ਗੁਰ ਕੀ ਸਾਖੀ : ਗੁਰੂ ਰਾਮਦਾਸ ਜੀ ਦੀ ਭਾਈ ਸੋਮਾ ਜੀ ‘ਤੇ ਬਖਸ਼ਿਸ਼

Sakhi Guru Ramdass ji : ਭਾਈ ਸੋਮਾ ਦੀ ਉਮਰ 14 ਸਾਲ ਸੀ ਤੇ ਪਿਤਾ ਦਾ ਸਾਇਆ ਨਹੀਂ। ਮਾਂ ਨੇ ਘਰ ਗ਼ਰੀਬੀ ਹੋਣ ਕਾਰਨ ਸਕੂਲ ਭੇਜਣਾ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੋਮੇ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਦਿਆ ਕਰਾਂਗੀ ਤੂੰ ਵੇਚ ਆਇਆ ਕਰ। ਪਹਿਲੇ ਦਿਨ ਘੁੰਗਣੀਆਂ ਬਣਾਈਆਂ, ਛਾਬਾ ਤਿਆਰ ਕੀਤਾ। ਸੋਮਾ ਮਾਂ ਨੂੰ ਪੁੱਛਦਾ ਹੈ, ਕਿੱਥੇ ਬੈਠ ਕੇ ਵੇਚਾਂ? ਮਾਂ ਕਹਿੰਦੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਤਾਲ (ਸਰੋਵਰ) ਦੀ ਖੁਦਵਾਈ ਕਰਵਾ ਰਹੇ ਹਨ, ਉੱਥੇ ਬਹੁਤ ਸੰਗਤਾਂ ਆਉਂਦੀਆਂ ਹਨ, ਬਹੁਤ ਇਕੱਠ ਹੁੰਦਾ ਹੈ, ਉੱਥੇ ਤੇਰੀ ਛਾਬੜੀ ਜਲਦੀ ਵਿੱਕ ਜਾਵੇਗੀ। ਰੋਜ਼ ਛਾਬੜੀ ਲਗਾਉਣੀ ਤੇ ਵੇਚਣੀ।

Sakhi Guru Ramdass ji

ਇੱਕ ਦਿਨ ਕਰਮਾਂ ਭਾਗਾਂ ਵਾਲਾ ਦਿਨ ਆ ਗਿਆ। ਸੋਮਾ ਜਿੱਥੇ ਘੁੰਗਣੀਆਂ ਵੇਚਦਾ ਹੈ ਅੱਜ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਘੇ। ਭਾਈ ਸੋਮਾ ‘ਤੇ ਗੁਰੂ ਦੀ ਬਖਸ਼ਿਸ਼ ਹੋਈ ਤੇ ਗੁਰੂ ਸਾਹਿਬ ਸੋਮੇ ਦੀ ਛਾਬੜੀ ਦੇ ਕੋਲ ਆ ਗਏ। ਆ ਕੇ ਪੁੱਛਿਆ ਕੀ ਨਾਂ ਹੈ, ਤੂੰ ਕੀ ਕਰਦਾ ਹੈਂ ? ਭਾਈ ਸੋਮੇ ਨੇ ਆਪਣੇ ਬਾਰੇ ਦੱਸਿਆ ਅਤੇ ਕਿਹਾ ਕਿ ਇਥੇ ਘਰ ਦਾ ਗੁਜ਼ਾਰਾ ਚਲਾਉਣ ਲਈ ਘੁੰਗਣੀਆਂ ਵੇਚਦਾ ਹਾਂ। ਗੁਰੂ ਜੀ ਨੇ ਤਲੀ ਅੱਡ ਕੇ ਕਿਹਾ ਜੇ ਅੱਜ ਦੀ ਵੱਟਕ ਸਾਨੂੰ ਦੇ ਦੇਵੇਂ। ਬੜਾ ਔਖਾ ਵੱਟਕ ਦੇਣੀ ਪਰ ਉਸ ਬੱਚੇ ਨੇ ਸਾਰੀ ਵੱਟਕ ਗੁਰੂ ਜੀ ਦੀ ਤਲੀ ‘ਤੇ ਰੱਖ ਦਿੱਤੀ। ਜਦੋਂ ਘਰ ਗਿਆ। ਮਾਂ ਕਹਿੰਦੀ ਵਟਕ ਕਿੱਥੇ ਹੈ? ਘਰ ਵਿੱਚ ਬੜੀ ਗ਼ਰੀਬੀ ਸੀ। ਸੋਮਾ ਕਹਿਣ ਲੱਗਾ, ਅੱਜ ਮੇਰੇ ਛਾਬੇ ਅੱਗੋਂ ਗੁਰੂ ਰਾਮਦਾਸ ਲੰਘੇ ਤੇ ਕਹਿੰਦੇ ਅੱਜ ਦੀ ਸਾਰੀ ਵੱਟਕ ਸਾਨੂੰ ਦੇ ਦੇ, ਮੈਂ ਦੇ ਦਿੱਤੀ। ਮਾਂ ਕਹਿੰਦੀ ਸ਼ੁਕਰ ਹੈ ਸਾਡੀ ਸਾਂਝ ਪੈ ਗਈ। ਜੇ ਕੱਲ੍ਹ ਵੀ ਲੰਘਣ ਤੇ ਕੱਲ੍ਹ ਵੀ ਵਟਕ ਦੇ ਦੇਵੀਂ। ਜੇ ਨਾ ਲੰਘਣ ਦੇਣ ਚਲਾ ਜਾਵੀਂ।

Sakhi Guru Ramdass ji
Sakhi Guru Ramdass ji

ਅਗਲੇ ਦਿਨ ਫਿਰ ਗੁਰੂ ਜੀ ਉਧਰੋਂ ਲੰਘੇ ਤੇ ਸੋਮੇ ਨੇ ਵੱਟਕ ਦੇ ਦਿੱਤੀ। ਤੀਜੇ ਦਿਨ ਗੁਰੂ ਜੀ ਨਹੀਂ ਆਏ, ਸੋਮਾ ਆਪ ਵੱਟਕ ਦੇਣ ਚਲਾ ਗਿਆ। ਗੁਰੂ ਜੀ ਤਲੀ ਅੱਗੇ ਕਰਕੇ ਕਹਿੰਦੇ ਲਿਆ ਸੋਮਿਆ ਵੱਟਕ, ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਿਆਂ ਤੇਰੀ ਵੱਟਕ ਘੱਟਦੀ ਕਿਉਂ ਜਾ ਰਹੀ ਹੈ? ਪਹਿਲੇ ਦਿਨ ਸਵਾ ਰੁਪਿਆ, ਦੂਜੇ ਦਿਨ 70 ਪੈਸੇ, ਤੀਜੇ ਦਿਨ 40 ਪੈਸੇ। ਸੋਮਾ ਕਹਿੰਦਾ ਮੈਂ ਗ਼ਰੀਬ ਹਾਂ। ਗੁਰੂ ਸਾਹਿਬ ਦਇਆ ਦੇ ਘਰ ਵਿੱਚ ਆ ਗਏ, ਕਹਿੰਦੇ, ”ਤੂੰ ਗ਼ਰੀਬ ਨਹੀਂ ਸ਼ਾਹ ਹੈਂ” ਸੋਮਾ ਕਹਿੰਦਾ, ”ਮੈਂ ਸ਼ਾਹ ਨਹੀਂ, ਗ਼ਰੀਬ ਹਾਂ,” ਸਤਿਗੁਰੂ ਫਿਰ ਕਹਿੰਦੇ ਤੂੰ ਗ਼ਰੀਬ ਨਹੀਂ ਸ਼ਾਹ ਹੈਂ। ਗੁਰੂ ਜੀ ਨੇ ਉਸ ਸਮੇਂ ਤਕ ਇੰਝ ਕਹਿਣਾ ਜਾਰੀ ਰਖਿਆ ਜਦੋਂ ਤੱਕ ਜਨਮਾਂ-ਜਨਮਾਂ ਦੀ ਗ਼ਰੀਬੀ ਨਹੀਂ ਕੱਟੀ ਗਈ। ਹੁਣ ਸਤਿਗੁਰੂ ਜੀ ਨੇ ਸੋਚਿਆ ਇਸ ਦੇ ਮੂੰਹ ਤੋਂ ਸੁਣਨਾ ਹੈ ਕਿ ਇਹ ਸ਼ਾਹ ਹੈ।

Sakhi Guru Ramdass ji
Sakhi Guru Ramdass ji

ਗੁਰੂ ਜੀ ਕਹਿੰਦੇ ਦੱਸ ਸੋਮਿਆ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਹੈ ਜਾਂ ਲੈਣ ਵਾਲਾ? ਤਾਂ ਭਾਈ ਸੋਮਾ ਆਖਣ ਲੱਗਾ, ”ਮਹਾਰਾਜ ਦੇਣ ਵਾਲਾ।” ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਹੈ ਕਿ ਅਸੀਂ ਤੈਨੂੰ ਦਿੱਤੀ ਹੈ? ਭੋਲੇ ਭਾਅ ਕਹਿਣ ਲੱਗਾ ਜੀ ਮੈਂ ਤੁਹਾਨੂੰ ਦਿੱਤੀ ਹੈ। ਗੁਰੂ ਜੀ ਕਹਿਣ ਲੱਗੇ, ”ਫਿਰ ਤੂੰ ਸ਼ਾਹ ਹੋਇਆ ਕਿ ਅਸੀਂ?” ਭੋਲੇ ਭਾਅ ਕਹਿੰਦਾ, ”ਜੀ ਮੈਂ ਸ਼ਾਹ ਹੋਇਆ।” ਗੱਲ ਨਾਲ ਲਗਾ ਕੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਤੇ ਵਰ ਦਿੱਤਾ, ”ਭਾਈ ਸੋਮਾ ਸ਼ਾਹ, ਸ਼ਾਹਾਂ ਦਾ ਸ਼ਾਹ, ਬੇਪਰਵਾਹ” ਤੇ ਨਾਲ ਬਚਨ ਕੀਤਾ, ”ਇਹ ਵਰ (ਬਖਸ਼ਿਸ਼) ਤੇਰੀਆਂ ਕੁਲਾਂ ਤੱਕ ਚਲੇਗਾ।” ਸ਼ਰਧਾ ਸਹਿਤ ਗੁਰੂ ਨਾਲ ਨਾਤਾ ਜੋੜਿਆ। ਸੋਮਾਂ ਜੀ ਬਖਸ਼ਿਸ਼ਾਂ ਦੇ ਪਾਤਰ ਬਣ ਗਏ। ਵੱਡੀ ਗੱਲ ਅੱਜ ਤੱਕ ਉਹਨਾਂ ਦੀ ਕੁਲ ਚੱਲ ਰਹੀ ਹੈ ਤੇ ਨਿਰੰਤਰ ਉਸੇ ਤਰ੍ਹਾਂ ਬਖਸ਼ਿਸ਼ਾਂ ਵਰਤ ਰਹੀਆਂ ਹਨ। ਇਸ ਸਮੇਂ ਭਾਈ ਸੋਮਾ ਜੀ ਦੀ ਕੁਲ ਵਿੱਚੋਂ ਦਿੱਲੀ ਵਿਖੇ ਭਾਈ ਅਵਤਾਰ ਸ਼ਾਹ ਸਿੰਘ ਜੀ ਸੇਵਾ ਨਿਭਾ ਰਹੇ ਹਨ।

Source link

Leave a Reply

Your email address will not be published. Required fields are marked *