ਮਹਿਲਾਵਾਂ ਨੂੰ ਸਨਮਾਨ ਦੇਣ ਦੇ ਅੰਤਰ-ਰਾਸ਼ਟਰੀ ਹਫ਼ਤਾ ਮਨਾਉਂਦਿਆਂ ਨਿਊ ਸਾਊਥ ਵੇਲਜ਼ ਦੀ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੂੰ ‘2021 ਵੂਮੇਨ ਆਫ ਦਾ ਇਅਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਉਚੇਚੇ ਤੌਰ ਤੇ ਡਾ. ਚੈਂਟ ਨੂੰ ਇਸ ਬਾਬਤ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਦੀ ਕੋਵਿਡ-19 ਵਾਲੀ ਬਿਮਾਰੀ ਦੀ ਮਾਰ ਪਈ ਹੈ ਤਾਂ ਡਾ. ਚੈਂਟ ਇੱਕ ਪਰਵਾਰਕ ਚਿਹਰੇ ਦੇ ਰੂਪ ਵਿੱਚ ਉਭਰੇ ਹਨ ਅਤੇ ਉਨ੍ਹਾਂ ਨੇ ਆਪਣੀ ਦਿਨ-ਰਾਤ ਦੀ ਅਣਥੱਕ ਮਿਹਨਤ ਨਾਲ ਲੋਕਾਂ ਦੀ ਸੇਵਾ ਵਿੱਚ ਆਪਣਾ ਜੀਵਨ ਦਾਅ ਤੇ ਲਗਾਈ ਰੱਖਿਆ ਹੈ ਅਤੇ ਆਪਣੀਆਂ ਸੇਵਾਵਾਂ ਨਿਭਾਉਣ ਵਿੱਚ ਕਦੇ ਵੀ ਆਪਣੇ ਮੱਥੇ ਉਪਰ ਸ਼ਿਕਨ ਨਹੀਂ ਆਣ ਦਿੱਤੀ। ਇਸੇ ਕਰਕੇ ਉਨ੍ਹਾਂ ਦਾ ਨਾਮ ਇਸ ਇਨਾਮ ਦਾ ਹੱਕਦਾਰ ਬਣਿਆ ਹੈ ਅਤੇ ਉਹ ਔਰਤਾਂ ਦੇ ਨਾਲ ਨਾਲ ਸਮੁੱਚੇ ਸਮਾਜ ਵਾਸਤੇ ਹੀ ਪ੍ਰੇਰਣਾ ਦਾ ਸ੍ਰੋਤ ਬਣੇ ਹਨ।
ਮਹਿਲਾਵਾਂ ਪ੍ਰਤੀ ਵਿਭਾਗਾਂ ਦੇ ਮੰਤਰੀ ਬਰੋਨੀ ਟੇਲਰ ਨੇ ਵੀ ਡਾ. ਚੈਂਟ ਨੂੰ ਇਸ ਵਾਸਤੇ ਵਧਾਈ ਦਿੱਤੀ ਹੈ।
ਹੋਰ ਇਨਾਮਾਂ ਦਾ ਵੇਰਵਾ ਇਸ ਪ੍ਰਕਾਰ ਹੈ:
ਨਿਊ ਸਾਊਥ ਵੇਲਜ਼ ਪ੍ਰੀਮੀਅਰ ਵਾਲਾ ਵੂਮੇਨ ਆਫ ਦਾ ਇਅਰ ਅਵਾਰਡ -ਡਾ. ਕੈਰੀ ਚੈਂਟ
ਵੂਮੇਨ ਆਫ ਐਕਸੀਲੈਂਸ ਐਵਾਰਡ -ਡਾ. ਕੈਰੀ ਚੈਂਟ
ਰਿਜਨਲ ਵੂਮੇਨ ਆਫ ਦਾ ਇਅਰ ਅਵਾਰਡ -ਗ੍ਰੇਸ ਬਰੈਨਨ
ਕੈਂਸਰ ਇੰਸਟੀਚਿਊਟ ਨਿਊ ਸਾਊਥ ਵੇਲਜ਼ ਐਬੋਰਿਜਨਲ ਵੂਮੇਨ ਆਫ ਦਾ ਇਅਰ ਅਵਾਰਡ -ਜੂਨ ਰੀਮਰ
ਅਵੇਅਰ ਸੁਪਰ ਨਿਊ ਸਾਊਥ ਵੇਲਜ਼ ਕਮਿਊਨਿਟੀ ਹੀਰੋ ਆਫ ਦਾ ਇਅਰ ਅਵਾਰਡ -ਜੀਨ ਵਿਕਰੀ
ਹਰਵੇਅ ਨੋਰਮੈਨ ਨਿਊ ਸਾਊਥ ਵੇਲਜ਼ ਯੰਗ ਵੂਮੇਨ ਆਫ ਦਾ ਇਅਰ ਅਵਾਰਡ -ਡਾ. ਸਮਾਂਥਾਂ ਵੇਡ
ਦ ਵਨ ਆਫ ਵਾਚ ਅਵਾਰਡ -ਮੋਲ ਕ੍ਰਾਫਟ
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ women.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
1 month ago