ਕੋਕ, ਪੈਪਸੀ, ਬਿਸਲੇਰੀ ਅਤੇ ਬਾਬਾ ਰਾਮਦੇਵ ਦੀ ਪਤੰਜਲੀ ‘ਤੇ CPCB ਨੇ ਲਗਾਇਆ ਕਰੋੜਾਂ ਦਾ ਜ਼ੁਰਮਾਨਾ, ਜਾਣੋ ਪੂਰਾ ਮਾਮਲਾ

Central pollution control board : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਕੋਕ, ਪੈਪਸੀ ,ਬਿਸਲੇਰੀ ਅਤੇ ਪਤੰਜਲੀ ਨੂੰ ਭਾਰੀ ਜੁਰਮਾਨਾ ਲਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੋਕ, ਪੈਪਸੀ ਅਤੇ ਬਿਸਲੇਰੀ ਤੇ ਲੱਗਭਗ 72 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਹੈ ਇਹ ਜੁਰਮਾਨਾ ਸਰਕਾਰੀ ਸੰਸਥਾ ਨੂੰ ਪਲਾਸਟਿਕ ਦੇ ਕੂੜੇਦਾਨ ਦੇ ਨਿਪਟਾਰੇ ਅਤੇ ਇਕੱਤਰ ਕਰਨ ਦੀ ਜਾਣਕਾਰੀ ਨਾ ਦੇਣ ਦੇ ਮਾਮਲੇ ਵਿੱਚ ਲਗਾਇਆ ਗਿਆ ਹੈ। ਬਿਸਲੇਰੀ ਨੂੰ 10.75 ਕਰੋੜ ਰੁਪਏ, ਪੈਪਸੀਕੋ ਇੰਡੀਆ ਨੂੰ 8.7 ਕਰੋੜ ਰੁਪਏ ਅਤੇ ਕੋਕਾ ਕੋਲਾ ਬੇਵਰੇਜੇਸ ਨੂੰ 50.66 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਪੈਪਸੀਕੋ ਅਤੇ ਕੋਕਾ ਕੋਲਾ ਕੋਲਡ ਡਰਿੰਕਸ ਬਣਾਉਂਦੇ ਹਨ, ਜਦੋਂ ਕਿ ਬਿਸਲੇਰੀ ਬੋਤਲਬੰਦ ਪਾਣੀ ਦਾ ਵਪਾਰ ਕਰਦੀ ਹੈ। ਇਹ ਸਾਰੇ ਪਲਾਸਟਿਕ ਕੂੜੇ ਦੇ ਸੈਗਮੇਂਟ ਵਿੱਚ ਆਉਂਦੇ ਹਨ।

Central pollution control board

ਬਿਸਲੇਰੀ ਦਾ ਪਲਾਸਟਿਕ ਦਾ ਕਚਰਾ ਕਰੀਬ 21 ਹਜ਼ਾਰ 500 ਟਨ ਰਿਹਾ ਹੈ। ਇਸ ‘ਤੇ ਪ੍ਰਤੀ ਟਨ 5000 ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਪੈਪਸੀ ਕੋਲ 11,194 ਟਨ ਪਲਾਸਟਿਕ ਦਾ ਕਚਰਾ ਹੈ। ਕੋਕਾ ਕੋਲਾ ਕੋਲ 4,417 ਟਨ ਪਲਾਸਟਿਕ ਦਾ ਕਚਰਾ ਹੈ। ਇਹ ਕੂੜਾ ਜਨਵਰੀ ਤੋਂ ਸਤੰਬਰ 2020 ਤੱਕ ਦਾ ਸੀ। ਈਪੀਆਰ ਦਾ ਟੀਚਾ 1 ਲੱਖ 5 ਹਜ਼ਾਰ 744 ਟਨ ਕਚਰੇ ਦਾ ਸੀ। ਇਸ ਤੋਂ ਇਲਾਵਾ ਪਤੰਜਲੀ ‘ਤੇ 1 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ, ਜਦਕਿ ਇੱਕ ਹੋਰ ਕੰਪਨੀ ‘ਤੇ 85.9 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਸੀਪੀਸੀਬੀ ਨੇ ਕਿਹਾ ਹੈ ਕਿ ਇਨ੍ਹਾਂ ਸਾਰਿਆਂ ਨੂੰ 15 ਦਿਨਾਂ ਵਿੱਚ ਜੁਰਮਾਨਾ ਭਰਨਾ ਪਏਗਾ। ਪਲਾਸਟਿਕ ਦੇ ਕੂੜੇ ਦੇ ਮਾਮਲੇ ਵਿੱਚ, ਐਕਸਟੈਂਡਡ ਪ੍ਰੋਡੂਸਰ ਰਿਸਪੋਂਸੀਬਿਲਿਟੀ(EPR)ਇੱਕ ਨੀਤੀਗਤ ਉਪਾਅ ਹੁੰਦਾ ਹੈ ਜਿਸ ਦੇ ਅਧਾਰ ਤੇ ਪਲਾਸਟਿਕ ਬਣਾਉਣ ਵਾਲੀਆਂ ਕੰਪਨੀਆਂ ਨੂੰ ਉਤਪਾਦ ਦੇ ਨਿਪਟਾਰੇ ਲਈ ਜ਼ਿੰਮੇਵਾਰੀ ਲੈਣੀ ਪੈਂਦੀ ਹੈ।

ਇਹ ਵੀ ਦੇਖੋ : Deep Sidhu ਦੀਆਂ ਤੀਸ ਹਜ਼ਾਰੀ ਕੋਤ ਚੋਂ ਬਾਅਦ ਆਉਂਦੇ ਦੀਆਂ Exclusive ਤਸਵੀਰਾਂ, ਦੇਖੋ ਹੀ ਬਣਿਆ ਮਹੌਲ

Source link

Leave a Reply

Your email address will not be published. Required fields are marked *