ਕਿਸਾਨਾਂ ਤੇ ਰਿਹਾਨਾ ਖਿਲਾਫ ਬੋਲਣ ਵਾਲੇ ਬਾਲੀਵੁੱਡ ਸਿਤਾਰਿਆਂ ਨੂੰ ਰਣਜੀਤ ਬਾਵਾ ਨੇ ਦਿੱਤਾ ਠੋਕਵਾਂ ਜਵਾਬ

Ranjit Bawa responds to Bollywood stars : ਕਿਸਾਨਾਂ ਦੇ ਸਮਰਥਨ ਵਿੱਚ ਪੌਪ ਸਟਾਰ ਰਿਹਾਨਾ ਨੇ ਟਵੀਟ ਕਰਕੇ ਹਰ ਪਾਸੇ ਖਲਬਲੀ ਮਚਾ ਦਿੱਤੀ ਹੈ । ਰਿਹਾਨਾ ਦੇ ਟਵੀਟ ਨੂੰ ਲੈ ਕੇ ਜਿੱਥੇ ਪਾਲੀਵੁੱਡ ਦੇ ਸਿਤਾਰੇ ਬਹੁਤ ਖੁਸ਼ ਹਨ ਉੱਥੇ ਬਾਲੀਵੁੱਡ ਦੇ ਸਿਤਾਰੇ ਰਿਹਾਨਾ ਤੋਂ ਨਰਾਜ ਹਨ । ਰਿਹਾਨਾ ਦੇ ਟਵੀਟ ਤੋਂ ਬਾਅਦ ਬਹੁਤ ਸਾਰੇ ਬਾਲੀਵੁੱਡ ਸਿਤਾਰਿਆਂ ਨੂੰ ਤਕਲੀਫ ਹੋਈ ਹੈ ।

Ranjit Bawa responds to Bollywood stars

ਅਕਸ਼ੇ ਕੁਮਾਰ, ਅਜੇ ਦੇਵਗਨ, ਕਰਣ ਜੌਹਰ, ਏਕਤਾ ਕਪੂਰ, ਲਤਾ ਮੰਗੇਸ਼ਕਰ ਤੱਕ ਨੇ ਰਿਹਾਨਾ ਦੇ ਟਵੀਟ ਤੇ ਇਤਰਾਜ਼ ਜਤਾਇਆ ਹੈ । ਇਹਨਾਂ ਸਿਤਾਰਿਆਂ ਦਾ ਕਹਿਣਾ ਹੈ ਕਿ ਰਿਹਾਨਾ ਨੇ ਬਿਨ੍ਹਾਂ ਕੁਝ ਸੋਚੇ ਸਮਝੇ ਟਵੀਟ ਕੀਤਾ ਹੈ । ਬਾਲੀਵੁੱਡ ਦੇ ਸਿਤਾਰਿਆਂ ਦੇ ਇਸ ਤਰ੍ਹਾਂ ਦੇ ਪ੍ਰਤੀਕਰਮ ਨੂੰ ਦੇਖਦੇ ਹੋਏ ਪਾਲੀਵੁੱਡ ਦੇ ਸਿਤਾਰਿਆਂ ਨੇ ਰਿਹਾਨਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ।

Ranjit Bawa responds to Bollywood stars
Ranjit Bawa responds to Bollywood stars

ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਉਹਨਾਂ ਨੇ ਬਾਲੀਵੁੱਡ ਦੇ ਸਿਤਾਰਿਆਂ ਦੀ ਇੱਕ ਤਸਵੀਰ ਸਾਂਝੀ ਕਰਕੇ ਲਿਖਿਆ ਹੈ ‘ਪੰਗਾ ਹੋਇਆ ਏ ਦੰਗਾ ਹੋਇਆ ਏ …ਕਿਹੜਾ ਕੀ ਏ ਨੰਗਾ ਹੋਇਆ ਏ…ਚੰਗਾ ਹੋਇਆ ਏ – ਸਾਬਿਰ’ । ਰਣਜੀਤ ਬਾਵਾ ਦੀ ਇਸ ਪੋਸਟ ’ਤੇ ਲੋਕਾਂ ਵੱਲੋਂ ਲਗਾਤਾਰ ਕਮੈਂਟ ਹੋ ਰਹੇ ਹਨ । ਹਰ ਕੋਈ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਿਹਾ ਹੈ । ਕੁੱਝ ਦਿਨ ਪਹਿਲਾ ਰਣਜੀਤ ਬਾਵਾ ਨੇ ਇਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਸ ਨੇ ਲਿਖਿਆ ਕਿ -ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ‘ਸੰਘਰਸ਼ ਦਾ ਇਹੀ ਨਾਮ ਹੈ ਕਿ ਆਪਣੇ ਹੱਕਾਂ ਲਈ ਲੜਨਾ ਅਤੇ ਡਟੇ ਰਹਿਣਾ।ਕਿਸਾਨਾਂ ਦਾ ਸੰਘਰਸ਼ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ । ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ । 26 ਜਨਵਰੀ ਨੂੰ ਕਿਸਾਨਾਂ ਦੀ ਟ੍ਰੈਕਟਰ ਪਰੇਡ ਹੋਈ । ਇਸ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਇਸ ਅੰਦੋਲਨ ‘ਤੇ ਲੋਕ ਸਵਾਲ ਖੜੇ ਕਰ ਰਹੇ ਹਨ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਸਿਤਾਰੇ ਜੋ ਲਗਾਤਾਰ ਇਸ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਹਨ, ਉਨ੍ਹਾਂ ਨੇ ਇਸ ਸੰਘਰਸ਼ ਦਾ ਹੌਸਲਾ ਵਧਾਇਆ ਹੈ ।

ਦੇਖੋ ਵੀਡੀਓ : ਸਿੰਘੂ ਦੀ ਸਟੇਜ ਤੋਂ ਲੁਧਿਆਣੇ ਦੇ ਮੌਲਵੀ ਦੀ ਦਹਾੜ, ਰਗੜ ਕੇ ਰੱਖ ਦਿੱਤਾ ਗੋਦੀ ਮੀਡੀਆ

Source link

Leave a Reply

Your email address will not be published. Required fields are marked *