10 ਵੀਂ ਜਮਾਤ ਦੀ ਪ੍ਰੀਖਿਆ ‘ਚ ਕਿਸਾਨ ਅੰਦੋਲਨ ਨੂੰ ਦੱਸਿਆ ਗਿਆ ‘ਹਿੰਸਕ’, ਵਿਦਿਆਰਥੀਆਂ ਤੋਂ ਲਿਖਵਾਏ ਨਜਿੱਠਣ ਲਈ ਸੁਝਾਅ, ਪੜ੍ਹੋ ਕੀ ਹੈ ਪੂਰਾ ਮਾਮਲਾ

Chennai schools exam paper calls : ਚੇਨਈ ਦਾ ਇੱਕ ਮਸ਼ਹੂਰ CBSE ਸਕੂਲ ਵਿਵਾਦਾਂ ਵਿੱਚ ਆ ਗਿਆ ਹੈ। ਇੱਥੇ ਪ੍ਰੀਖਿਆ ਦੇ ਇੱਕ ਪ੍ਰਸ਼ਨ ਪੱਤਰ ਵਿੱਚ, ਗਣਤੰਤਰ ਦਿਵਸ ਦੀ ਟਰੈਕਟਰ ਰੈਲੀ ਦੌਰਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ “ਫਸਾਦੀ” ਅਤੇ “ਹਿੰਸਕ” ਦਰਸਾਇਆ ਗਿਆ ਹੈ। ਅੰਗਰੇਜ਼ੀ ਭਾਸ਼ਾ ਅਤੇ ਸਾਹਿਤ ਦੇ ਪੇਪਰ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ‘ਹਿੰਸਕ ਪਾਗਲ’ ਕਿਹਾ ਗਿਆ ਹੈ। ਇਸ ਪੇਪਰ ਵਿੱਚ 26 ਜਨਵਰੀ ਨੂੰ ਵਾਪਰੀ ਘਟਨਾ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਵਿਦਿਆਰਥੀਆਂ ਨੂੰ ਇਸ ਸਬੰਧ ਵਿੱਚਗੀ ਉਨ੍ਹਾਂ ਦੇ ਵਿਚਾਰ ਵੀ ਪੁੱਛੇ ਗਏ। 11 ਫਰਵਰੀ ਨੂੰ ਹੋਈ ਸਕੂਲ ਪ੍ਰੀਖਿਆ ਦੇ ਪੇਪਰ ਵਿੱਚ ਵਿਦਿਆਰਥੀਆਂ ਨੂੰ ਸ਼ਰਾਰਤੀ ਅਨਸਰਾਂ ਨਾਲ ਨਜਿੱਠਣ ਦੇ ਸੁਝਾਅ ਪੁੱਛੇ ਗਏ ਸਨ। ਵਿਦਿਆਰਥੀਆਂ ਨੂੰ ਪੁੱਛਿਆ ਗਿਆ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਕਿਵੇਂ ਰੋਕਿਆ ਜਾਵੇ ਜੋ ਬਾਹਰੀ ਤਾਕਤਾਂ ਦੇ ਪ੍ਰਭਾਵ ਹੇਠ ਕੰਮ ਕਰਦੇ ਹਨ।

Chennai schools exam paper calls

ਪੇਪਰ ਵਿੱਚ ਪੁੱਛਿਆ ਗਿਆ ਪ੍ਰਸ਼ਨ ਕੁੱਝ ਇਸ ਪ੍ਰਕਾਰ ਹੈ – ਗਣਤੰਤਰ ਦਿਵਸ ‘ਤੇ ਰਾਸ਼ਟਰੀ ਰਾਜਧਾਨੀ ਵਿੱਚ ਹੋਈ ਹਿੰਸਾ ਨੇ ਨਾਗਰਿਕਾਂ ਦੇ ਦਿਲਾਂ ਵਿੱਚ ਨਿੰਦਾ ਅਤੇ ਨਫ਼ਰਤ ਭਰ ਦਿੱਤੀ ਹੈ। ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਜਨਤਕ ਜਾਇਦਾਦ ਨੂੰ ਨਸ਼ਟ ਕੀਤਾ ਅਤੇ ਦਿਨ-ਦਿਹਾੜੇ ਪੁਲਿਸ ਕਰਮਚਾਰੀਆਂ ‘ਤੇ ਹਮਲਾ ਕੀਤਾ। ਅਜਿਹੀ ਸਥਿਤੀ ਵਿੱਚ, ਆਪਣੇ ਸ਼ਹਿਰ ਦੇ ਇੱਕ ਰੋਜ਼ਾਨਾ ਅਖਬਾਰ ਦੇ ਸੰਪਾਦਕ ਨੂੰ ਇੱਕ ਪੱਤਰ ਲਿਖੋ, ਸ਼ਰਾਰਤੀ ਅਨਸਰਾਂ (ਫਸਾਦੀ) ਦੀਆਂ ਅਜਿਹੀਆਂ ਭਿਆਨਕ ਅਤੇ ਹਿੰਸਕ ਕਾਰਵਾਈਆਂ ਦੀ ਨਿੰਦਾ ਕਰੋ ਜੋ ਇਹ ਮਹਿਸੂਸ ਕਰਨ ਵਿੱਚ ਅਸਫਲ ਰਹੇ ਹਨ ਕਿ ਦੇਸ਼ ਨਿੱਜੀ ਜ਼ਰੂਰਤਾਂ ਅਤੇ ਲਾਭਾਂ ਤੋਂ ਪਹਿਲਾਂ ਆਉਂਦਾ ਹੈ। ਜਨਤਕ ਜਾਇਦਾਦ ਨੂੰ ਨਸ਼ਟ ਕਰਨਾ, ਰਾਸ਼ਟਰੀ ਝੰਡੇ ਦਾ ਅਪਮਾਨ ਕਰਨਾ ਅਤੇ ਪੁਲਿਸ ਕਰਮਚਾਰੀਆਂ ‘ਤੇ ਹਮਲਾ ਕਰਨਾ ਕੁੱਝ ਵੱਖ-ਵੱਖ ਗੈਰਕਾਨੂੰਨੀ ਅਪਰਾਧ ਹਨ ਜੋ ਕਦੇ ਵੀ ਕਿਸੇ ਕਾਰਨ ਕਰਕੇ ਜਾਇਜ਼ ਨਹੀਂ ਠਹਿਰਾ ਸਕਦੇ।’

Chennai schools exam paper calls

ਤੁਹਾਨੂੰ ਦੱਸ ਦੇਈਏ ਕਿ ਗਣਤੰਤਰ ਦਿਵਸ ਦੇ ਮੌਕੇ, ਖੇਤੀਬਾੜੀ ਕਨੂੰਨ ਦੇ ਵਿਰੋਧ ਵਿੱਚ ਅੰਦੋਲਨ ਕਰ ਰਹੇ ਕਿਸਾਨਾਂ ਨੇ ਇੱਕ ਟਰੈਕਟਰ ਪਰੇਡ ਕੱਢੀ ਸੀ। ਇਸ ਰੈਲੀ ਦੌਰਾਨ ਪੂਰੀ ਦਿੱਲੀ ਵਿੱਚ ਜ਼ੋਰਦਾਰ ਪ੍ਰਦਰਸ਼ਨ ਹੋਇਆ ਸੀ। ਇਸੇ ਦੌਰਾਨ ਕੁੱਝ ਨੌਜਵਾਨਾਂ ਵਲੋਂ ਲਾਲ ਕਿਲ੍ਹੇ ਵਿਖੇ ਨਿਸ਼ਾਨ ਸਾਹਿਬ ਦਾ ਝੰਡਾ ਵੀ ਲਹਿਰਾਇਆ ਗਿਆ ਸੀ। ਜਾਣਕਾਰੀ ਦੇ ਅਨੁਸਾਰ ਨੌਜਵਾਨਾਂ ਨੇ ਇੱਥੇ ਕਿਲ੍ਹੇ ਦੇ ਬਿਲਕੁਲ ਨੇੜੇ, ਪੌੜੀਆਂ ਦੇ ਨੇੜੇ ਇੱਕ ਛੋਟੇ ਜਿਹੇ ਪੋਲ ‘ਤੇ ਕੇਸਰੀ ਝੰਡਾ ਲਹਿਰਾਇਆ ਗਿਆ ਸੀ। ਹਾਲਾਂਕਿ ਨੌਜਵਾਨਾਂ ਵਲੋਂ ਇੱਥੇ ਲਾਲ ਕਿਲ੍ਹੇ ਦੇ ਤਿਰੰਗੇ ਨਾਲ ਛੇੜਛਾੜ ਨਹੀਂ ਕੀਤੀ ਗਈ ਸੀ, ਬਲਕਿ ਨਿਸ਼ਾਨ ਸਾਹਿਬ ਨੂੰ ਕਿਸੇ ਹੋਰ ਖਾਲੀ ਪੋਲ ‘ਤੇ ਲਹਿਰਾਇਆ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਕਿਸਾਨਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵੀ ਸਮਰਥਨ ਮਿਲਿਆ ਹੈ। ਵੱਖ-ਵੱਖ ਦੇਸ਼ਾ ਦੇ ਆਮ ਲੋਕਾਂ, ਮੰਤਰੀਆਂ, ਖਿਡਾਰੀਆਂ ‘ਤੇ ਕਲਾਕਾਰਾਂ ਵਲੋਂ ਵੀ ਕਿਸਾਨਾਂ ਦੇ ਹੱਕ ‘ਚ ਅਵਾਜ ਬੁਲੰਦ ਕੀਤੀ ਗਈ ਹੈ।

ਇਹ ਵੀ ਦੇਖੋ : ਇਨਾਂ 2 ਬੀਬੀਆਂ ਦੇ ਬੋਲ ਪੱਟ ਦਿੰਦੇ ਨੇ ਧੂੜਾਂ, ਸੁਣੋ ਕਿਵੇਂ ਰਗੜੇ ਅਗਲੀਆਂ ਨੇ ਦੇਸੀ ਅੰਗਰੇਜ਼ LIVE !

Source link

Leave a Reply

Your email address will not be published. Required fields are marked *