ਪੰਜਾਬੀ ਗਾਇਕ ਜਸਬੀਰ ਜੱਸੀ ਨੇ ਅਦਾਕਾਰਾ Kangana Ranaut ਨੂੰ ਲੈ ਕੇ ਚੁੱਕਿਆ ਵੱਡਾ ਸਵਾਲ

Kangana Ranaut jasbir jassi: ਭਾਰਤ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਵਾਲੀਆਂ ‘ਵਿਦੇਸ਼ੀ ਸ਼ਖਸੀਅਤਾਂ’ ਵਿਚ ਇਕ ਨਵਾਂ ਨਾਮ ਸ਼ਾਮਲ ਹੋ ਗਿਆ ਹੈ। ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ਼ ਜਾਰੀ ਕਿਸਾਨ ਅੰਦੋਲਨ ਹੁਣ ਅੰਤਰਰਾਸ਼ਟਰੀ ਮੁੱਦਾ ਬਣ ਗਿਆ ਹੈ। ਵਿਦੇਸ਼ ਦੇ ਨੇਤਾ ਅਤੇ ਸੇਲੇਬ੍ਰਿਟੀਜ਼ ਵੀ ਹੁਣ ਕਿਸਾਨ ਅੰਦੋਲਨ ਦੇ ਹੱਕ ਵਿਚ ਲਗਾਤਾਰ ਟਵੀਟ ਕਰ ਰਹੇ ਹਨ। ਅਮਰੀਕਾ ਦੀ ਪੌਪ ਸਟਾਰ ਰਿਹਾਨਾ ਦੇ ਟਵੀਟ ਮਗਰੋਂ ਪੂਰੇ ਭਾਰਤ ਵਿਚ ਖਲ਼ਬਲੀ ਮਚ ਚੁੱਕੀ ਹੈ। ਬਾਲੀਵੁਡ ਅਦਾਕਾਰਾ ਕੰਗਨਾ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੇ ਗਏ ਅਪਣੇ ਟਵੀਟਾਂ ਨਾਲ ਸੁਰਖੀਆਂ ਵਿਚ ਹਨ। ਉਹ ਸੋਸ਼ਲ ਮੀਡੀਆ ਉਤੇ ਬੇਬਾਕੀ ਨਾਲ ਅਪਣੀ ਗੱਲ ਰੱਖਣ ਦੇ ਲਈ ਹੁਣ ਮਸ਼ਹੂਰ ਹੋ ਗਈ ਹੈ, ਹਾਲ ਹੀ ਵਿਚ ਅਦਾਕਾਰਾ ਨੂੰ ਉਸ ਸਮੇਂ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨੇ ਰਿਹਾਨਾ ਦੇ ਟਵੀਟ ਉਤੇ ਪ੍ਰਤੀਕ੍ਰਿਆ ਦਿੱਤੀ ਸੀ। ਲੋਕ ਸ਼ਾਇਦ ਰਿਹਾਨਾ ਨੂੰ ਬੇਵਕੂਫ਼ ਕਹਿਣ ‘ਤੇ ਨਰਾਜ਼ ਨਹੀਂ ਹੁੰਦੇ, ਪਰ ਉਨ੍ਹਾਂ ਨੇ ਅਪਣੇ ਟਵੀਟ ਵਿਚ ਕਿਸਾਨਾਂ ਨੂੰ ਅਤਿਵਾਦੀ ਦੱਸਕੇ ਸੋਸ਼ਲ ਮੀਡੀਆ ਉਤੇ ਹੜਕੰਪ ਮਚਾ ਦਿੱਤਾ। ਹੁਣ ਕੰਗਨਾ ਦੇ ਉਸ ਟਵੀਟ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਲੋਕ ਉਨ੍ਹਾਂ ਦੇ ਖਿਲਾਫ਼ ਸਖਤ ਐਕਸ਼ਨ ਦੀ ਮੰਗ ਕਰ ਰਹੇ ਹਨ।

Kangana Ranaut jasbir jassi

ਪੰਜਾਬੀ ਗਾਇਕ ਜਸਬੀਰ ਜੱਸੀ ਨੇ ਕੰਗਨਾ ਦੇ ਟਵੀਟ ਨੂੰ ਸ਼ੇਅਰ ਕਰਦੇ ਹੋਏ ਦਿੱਲੀ ਪੁਲਿਸ ਨੂੰ ਪੁਛਿਆ ਕਿ ਕੀ ਇਸਨੂੰ ਬਿਆਨ ਦੇਣ ਵਾਲੇ ਲੋਕਾਂ ਉਤੇ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ? ਕੰਗਨਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਜਸਬੀਰ ਜੱਸੀ ਨੇ ਟਵੀਟ ਕੀਤਾ, ‘ਮੈਂ ਦਿੱਲੀ ਪੁਲਸ ਤੇ ਦੇਸ਼ ਦੇ ਬਾਕੀ ਦੇ ਜੋ ਵੀ ਕਾਨੂੰਨੀ ਸਲਾਹਕਾਰ ਹਨ, ਉਨ੍ਹਾਂ ਕੋਲੋਂ ਇਕ ਬਹੁਤ ਹੀ ਜ਼ਰੂਰੀ ਜਵਾਬ ਜਾਣਨਾ ਚਾਹੁੰਦਾ ਹਾਂ ਕਿ ਜੇਕਰ ਕੋਈ ਵਿਅਕਤੀ ਜਾਂ ਭਾਈਚਾਰਾ ਅੱਤਵਾਦੀ ਨਾ ਹੋਵੇ ਤੇ ਕੋਈ ਦੂਜਾ ਉਸ ਨੂੰ ਅੱਤਵਾਦੀ ਕਹਿੰਦਾ ਹੈ ਤਾਂ ਕੀ ਉਸ ’ਤੇ ਕੋਈ ਕੇਸ ਨਹੀਂ ਕੀਤਾ ਜਾ ਸਕਦਾ? ਕੀ ਉਸ ਨੂੰ ਜੇਲ੍ਹ ’ਚ ਨਹੀਂ ਸੁੱਟਿਆ ਜਾ ਸਕਦਾ?’

Tweet

ਪੌਪ ਸਟਾਰ ਰਿਹਾਨਾ ਦੇ ਟਵੀਟ ਉਤੇ ਕੰਗਨਾ ਨੇ ਲਿਖਿਆ, ਇਸਦੇ ਬਾਰੇ ‘ਚ ਕੋਈ ਵੀ ਗੱਲ ਇਸ ਲਈ ਨਹੀਂ ਕਰ ਰਿਹਾ ਹੈ ਕਿਉਂਕਿ ਇਹ ਕਿਸਾਨ ਨਹੀਂ ਹਨ ਸਗੋਂ ਅਤਿਵਾਦੀ ਹਨ ਜੋ ਭਾਰਤ ਨੂੰ ਵੰਡਣਾ ਚਾਹੁੰਦੇ ਹਨ ਤਾਂਕਿ ਚੀਨ ਵਰਗੇ ਦੇਸ਼ ਸਾਡੇ ਰਾਸ਼ਟਰ ਉਤੇ ਕਬਜ਼ਾ ਕਰ ਲੈਣ। ਤੁਸੀਂ ਸ਼ਾਂਤ ਬੈਠੋ ਬੇਵਕੂਫ਼, ਅਸੀਂ ਲੋਕ ਤੁਹਾਡੇ ਵਰਗੇ ਬੇਵਕੂਫ਼ ਨਹੀਂ ਹਨ ਜੋ ਅਪਣੇ ਦੇਸ਼ ਨੂੰ ਬੇਚ ਦੇਣ। ਲੋਕ ਕੰਗਣਾ ਦੇ ਟਵੀਟ ਨੂੰ ਕਾਫੀ ਟਰੋਲ ਕਰ ਰਹੇ ਹਨ।

Source link

Leave a Reply

Your email address will not be published. Required fields are marked *