fatheveer singh mother baby born boy: ਕਿਸੇ ਨੇ ਸੱਚ ਹੀ ਕਿਹਾ ਹੈ ਕਿ ‘ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ’।ਇਸੇ ਤਰ੍ਹਾਂ ਦੀ ਹੀ ਇੱਕ ਉਦਾਹਰਣ ਅੱਜ ਸਾਹਮਣੇ ਆਈ ਹੈ।ਦੋ ਸਾਲ ਪਹਿਲਾਂ ਬੋਰਵੈੱਲ ‘ਚ ਡਿੱਗਣ ਕਾਰਨ ਫਤਿਹਵੀਰ ਦੀ ਮੌਤ ਹੋ ਗਈ ਸੀ ਦੀ ਮਾਤਾ ਦੇ ਘਰ ਅੱਜ ਫਿਰ ਖੁਸ਼ੀਆਂ ਆਈਆਂ ਹਨ।ਮਹਾਸ਼ਿਵਰਾਤਰੀ ਮੌਕੇ ਕਰੀਬ ਦੋ ਸਾਲ ਬਾਅਦ ਫਤਿਹਵੀਰ ਦੀ ਮਾਂ ਘਰ ਮੁੜ ਕਿਲਕਾਰੀਆਂ ਗੂੰਜੀਆਂ ਹਨ। ਫਤਿਹਵੀਰ ਸਿੰਘ ਦੀ ਮਾਂ ਨੂੰ ਰੱਬ ਨੇ ਪੁੱਤਰ ਦੀ ਦਾਤ ਬਖ਼ਸ਼ੀ ਹੈ। ਦਰਅਸਲ ਪਿੰਡ ਭਗਵਾਨਪੁਰਾ ’ਚ ਦੋ ਸਾਲ ਪਹਿਲਾਂ ਫਤਿਹਵੀਰ ਸਿੰਘ ਦੀ ਬੋਰਵੈੱਲ ’ਚ ਡਿੱਗਣ ਕਰਕੇ ਮੌਤ ਹੋ ਗਈ ਸੀ। ਅੱਜ ਮਹਾਸ਼ਿਵਰਾਤਰੀ ਮੌਕੇ ਫਹਿਤਵੀਰ ਦੀ ਮਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ, ਜਿਸ ਕਰਕੇ ਫਤਿਹਵੀਰ ਦੇ ਪਰਿਵਾਰ ਬੇਹੱਦ ਖ਼ੁਸ਼ ਹੈ।

ਜ਼ਿਕਰਯੋਗ ਹੈ ਕਿ 6 ਜੂਨ ਨੂੰ ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ ਫਤਿਹਵੀਰ ਸਿੰਘ ਖੇਡਦੇ ਹੋਏ ਘਰ ਦੇ ਨੇੜੇ ਬਣੇ 150 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ ਸੀ। ਉਸੇ ਦਿਨ ਤੋਂ ਹੀ ਫਤਿਹਵੀਰ ਨੂੰ ਬਚਾਉਣ ਲਈ ਪੂਰਾ ਦੇਸ਼ ਅਰਦਾਸਾਂ ਕਰ ਰਿਹਾ ਸੀ। ਕਈ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਫਤਿਹਵੀਰ ਨੂੰ ਬਚਾਇਆ ਨਹੀਂ ਜਾ ਸਕਿਆ ਸੀ ਅਤੇ ਆਖੀਰ ‘ਚ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਪੰਜਾਬ ਵਿਚ ਵਾਪਰੀ ਇਸ ਘਟਨਾ ਨੇ ਪੂਰੇ ਦੇਸ਼ ਨੂੰ ਝੰਜੋਡ਼ ਕੇ ਰੱਖ ਦਿੱਤਾ ਸੀ।
ਹੁਣੇ-ਹੁਣੇ Rajewal ਨੇ ਕਰ ਦਿੱਤਾ ਵੱਡਾ ਐਲਾਨ, ਬੰਗਾਲ ਚ BJP ਨੂੰ ਭਾਜੜਾਂ ਪਵਾਉਣ ਦੀ ਰਣਨੀਤੀ ਤਿਆਰ
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .