ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲੱਗਣ ਤੋਂ ਬਾਅਦ 65 ਸਾਲਾ ਸਖਸ਼ ਦੀ ਮੌਤ…

65 year old man dies: ਕੋਵਿਡ-19 ਵੈਕਸੀਨ ਦਾ ਪਹਿਲਾ ਡੋਜ਼ ਲਗਵਾਉਣ ਤੋਂ ਬਾਅਦ ਕੁਝ ਸਮੇਂ ਬਾਅਦ ਹੀ 65 ਸਾਲਾ ਸਖਸ਼ ਦੀ ਮੌਤ ਹੋ ਗਈ।ਇਸ ਸਨਸਨੀਖੇਜ਼ ਘਟਨਾ ਤੋਂ ਬਾਅਦ ਸੋਮਵਾਰ ਨੂੰ ਮੁੰਬਈ ਦੇ ਇੱਕ ਪਿੰਡ ਦੀ ਹੈ।ਜਾਣਕਾਰੀ ਮੁਤਾਬਕ, ਸਖਸ਼ ਨੂੰ ਕੋਵਿਡ-19 ਵੈਕਸੀਨ ਦਾ ਡੋਜ਼ ਜੋਗੇਸ਼ਵਰੀ ਦੇ ਮਿੱਲਤ ਨਰਸਿੰਗ ਹੋਮ ‘ਚ ਲਗਾਇਆ ਜਾ ਰਿਹਾ ਸੀ।ਡੋਜ਼ ਲਗਵਾਉਣ ਤੋਂ ਬਾਅਦ ਥੋੜੀ ਹੀ ਦੇਰ ‘ਚ ਸਖਸ਼ ਕੁਰਸੀ ਤੋਂ ਡਿੱਗ ਪਿਆ, ਬਾਅਦ ‘ਚ ਉਸ ਨੂੰ ਆਈਸੀਯੂ ‘ਚ ਭਰਤੀ ਕਰਾਇਆ ਗਿਆ।

65 year old man dies

ਟੀਕਾਕਰਨ ਦੇ ਡੇਢ ਘੰਟੇ ਦੇ ਅੰਦਰ ਉਸਦੀ ਮੌਤ ਹੋ ਗਈ।ਮੁੰਬਈ ‘ਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ।ਨਿਗਮ ਦੇ ਸਿਹਤ ਵਿਭਾਗ ਨੇ ਤੁਰੰਤ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਸਖਸ਼ ਦੀ ਮੌਤ ਕੋਵਿਡ-19 ਵੈਕਸੀਨ ਦੇ ਕਾਰਨ ਹੋਈ।ਉਸ ਨੂੰ ਸੀਰਮ ਇੰਸਟੀਚਿਊਟ ਦੀ ਕੋਵਿਸ਼ੀਲਡ ਵੈਕਸੀਨ ਦਾ 0.5 ਮਿਲੀਲੀਟਰ ਡੋਜ਼ ਦਿੱਤਾ ਗਿਆ ਸੀ।ਇਹ ਵੈਕਸੀਨ ਨਾਲ ਜੁੜੀ ਸ਼ਹਿਰ ‘ਚ ਪਹਿਲੀ ਮੌਤ ਦੀ ਘਟਨਾ ਹੈ।ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਘਟਨਾ ਦਾ ਸਿਰਫ ਕੋਵਿਡ-19 ਵੈਕਸੀਨ ਨਾਲ ਜੁੜਿਆ ਹੋਣਾ ਨਹੀਂ ਲਿਆ ਜਾ ਸਕਦਾ ਹੈ ਅਤੇ ਮੌਤ ਦੇ ਕਾਰਨ ਦਾ ਪਤਾ ਲਗਾਉਣ ਲਈ ਜਲਦ ਹੀ ਜਾਂਚ ਸ਼ੁਰੂ ਕੀਤੀ ਜਾਵੇਗੀ।

ਸੁਖਪਾਲ ਖਹਿਰਾ ਦੇ ਘਰੋਂ LIVE ਤਸਵੀਰਾਂ, ਪਈ ED ਦੀ ਰੇਡ ਬਾਰੇ ਸੁਣੋ ਵੱਡੇ ਤੱਥ, ਹਾਈ ਕੋਰਟ ਦੇ ਵਕੀਲ ਵੀ ਪਹੁੰਚੇ !

The post ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲੱਗਣ ਤੋਂ ਬਾਅਦ 65 ਸਾਲਾ ਸਖਸ਼ ਦੀ ਮੌਤ… appeared first on Daily Post Punjabi.

Source link

Leave a Reply

Your email address will not be published. Required fields are marked *