ਪੰਜਾਬੀ ਗਾਇਕਾ ਕੌਰ ਬੀ ਨੇ ਸਰਦੂਲ ਸਿਕੰਦਰ ਦੀ ਵੀਡੀਓ ਸਾਂਝੀ ਕਰਦੇ ਹੋਏ ਕਿਹਾ Legends ਕਦੇ ਨਹੀਂ ਮਰਦੇ

Kaur B shared a video : ਗਾਇਕ ਸਰਦੂਲ ਸਿਕੰਦਰ ਜਿਨ੍ਹਾਂ ਨੇ ਕਈ ਦਹਾਕੇ ਪੰਜਾਬੀ ਇੰਡਸਟਰੀ ‘ਤੇ ਰਾਜ ਕੀਤਾ । ਪਰ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਹ ਸਿਤਾਰਾ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਚੁੱਕਿਆ ਹੈ । ਸਰਦੂਲ ਸਿਕੰਦਰ ਨੂੰ ਹਰ ਕੋਈ ਯਾਦ ਕਰ ਰਿਹਾ ਹੈ । ਗਾਇਕਾ ਕੌਰ ਬੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮਰਹੂਮ ਗਾਇਕ ਸਰਦੂਲ ਸਿਕੰਦਰ ਕੌਰ ਬੀ ਦਾ ਗੀਤ ‘ਜੁੱਤੀ ਪਟਿਆਲੇ ਦੀ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੌਰ ਬੀ ਨੇ ਲਿਖਿਆ ਕਿ ‘ਮੈਂ ਜਿੰਨੀ ਵਾਰ ਵੀ ਮਿਲੀ ਸਰ ਮੈਨੂੰ ਹਮੇਸ਼ਾ ਕਹਿੰਦੇ ਸੀ ਤੇਰਾ ਇਹ ਗਾਣਾ ਮੈਨੂੰ ਬਹੁਤ ਪਸੰਦ ਹੈ।

ਉਸ ਦਿਨ ਉਨ੍ਹਾਂ ਏਨੀਂ ਖੁਸ਼ੀ ਨਾਲ ਇਹ ਗੀਤ ਖੁਦ ਗਾਇਆ ‘ਤੇ ਬਹੁਤ ਸਾਰੀਆਂ ਗੱਲਾ ਦੱਸੀਆਂ ਕਿ ਸਟੇਜ ‘ਤੇ ਏਦਾਂ ਗਾਇਆ ਕਰ । ਇਹ ਟਾਈਮ ਕਦੀਂ ਨਹੀਂ ਭੁੱਲੂਗਾ । ਧੰਨਵਾਦ ਹਰ ਚੀਜ਼ ਲਈ #ਸਰਦੂਲਸਿਕੰਦਰ ਜੀ। ਲੀਜੈਂਡਸ ਕਦੇ ਨਹੀਂ ਮਰਦੇ’। ਇਸ ਤੋਂ ਪਹਿਲਾਂ ਵੀ ਕੌਰ ਬੀ ਨੇ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ । ਕੌਰ ਬੀ ਨੇ ਲਿਖਿਆ ਕਿ – ਮੈ ਜਿੰਨੀ ਵਾਰ ਵੀ ਮਿਲੀ ਹਾਂ ਉਹਨਾਂ ਨੂੰ ਉਹਨਾਂ ਨੇ ਹਮੇਸ਼ਾ ਕਿਹਾ ਕਿ ਤੇਰਾ ਇਹ ਗੀਤ ਮੇਨੂ ਬਹੁਤ ਪਸੰਦ ਹੈ। ਉਸ ਦਿਨ ਉਹਨਾਂ ਨੇ ਇਹ ਗੀਤ ਬਹੁਤ ਖੁਸ਼ੀ ਨਾਲ ਗਾਇਆ ਤੇ ਮੇਨੂੰ ਦੱਸਿਆ ਕਿ ਸਟੇਜ ਤੇ ਇਸ ਤਰਾਂ ਗਾਇਆ ਕਰ।

Kaur B shared a video

ਪਿਛਲੇ ਲਗਭਗ ਡੇਢ ਮਹੀਨੇ ਤੋਂ ਮੋਹਾਲੀ ਦੇ ਫੇਜ਼-8 ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਓਫ ਕੋਰੋਨਾ ਮਹਾਮਾਰੀ ਦਾ ਇਲਾਜ ਕਰਵਾ ਰਹੇ ਸਨ ਤੇ ਜਿਸ ਕਾਰਨ ਕੱਲ੍ਹ ਉਹਨਾਂ ਦੀ ਮੌਤ ਹੋ ਚੁੱਕੀ ਹੈ। ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਨੂੰ ਬੁਲੇਪੁਰ ਵਿਖੇ ਉਨ੍ਹਾਂ ਦੇ ਘਰ ਲਿਜਾਇਆ ਜਾਣਾ ਸੀ , ਜਿਥੇ ਵੱਡੀ ਗਿਣਤੀ ਵਿੱਚ ਪੰਜਾਬੀ ਇੰਡਸਟਰੀ ਦੇ ਅਭਿਨੇਤਾ ਅਤੇ ਪੰਜਾਬੀ ਗਾਇਕ ਵੱਡੀ ਸੰਖਿਆ ਵਿੱਚ ਉੱਥੇ ਪਹੁੰਚ ਰਹੇ ਸਨ ।ਦੱਸ ਦੇਈਏ ਕੀ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਸਰਦੂਲ ਸਿਕੰਦਰ ਨੇ ਸਿੰਘੁ ਬਾਰਡਰ ਤੇ ਜਾ ਕੇ ਕਿਸਾਨਾਂ ਦਾ ਸਮਰਥਨ ਵੀ ਕੀਤਾ ਸੀ। ਉਹ ਚੰਗੀ ਅਵਾਜ ਦੇ ਮਲਿਕ ਸਨ। ਬਹੁਤ ਸਾਰੇ ਕਲਾਕਾਰਾਂ ਨੇ ਵੀ ਉਹਨਾਂ ਤੋਂ ਗਾਇਕੀ ਦੀ ਸਿਖਿਆ ਲਈ ਸੀ।

ਇਹ ਵੀ ਦੇਖੋ : ਕੁੰਡਲੀ ਬਾਰਡਰ ‘ਤੇ 19 ਸਾਲਾਂ ਨੌਜਵਾਨ ਦੀ ਮੌਤ ‘ਤੇ ਮਾਂ ਦਾ ਦੁੱਖ ਦੇਖਿਆ ਨਹੀਂ ਜਾਂਦਾSource link

Leave a Reply

Your email address will not be published. Required fields are marked *