Bharat Bandh:ਵਧਦੀਆਂ ਤੇਲ ਕੀਮਤਾਂ, GST ਅਤੇ ਈ-ਵੇਅ ਬਿੱਲ ਨੂੰ ਲੈ ਕੇ ਅੱਜ ਦੇਸ਼ ਭਰ ਵਿੱਚ 8 ਕਰੋੜ ਵਪਾਰੀ ਕਰਨਗੇ ਪ੍ਰਦਰਸ਼ਨ

traders will protest against: ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ, ਵਸਤਾਂ ਅਤੇ ਸਰਵਿਸ ਟੈਕਸ, ਈ-ਬਿੱਲ ਨੂੰ ਲੈ ਕੇ ਵਪਾਰ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ ਵੱਲੋਂ ਅੱਜ ‘ਭਾਰਤ ਬੰਦ’ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਭਰ ਦੇ 8 ਕਰੋੜ ਵਪਾਰੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਤਕਰੀਬਨ 40 ਹਜ਼ਾਰ ਟਰੇਡ ਐਸੋਸੀਏਸ਼ਨਾਂ ਨੇ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਵੱਲੋਂ ਕੀਤੇ ਜਾ ਰਹੇ ‘ਭਾਰਤ ਬੰਦ’ ਦੀ ਹਮਾਇਤ ਕੀਤੀ ਹੈ। ਆਲ ਇੰਡੀਆ ਟ੍ਰਾਂਸਪੋਰਟ ਵੈੱਲਫੇਅਰ ਐਸੋਸੀਏਸ਼ਨ (ਏਆਈਟੀਵਾ) ਨੇ ਈ-ਵੇਅ ਬਿੱਲ ਨੂੰ ਖਤਮ ਕਰਨ ਲਈ ਆਲ ਇੰਡੀਆ ਟਰੇਡਰਜ਼ ਕਨਫੈਡਰੇਸ਼ਨ ਦੇ ਵੱਲੋ ਭਾਰਤ ਬੰਦ ਦਾ ਸਮਰਥਨ ਵੀ ਕੀਤਾ ਹੈ। ਇਕ ਬਿਆਨ ਵਿਚ ਕੈਟ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਦੇਸ਼ ਭਰ ਦੀਆਂ ਸਾਰੀਆਂ ਟਰਾਂਸਪੋਰਟ ਕੰਪਨੀਆਂ ਬੰਦ ਰਹਿਣਗੀਆਂ।

traders will protest against

ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਰਾਜਾਂ ਵਿੱਚ ਚਾਰਟਰਡ ਅਕਾਉਂਟੈਂਟਾਂ ਅਤੇ ਟੈਕਸ ਵਕੀਲਾਂ ਦੀਆਂ ਸੰਸਥਾਵਾਂ ਵੀ ਬੰਦ ਦਾ ਸਮਰਥਨ ਕਰਨਗੀਆਂ। ਕੈਟ ਦੇ ਰਾਸ਼ਟਰੀ ਪ੍ਰਧਾਨ ਬੀ.ਸੀ. ਭਾਰਟੀਆ ਅਤੇ ਜਨਰਲ ਸੈਕਟਰੀ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਦਿੱਲੀ ਸਮੇਤ ਦੇਸ਼ ਭਰ ਦੇ ਸਾਰੇ ਰਾਜਾਂ ਦੀਆਂ ਲਗਭਗ 1500 ਛੋਟੀਆਂ ਅਤੇ ਵੱਡੀਆਂ ਸੰਸਥਾਵਾਂ ਇਕੱਠੇ ਹੋਣਗੀਆਂ। ਭਾਰਟੀਆ ਅਤੇ ਖੰਡੇਲਵਾਲ ਨੇ ਕਿਹਾ ਕਿ 22 ਦਸੰਬਰ ਅਤੇ ਉਸ ਤੋਂ ਬਾਅਦ ਜੀਐਸਟੀ ਦੇ ਨਿਯਮਾਂ ਵਿਚ ਕਈ ਤਰਫਦ ਸੋਧਾਂ ਕੀਤੀਆਂ ਗਈਆਂ ਸਨ, ਜਿਸ ਕਾਰਨ ਦੇਸ਼ ਭਰ ਦੇ ਵਪਾਰੀਆਂ ਵਿਚ ਭਾਰੀ ਰੋਸ ਹੈ। ਇਨ੍ਹਾਂ ਸੋਧਾਂ ਰਾਹੀਂ ਟੈਕਸ ਅਧਿਕਾਰੀਆਂ ਨੂੰ ਅਸੀਮਿਤ ਸ਼ਕਤੀਆਂ ਦਿੱਤੀਆਂ ਗਈਆਂ ਹਨ, ਖ਼ਾਸਕਰ, ਹੁਣ ਕੋਈ ਵੀ ਅਧਿਕਾਰੀ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਵਪਾਰੀ ਦੇ ਜੀਐਸਟੀ ਰਜਿਸਟ੍ਰੇਸ਼ਨ ਨੰਬਰ ਨੂੰ ਮੁਅੱਤਲ ਕਰ ਸਕਦਾ ਹੈ।

ਦੇਖੋ ਵੀਡੀਓ : ਸਪੁਰਦ-ਏ-ਖ਼ਾਕ ਹੋ ਰਿਹਾ ਸੁਰਾਂ ਦਾ ਸਿਕੰਦਰ, ਦੇਖੋ ਚਾਹੁਣ ਵਾਲੇ ਕਲਾਕਾਰਾਂ ਦਾ ਕੀ ਹੈ ਇਸ ਵੇਲੇ ਹਾਲ

Source link

Leave a Reply

Your email address will not be published. Required fields are marked *