ਕਿਸਾਨੀ ਧਰਨੇ ਤੇ ਪਹੁੰਚੀ ਟੀ.ਵੀ ਅਦਾਕਾਰਾ ਕਾਜਲ ਨਿਸ਼ਾਦ , ਵਾਇਰਲ ਹੋਈਆਂ ਤਸਵੀਰਾਂ

Kajal Nishad arrives at a farmers’ dharna : ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਤਿੰਨ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ। ਕਿਸਾਨਾਂ ਨੂੰ ਹਰ ਵਰਗ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਦੇਸ਼ ਭਰ ਦੇ ਕਲਾਕਾਰ ਕਿਸਾਨਾਂ ਦੇ ਮੰਚ ਤੇ ਪਹੁੰਚ ਕੇ ਉਹਨਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ । ਬੀਤੇ ਦਿਨ ਕਿਸਾਨਾਂ ਦਾ ਸਮਰਥਨ ਕਰਨ ਲਈ ਟੀਵੀ ਅਦਾਕਾਰਾ ਕਾਜਲ ਨਿਸ਼ਾਦ ਦਿੱਲੀ ਪਹੁੰਚੀ ।

Kajal Nishad arrives at a farmers’ dharna

ਉਹਨਾਂ ਨੇ ਕਿਸਾਨਾਂ ਦੇ ਮੰਚ ਤੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਬਰ ਨੂੰ ਨਾ ਪਰਖੇ ਕਿਉਂਕਿ ਕਿਸਾਨਾਂ ਦਾ ਅੰਦੋਲਨ ਜਿਨ੍ਹਾ ਲੰਮਾ ਹੁੰਦਾ ਜਾ ਰਿਹਾ ਹੈ ਕਾਰਵਾਂ ਓਨਾਂ ਹੀ ਵੱਡਾ ਹੁੰਦਾ ਜਾ ਰਿਹਾ ਹੈ । ਇਸ ਮੌਕੇ ਉਹਨਾਂ ਨੇ ਗੋਦੀ ਮੀਡੀਆ ਨੂੰ ਵੀ ਨਿਸ਼ਾਨੇ ’ਤੇ ਲਿਆ । ਉਹਨਾਂ ਨੇ ਕਿਹਾ ਕਿ ਕਿਸਾਨ ਹੀ ਦੇਸ਼ ਨੂੰ ਤਾਨਾਸ਼ਾਹ ਸਰਕਾਰ ਤੋਂ ਛੁਟਕਾਰਾ ਦਿਵਾਉਣਗੇ । ਉਹਨਾਂ ਨੇ ਕਿਹਾ ਕਿ ਸਰਕਾਰ ਕਦੇ ਕਿਸਾਨਾਂ ਨੂੰ ਅੱਤਵਾਦੀ ਕਹਿੰਦੀ ਹੈ ਤੇ ਕਦੇ ਖਾਲਿਸਤਾਨੀ ਪਰ ਅੱਜ ਤੱਕ ਸਰਕਾਰ ਇਹ ਨਹੀਂ ਦੱਸ ਸਕੀ ਕਿ ਇਹਨਾਂ ਖੇਤੀ ਕਾਨੂੰਨਾਂ ਵਿੱਚ ਅਜਿਹਾ ਕੀ ਹੈ ਜਿਸ ਨੂੰ ਉਹ ਵਾਪਿਸ ਨਹੀਂ ਲੈ ਸਕਦੀ ।

Kajal Nishad arrives at a farmers' dharna
Kajal Nishad arrives at a farmers’ dharna

ਦੱਸ ਦੇਈਏ ਕਿਸਾਨ ਪਿਛਲੇ ਕੁੱਝ ਮਹੀਨਿਆਂ ਤੋਂ ਦਿੱਲੀ ਲਗਾਤਾਰ ਧਾਰਨਾ ਪ੍ਰਦਰਸ਼ਨ ਤੇ ਬੈਠੇ ਹੋਏ ਹਨ। ਕੇਂਦਰ ਵੱਲੋਂ ਪਾਸ ਕੀਤੇ ਗਏ ਕਨੂਨ ਦੇ ਖਿਲਾਫ ਲਗਾਤਾਰ ਕਿਸਾਨਾਂ ਦਾ ਸ਼ਾਂਤਮਈ ਧਾਰਨਾ ਪ੍ਰਦਰਸ਼ਨ ਜਾਰੀ ਹੈ । ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਅੰਦੋਲਨ ਨੂੰ ਅਸੀਂ ਇਸ ਤਰਾਂ ਹੀ ਸ਼ਾਂਤਮਈ ਢੰਗ ਨਾਲ ਜਾਰੀ ਰੱਖਾਂਗੇ। ਕਿਸਾਨਾਂ ਦੇ ਇਸ ਅੰਦੋਲਨ ਨੂੰ ਪੋਲੀਵੁਡ ਦੇ ਬਹੁਤ ਸਾਰੇ ਅਦਕਾਰਾ ਵੱਲੋਂ ਸਪੋਰਟ ਕੀਤਾ ਜਾ ਰਿਹਾ ਹੈ ਤੇ ਬੋਲੀਵੁਡ ਦੇ ਵੀ ਬਹੁਤ ਸਾਰੇ ਅਦਾਕਾਰ ਕਿਸਾਨਾਂ ਨੂੰ ਸੁਪੋਰਟ ਕਰ ਰਹੇ ਹਨ।

ਇਹ ਵੀ ਦੇਖੋ : ਅਕਾਲੀ ਦਲ ਤੇ ਪੁਲਸ ਦੀ ਜ਼ਬਰਦਸਤ ਝੜਪ, ਮਾਰੀਆਂ ਪਾਣੀ ਦੀਆਂ ਬੁਛਾੜਾਂ, ਸੁਖਬੀਰ ਨੂੰ ਚੁੱਕ ਕੇ ਲੈ ਗਈ ਪੁਲਸ

Source link

Leave a Reply

Your email address will not be published. Required fields are marked *