ਆਖਿਰ ਇਸ ਕਿਸਾਨ ਨੇ PM ਮੋਦੀ ਦੀ ਮਾਂ ਨੂੰ ਪੱਤਰ ਲਿਖ ਕਿਉਂ ਕਿਹਾ ‘ਤੁਹਾਨੂੰ ਸਾਰਾ ਦੇਸ਼ ਕਹੇਗਾ Thank You’?

Punjab farmer writes letter: ਪੰਜਾਬ ਦੇ ਇੱਕ ਕਿਸਾਨ ਨੇ ਆਪਣੇ ਵਰਗੇ ਹਜ਼ਾਰਾਂ ਕਿਸਾਨਾਂ ਨਾਲ ਕਈ ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਜ਼ੁਰਗ ਮਾਂ ਹੀਰਾਬੇਨ ਮੋਦੀ ਨੂੰ ਇੱਕ ਭਾਵੁਕ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਉਹ ਆਪਣੇ ਬੇਟੇ ਨੂੰ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕਹਿਣ । ਇਨ੍ਹਾਂ ਖੇਤੀਬਾੜੀ ਕਾਨੂੰਨਾਂ ਕਾਰਨ ਹੀ ਦੇਸ਼ ਵਿੱਚ ਇੱਕ ਵੱਡਾ ਅੰਦੋਲਨ ਚੱਲ ਰਿਹਾ ਹੈ। ਉਨ੍ਹਾਂ ਨੇ ਪੱਤਰ ਵਿੱਚ ਉਮੀਦ ਜਤਾਈ ਹੈ ਕਿ ਉਹ ਪੀਐੱਮ ਮੋਦੀ ਨੂੰ ਆਪਣਾ ਮਨ ਬਦਲਣ ਲਈ ਆਪਣੀਆਂ ਸਾਰੀਆਂ ਤਾਕਤਾਂ ਦੀ ਵਰਤੋਂ ਇੱਕ ਮਾਂ ਦੇ ਰੂਪ ਵਿੱਚ ਕਰਨਗੇ ।

Punjab farmer writes letter

ਦਰਅਸਲ, ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਗੋਲੂ ਕਾ ਮੋੜ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਇਹ ਪੱਤਰ ਹਿੰਦੀ ਵਿੱਚ ਲਿਖਿਆ ਹੈ । ਉਨ੍ਹਾਂ ਨੇ 100 ਸਾਲਾਂ ਹੀਰਾਬੇਨ ਮੋਦੀ ਨੂੰ ਅਪੀਲ ਕਰਦਿਆਂ ਕਈ ਭਾਵਨਾਤਮਕ ਨੁਕਤਿਆਂ ਨੂੰ ਉਸ ਵਿੱਚ ਸ਼ਾਮਿਲ ਕੀਤਾ ਹੈ । ਉਨ੍ਹਾਂ ਨੇ ਮੌਸਮ ਦੀ ਸਥਿਤੀ ਜਿਸ ਦੇ ਤਹਿਤ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੀ ਪ੍ਰਸਿੱਧ ਪ੍ਰਕਿਰਤੀ, ਦੇਸ਼ ਵਿੱਚ ਭੁੱਖਮਰੀ ਵਿੱਚ ਕਿਸਾਨਾਂ ਦਾ ਯੋਗਦਾਨ ਅਤੇ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਵਿੱਚ ਉਨ੍ਹਾਂ ਦੇ ਯੋਗਦਾਨ ਵਰਗੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਹਨ ।

Punjab farmer writes letter
Punjab farmer writes letter

ਸਿੰਘ ਨੇ ਲਿਖਿਆ ਹੈ,“ਮੈਂ ਇਸ ਪੱਤਰ ਨੂੰ ਭਾਰੀ ਦਿਲ ਨਾਲ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਤਿੰਨਾਂ ਕਾਲੇ ਕਾਨੂੰਨਾਂ ਕਾਰਨ ਦੇਸ਼ ਅਤੇ ਦੁਨੀਆ ਨੂੰ ਭੋਜਨ ਦੇਣ ਵਾਲੇ ਅੰਨਦਾਤਾ ਕੜਾਕੇ ਦੀ ਠੰਡ ਵਿੱਚ ਵੀ ਦਿੱਲੀ ਦੀਆਂ ਸੜਕਾਂ ‘ਤੇ ਸੌਣ ਲਈ ਮਜਬੂਰ ਹਨ । ਇਸ ਵਿੱਚ 90-95 ਸਾਲ ਦੇ ਬਜ਼ੁਰਗਾਂ ਤੋਂ ਇਲਾਵਾ, ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ । ਕੜਾਕੇ ਦੀ ਠੰਡ ਵਿੱਚ ਵੀ ਲੋਕਾਂ ਨੂੰ ਬਿਮਾਰ ਬਣਾ ਰਹੀ ਹੈ । ਇੱਥੋਂ ਤੱਕ ਕਿ ਲੋਕ ਸ਼ਹੀਦ ਹੋ ਰਹੇ ਹਨ, ਜੋ ਕਿ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ । ਉਨ੍ਹਾਂ ਨੇ ਅੱਗੇ ਲਿਖਿਆ,”ਦਿੱਲੀ ਦੀਆਂ ਸਰਹੱਦਾਂ ‘ਤੇ ਇਹ ਸ਼ਾਂਤਮਈ ਅੰਦੋਲਨ ਅਡਾਨੀ,ਅੰਬਾਨੀ ਅਤੇ ਹੋਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ‘ਤੇ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਕਾਰਨ ਹੋ ਰਿਹਾ ਹੈ ।”

Punjab farmer writes letter
Punjab farmer writes letter

ਦੱਸ ਦੇਈਏ ਕਿ ਸਿੰਘ ਉਨ੍ਹਾਂ ਕਿਸਾਨਾਂ ਵਿੱਚ ਸ਼ਾਮਿਲ ਹਨ ਜੋ ਸਤੰਬਰ 2020 ਵਿੱਚ ਸੰਸਦ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨ ਪਾਸ ਹੋਣ ਤੋਂ ਬਾਅਦ ਦਿੱਲੀ ਅਤੇ ਉਸ ਦੇ ਆਸ-ਪਾਸ ਸਰਹੱਦ ‘ਤੇ ਕਰੀਬ ਦੋ ਮਹੀਨਿਆਂ ਤੋਂ ਹਜ਼ਾਰਾਂ ਕਿਸਾਨਾਂ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ । ਇਸ ਦੌਰਾਨ ਕਿਸਾਨ ਜੱਥੇਬੰਦੀਆਂ ਦੀ ਸਰਕਾਰ ਨਾਲ ਗੱਲਬਾਤ ਦੇ ਕਈ ਦੌਰ ਚੱਲੇ ਹਨ,ਪਰ ਕੋਈ ਸਫਲ ਨਹੀਂ ਹੋਇਆ । ਕਿਸਾਨ ਅੰਦੋਲਨ ਵਿੱਚ 75 ਤੋਂ ਵੱਧ ਪ੍ਰਦਰਸ਼ਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ,ਜਿਨ੍ਹਾਂ ਵਿੱਚੋਂ ਕਈਆਂ ਨੇ ਖੁਦਕੁਸ਼ੀ ਵੀ ਕੀਤੀ ਹੈ ।

Punjab farmer writes letter

ਇਸ ਤੋਂ ਅੱਗੇ ਉਨ੍ਹਾਂ ਨੇ ਪੱਤਰ ਵਿੱਚ ਲਿਖਿਆ,“ਮੈਂ ਇਹ ਪੱਤਰ ਬਹੁਤ ਉਮੀਦ ਨਾਲ ਲਿਖਿਆ ਹੈ । ਤੁਹਾਡਾ ਬੇਟਾ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਉਹ ਉਨ੍ਹਾਂ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਸਕਦੇ ਹਨ। ਮੈਨੂੰ ਲੱਗਿਆ ਕਿ ਕੋਈ ਮਾਂ ਤੋਂ ਇਲਾਵਾ ਕਿਸੇ ਨੂੰ ਵੀ ਇਨਕਾਰ ਕਰ ਸਕਦਾ ਹੈ ।”  ਉਨ੍ਹਾਂ ਨੇ ਲਿਖਿਆ,”ਪੂਰਾ ਦੇਸ਼ ਤੁਹਾਡਾ ਧੰਨਵਾਦ ਕਰੇਗਾ । ਸਿਰਫ ਇੱਕ ਮਾਂ ਹੀ ਆਪਣੇ ਬੇਟੇ ਨੂੰ ਆਦੇਸ਼ ਦੇ ਸਕਦੀ ਹੈ।”

ਇਹ ਵੀ ਦੇਖੋ: ਮੋਰਚੇ ‘ਵਿਚ ਖੁੱਲ ਗਏ ਥਾਨ, ਦੇਖੋ ਕਿੰਝ ਪੱਗਾਂ ਬੰਨ ਖਿੱਚੀ ਜਾ ਰਹੀ 26 ਦੀ ਤਿਆਰੀ ..

Source link

Leave a Reply

Your email address will not be published. Required fields are marked *