ਸਿੱਧੂ ਮੂਸੇਵਾਲੇ ਨੇ ਆਪਣੇ ਨਵੇਂ ਗੀਤ ਨਾਲ ਜੀਓ ਸਾਵਨ ਦਾ ਕੀਤਾ ਬਾਈਕਾਟ

Sidhu moose wala song: ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਹਾਲ ਹੀ ਵਿਚ ਇਕ ਗੀਤ ਰਿਲੀਜ਼ ਹੋਇਆ ਹੈ ਜੋ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲੇ ਦਾ ਇਹ ਗੀਤ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਗੀਤ ਦੇ ਨਾਲ ਨਾਲ ਇਕ ਹੋਰ ਖ਼ਬਰ ਇਹ ਹੈ ਕਿ ਸਿੱਧੂ ਮੂਸੇਵਾਲੇ ਨੇ ਇਹ ਗੀਤ ਜੀਓ ਸਾਵਨ ਵਾਲਿਆਂ ਨੂੰ ਨਹੀਂ ਦਿੱਤਾ। ਜੀ ਹਾਂ ਸਿੱਧੂ ਮੂਸੇਵਾਲੇ ਨੇ ਸਿੱਧੇ ਤੌਰ ਤੇ ਜੀਓ ਦਾ ਬਾਈਕਾਟ ਕਰ ਦਿੱਤਾ ਹੈ ਅਤੇ ਆਪਣੇ ਇਸ ਗੀਤ ਨੂੰ ਜੀਓ ਸਾਵਨ ਨੂੰ ਨਹੀਂ ਦਿੱਤਾ ਜਿਸ ਨੂੰ ਲੈ ਕੇ ਪੰਜਾਬ ਦੇ ਫੈਨਸ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਜਾਣਕਾਰੀ ਲਈ ਦੱਸ ਦੇਈਏ ਕਿ ਕਿਸਾਨੀ ਬਿੱਲਾਂ ਨੂੰ ਲੈ ਕੇ ਪੂਰਾ ਪੰਜਾਬ ਅਤੇ ਪੂਰੇ ਦੇਸ਼ ਦੇ ਕਿਸਾਨ ਇਕਜੁੱਟ ਹੋ ਕੇ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਹਨ. ਕਿਸਾਨਾਂ ਦਾ ਕਹਿਣਾ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਮੋਦੀ ਸਰਕਾਰ ਫ਼ਾਇਦਾ ਦੇਣਾ ਚਾਹੁੰਦੀ ਹੈ ਜਿਸ ਕਰਕੇ ਇਹ ਬਿੱਲ ਲੈ ਕੇ ਆਈ ਹੈ। ਸ਼ਾਇਦ ਇਸੇ ਨੂੰ ਲੈ ਕੇ ਸਿੱਧੂ ਮੂਸੇਵਾਲੇ ਨੇ ਵੀ ਹੁਣ ਜੀਓ ਦਾ ਬਾਈਕਾਟ ਕਰ ਦਿੱਤਾ ਹੈ।

ਤੁਹਾਨੂੰ ਦੇਈਏ ਸਿੱਧੇ ਤੌਰ ਤੇ ਸਿੱਧੂ ਮੂਸੇਵਾਲੇ ਦਾ ਇਸ ਉੱਤੇ ਕੋਈ ਬਿਆਨ ਨਹੀਂ ਆਇਆ। ਲੇਕਿਨ ਫਿਰ ਵੀ ਕਿਹਾ ਜਾ ਸਕਦਾ ਹੈ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਇਸ ਗੀਤ ਦੇ ਜ਼ਰੀਏ ਜੀਓ ਦਾ ਪੂਰੀ ਤਰ੍ਹਾਂ ਬਾਈਕਾਟ ਕਰ ਦਿੱਤਾ ਹੈ।

Source link

Leave a Reply

Your email address will not be published. Required fields are marked *