ਤੇਲ ਦੀਆਂ ਕੀਮਤਾਂ ‘ਤੇ ਰਾਹਤ ਦੇ ਦਿਨ ਹੋਏ ਖ਼ਤਮ, ਦਿੱਲੀ ‘ਚ ਪੈਟਰੋਲ 85 ਰੁਪਏ ਨੂੰ ਗਿਆ ਪਾਰ

Petrol price crosses: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਬੇਕਾਬੂ ਹਨ, ਦਿੱਲੀ ਵਿਚ ਵੀ ਪੈਟਰੋਲ ਦੀ ਦਰ 85 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ। ਜਦੋਂ ਕਿ ਡੀਜ਼ਲ ਵੀ 75 ਰੁਪਏ ਨੂੰ ਪਾਰ ਕਰ ਗਿਆ ਹੈ। ਮੁੰਬਈ ‘ਚ ਪੈਟਰੋਲ ਦੇ ਰੇਟ 92 ਰੁਪਏ ਹੋ ਗਏ ਹਨ। ਅੱਜ ਡੀਜ਼ਲ ਦੀ ਕੀਮਤ 24 ਤੋਂ 25 ਪੈਸੇ ਵਧ ਗਈ ਹੈ, ਜਦੋਂ ਕਿ ਪੈਟਰੋਲ ਦੀ ਕੀਮਤ ਵੀ 22 ਤੋਂ 25 ਪੈਸੇ ਵਧ ਗਈ ਹੈ। ਇਸ ਮਹੀਨੇ ਪੈਟਰੋਲ ਦੀਆਂ ਕੀਮਤਾਂ ਵਿਚ 1.49 ਰੁਪਏ ਦਾ ਵਾਧਾ ਹੋਇਆ ਹੈ। 1 ਜਨਵਰੀ ਨੂੰ ਦਿੱਲੀ ਵਿੱਚ ਪੈਟਰੋਲ ਦੀ ਦਰ 83.71 ਰੁਪਏ ਪ੍ਰਤੀ ਲੀਟਰ ਸੀ, ਜਦੋਂ ਕਿ ਅੱਜ ਇਹ 85.20 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਜਨਵਰੀ ਵਿਚ ਦਿੱਲੀ ਵਿਚ ਡੀਜ਼ਲ 1.51 ਰੁਪਏ ਮਹਿੰਗਾ ਹੋ ਗਿਆ ਹੈ। 1 ਜਨਵਰੀ ਨੂੰ ਦਿੱਲੀ ਵਿੱਚ ਡੀਜ਼ਲ ਦੀ ਦਰ 73.87 ਰੁਪਏ ਪ੍ਰਤੀ ਲੀਟਰ ਸੀ, ਜਦੋਂ ਕਿ ਅੱਜ ਇਹ ਰੇਟ 75.38 ਰੁਪਏ ਪ੍ਰਤੀ ਲੀਟਰ ਹੈ।

Petrol price crosses

ਬਾਕੀ ਮੈਟਰੋ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੱਜ ਮੁੰਬਈ ਵਿਚ ਪੈਟਰੋਲ ਦੀ ਦਰ 91.80 ਰੁਪਏ ਹੈ, ਕੋਲਕਾਤਾ ਵਿਚ ਕੀਮਤ 86.63 ਰੁਪਏ ਅਤੇ ਚੇਨਈ ਵਿਚ ਪੈਟਰੋਲ 87.85 ਰੁਪਏ ਪ੍ਰਤੀ ਲੀਟਰ ਹੈ। ਇਸੇ ਤਰ੍ਹਾਂ ਡੀਜ਼ਲ ਦੀ ਦਰ ਦਿੱਲੀ ਵਿਚ 75.38 ਰੁਪਏ, ਮੁੰਬਈ ਵਿਚ 82.13 ਰੁਪਏ, ਕੋਲਕਾਤਾ ਵਿਚ 78.97 ਰੁਪਏ ਅਤੇ ਚੇਨਈ ਵਿਚ 80.67 ਰੁਪਏ ਪ੍ਰਤੀ ਲੀਟਰ ਕੀਤੀ ਗਈ ਹੈ।

ਦੇਖੋ ਵੀਡੀਓ : ਖੂੰਡੇ ਵਾਲੇ ਬਾਪੂ ਤੋਂ ਸੁਣੋ, ਜੇ ਸਰਕਾਰ ਨਾ ਮੰਨੀ ਤਾਂ ਫੇ ਕੀ ਹੋਵੇਗਾ ? 26 ਜਨਵਰੀ ਦੀ ਵੀ ਸੁਣ ਲਵੋ ਰਣਨੀਤੀ….

Source link

Leave a Reply

Your email address will not be published. Required fields are marked *