ਦਾ ਖਾਤਾ ਸਦਾ ਲਈ ਬੰਦ ਕਰ ਦਿੱਤਾ ਹੈ। 

ਇਹ ਵੀ ਦੇਖੋ: ਇਸ ਕੁੜੀ ਦੀਆਂ ਗੱਲਾਂ ਹਿੰਦੂ ਰਾਸ਼ਟਰ ਦੇ ਹਿਮਾਇਤੀਆਂ ਦੀ ਵਧਾ ਦੇਣਗੀਆਂ ਚਿੰਤਾ! ਇੱਕ-ਇੱਕ ਗੱਲ ਧਿਆਨ ਨਾਲ ਸੁਨਣ ਵਾਲੀ

Source link

Leave a Reply

Your email address will not be published. Required fields are marked *