ਦਿੱਲੀ ਹਿੰਸਾ ‘ਚ ਮਾਰੇ ਗਏ ਕਿਸਾਨ ਨਵਰੀਤ ਸਿੰਘ ਦੇ ਦਾਦਾ ਪੁੱਜੇ HC, ਕੀਤੀ ਜਾਂਚ ਦੀ ਮੰਗ

Grandfather of farmer : ਨਵਰੀਤ ਸਿੰਘ ਉਹ ਕਿਸਾਨ ਸੀ ਜਿਸ ਦਾ ਟਰੈਕਟਰ ਬੈਰੀਕੇਡ ਤੋੜ ਕੇ ਪਲਟਦੇ ਹੋਏ ਦਾ ਵੀਡੀਓ ਵਾਇਰਲ ਹੋਇਆ ਸੀ ਅਤੇ ਇਹ ਦਾਅਵਾ ਕੀਤਾ ਗਿਆ ਸੀ ਕਿ ਉਸ ਦੀ ਮੌਤ ਟਰੈਕਟਰ ਪਲਟਣ ਨਾਲ ਹੋਈ ਹੈ ਜਦਕਿ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਨਵਰੀਤ ‘ਤੇ ਗੋਲੀ ਚਲਾਈ ਗਈ ਸੀ ਜਿਸ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ ਕੰਟਰੋਲ ਤੋਂ ਬਾਹਰ ਹੋ ਕੇ ਪਲਟ ਗਿਆ ਸੀ। ਉਸ ਦੀ ਮੌਤ ‘ਤੇ ਕਾਫੀ ਸਵਾਲ ਖੜ੍ਹੇ ਹਨ, ਜਿਸ ਲਈ ਨਵਰੀਤ ਦੇ ਦਾਦਾ ਸ. ਹਰਦੀਪ ਸਿੰਘ ਨੇ ਦਿੱਲੀ ਹਾਈਕੋਰਟ ਤੱਕ ਪਹੁੰਚ ਕੀਤੀ ਹੈ।

Grandfather of farmer

26 ਜਨਵਰੀ ਮੌਕੇ ਨਵਰੀਤ ਸਿੰਘ ਦੀ ਹੋਈ ਮੌਤ ‘ਤੇ ਦਿੱਲੀ ਪੁਲਿਸ ਵੱਲੋਂ ਵਰਤਿਆ ਗਿਆ ਰਵੱਈਆ ਗਲਤ ਸੀ। ਮਿਲੀ ਜਾਣਕਾਰੀ ਮੁਤਾਬਕ ਨਵਰੀਤ ਆਸਟ੍ਰੇਲੀਆ ਤੋਂ ਕੁਝ ਦਿਨ ਪਹਿਲਾਂ ਹੀ ਭਾਰਤ ਪਰਤਿਆ ਸੀ ਅਤੇ ਕਿਸਾਨੀ ਅੰਦੋਲਨ ‘ਚ ਉਸ ਨੇ ਸ਼ਮੂਲੀਅਤ ਕੀਤੀ ਸੀ ਜਿਥੇ ਉਸ ਦਾ ਟਰੈਕਟਰ ਬੈਰੀਕੇਡ ‘ਚ ਲੱਗ ਕੇ ਪਲਟ ਗਿਆ ਸੀ, ਜੋ ਕਿ ਵਾਇਰਲ ਵੀਡੀਓ ‘ਚ ਦਿਖਾਇਆ ਗਿਆ ਸੀ, ਜਿਸ ਨੂੰ ਪਰਿਵਾਰ ਵਾਲਿਆਂ ਨੇ ਗਲਤ ਦੱਸਿਆ ਹੈ। ਉਨ੍ਹਾਂ ਨੇ ਇਸ ਕੇਸ ‘ਚ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਪਰਿਵਾਰ ਵੱਲੋਂ ਵਕੀਲ ਸੌਤਿਕ ਬੈਨਰਜੀ, ਮੰਨਤ ਟਿਪਨਿਸ, ਦੇਵਿਕਾ ਤੁਲਸਿਆਨੀ ਅਤੇ ਸੀਨੀਅਰ ਵਕੀਲ ਵਰਿੰਦਾ ਗਰੋਵਰ ਪੇਸ਼ ਹੋਏ ਤੇ ਵੀਰਵਾਰ ਨੂੰ ਇਸ ਮਾਮਲੇ ਸਬੰਧੀ ਸੁਣਵਾਈ ਹੋਵੇਗੀ। ਨਵਰੀਤ ਸਿੰਘ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੇ ਦਿਬਦੀਬਾ ਪਿੰਡ ਦਾ ਰਹਿਣ ਵਾਲਾ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਵਰੀਤ ਸਿੰਘ ਕੁਝ ਲੋਕਾਂ ਨਾਲ ਦਿੱਲੀ ਗਿਆ ਸੀ ਜੋ ਪਿੰਡ ਤੋਂ ਕਿਸਾਨ ਟਰੈਕਟਰ ਪਰੇਡ ‘ਚ ਸ਼ਾਮਲ ਹੋਣ ਜਾ ਰਹੇ ਸੀ।

Grandfather of farmer

ਨਵਰੀਤ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਵਰੀਤ ਦੇ ਟਰੈਕਟਰ ਪਰੇਡ ‘ਚ ਜਾਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਦੋਂ ਰੈਲੀ ਦੌਰਾਨ ਹਿੰਸਾ ਭੜਕ ਰਹੀ ਸੀ ਤਾਂ ਕੁਝ ਲੋਕ ਗਲਤ ਤੇ ਤੇਜ਼ ਰਫਤਾਰ ਨਾਲ ਟਰੈਕਟਰ ਚਲਾ ਰਹੇ ਸੀ। ਅਸੀਂ ਇੱਕ ਟਰੈਕਟਰ ਨੂੰ ਤੇਜ਼ ਰਫਤਾਰ ਨਾਲ ਬੈਰੀਕੇਡਿੰਗ ਵਿੱਚ ਟਕਰਾਉਂਦਿਆਂ ਵੇਖਿਆ ਤੇ ਉਹ ਪਲਟ ਗਿਆ। ਇਸ ਤੋਂ ਬਾਅਦ, ਜਦੋਂ ਪੁਲਿਸ ਉੱਥੇ ਪਹੁੰਚੀ, ਵੇਖਿਆ ਕਿ ਆਦਮੀ ਦੀ ਸਿਰ ‘ਚ ਸੱਟ ਲੱਗਣ ਕਾਰਨ ਮੌਤ ਹੋ ਗਈ।

Source link

Leave a Reply

Your email address will not be published. Required fields are marked *