US ‘ਚ ‘American Dream and Promise Act’ ਪਾਸ, ਪੂਰਾ ਹੋਵੇਗਾ 5 ਲੱਖ ਭਾਰਤੀਆਂ ਦਾ ਸੁਪਨਾ

US House passes key bills: ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਇੱਕ ਅਜਿਹਾ ਬਿੱਲ ਪਾਸ ਕੀਤਾ ਹੈ, ਜਿਸਨੇ ਅਮਰੀਕਾ ਵਿੱਚ 5 ਲੱਖ ਤੋਂ ਵੱਧ ਭਾਰਤੀਆਂ ਦੇ ਨਾਗਰਿਕਤਾ ਦੇ ਰਸਤੇ ਨੂੰ ਪੱਧਰਾ ਕਰ ਦਿੱਤਾ ਹੈ। ਅਮਰੀਕੀ ਸੰਸਦ ਦੇ ਨਿਚਲੇ ਸਦਨ ਹਾਊਸ ਆਫ ਰਿਪ੍ਰੈੱਸਟੇਟਿਵ ਨੇ ਜੋ ਬਿੱਲ ਪਾਸ ਕੀਤੇ ਹਨ, ਉਸ ਅਨੁਸਾਰ ਬਚਪਨ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀ ਵਸਨੀਕਾਂ ਲਈ ਨਾਗਰਿਕਤਾ ਨੂੰ ਹਾਸਿਲ ਕਰਨਾ ਸੌਖਾ ਹੋ ਜਾਵੇਗਾ। ‘ਅਮੈਰੀਕਨ ਡ੍ਰੀਮ ਅਤੇ ਪ੍ਰੋਮਿਸਿਸ ਐਕਟ ਦੇ ਨਾਮ ਤੋਂ ਪਾਸ ਕੀਤੇ ਗਏ ਇਸ ਬਿੱਲ ਨਾਲ ਅਮਰੀਕਾ  ਵਿੱਚ ਰਹਿ ਰਹੇ 5 ਲੱਖ ਤੋਂ ਵੱਧ ਭਾਰਤੀਆਂ ਦੇ ਸੁਪਨੇ ਪੂਰੇ ਹੋਣਗੇ।

US House passes key bills

ਦਰਅਸਲ, ਪ੍ਰਤੀਨਿਧ ਸਦਨ ਨੇ ਵੀਰਵਾਰ ਨੂੰ ਅਮੈਰੀਕਨ ਡ੍ਰੀਮ ਐਂਡ ਪ੍ਰੋਮਿਸਿਸ ਐਕਟ ਨੂੰ 228–197 ਵੋਟਾਂ ਦੇ ਫਰਕ ਨਾਲ ਪਾਸ ਕਰ ਦਿੱਤਾ ਅਤੇ ਉਸਨੂੰ ਸੀਨੇਟ ਦੇ ਵਿਚਾਰ ਲਈ ਭੇਜਿਆ ਗਿਆ ਹੈ । ਇਸ ਬਿੱਲ ਨਾਲ ਅਜਿਹੇ ਲੋਕਾਂ ਲਈ ਵੀ ਨਾਗਰਿਕਤਾ ਹਾਸਿਲ ਕਰਨਾ ਅਸਾਨ ਹੋ ਜਾਵੇਗਾ, ਜਿਨ੍ਹਾਂ ਨੂੰ ਕਾਨੂੰਨੀ ਨਿਗਰਾਨੀ ਹੇਠ ਰਹਿਣਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਾਨੂੰਨ ਨਾਲ 5 ਲੱਖ ਤੋਂ ਵੱਧ ਭਾਰਤੀਆਂ ਸਮੇਤ ਤਕਰੀਬਨ ਇੱਕ ਕਰੋੜ 10 ਲੱਖ ਅਜਿਹੇ ਪ੍ਰਵਾਸੀਆਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲ ਜਾਵੇਗੀ, ਜਿਨ੍ਹਾਂ ਕੋਲ ਦਸਤਾਵੇਜ਼ ਨਹੀਂ ਹੈ ।

US House passes key bills

ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਇਸ ਬਿੱਲ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਕਾਂਗਰਸ ਇਸ ਬਿੱਲ ਨੂੰ ਪਾਸ ਕਰ ਦੇਵੇ, ਜਿਸ ਨਾਲ ਲਗਭਗ 1.1 ਕਰੋੜ ਪ੍ਰਵਾਸੀਆਂ ਨੂੰ ਦੇਸ਼ ਦੀ ਨਾਗਰਿਕਤਾ ਮਿਲਣ ਦਾ ਰਾਹ ਪੱਧਰਾ ਹੋ ਜਾਵੇਗਾ । ਇਸ ਨੂੰ ਅਮਰੀਕਾ ਦੇ ਇਮੀਗ੍ਰੇਸ਼ਨ ਸੁਧਾਰ ਵੱਲ ਇੱਕ ਵੱਡਾ ਕਦਮ ਦੱਸਿਆ ਜਾ ਰਿਹਾ ਹੈ। ਦਰਅਸਲ, ਅਮਰੀਕਾ ਵਿੱਚ ਕਾਨੂੰਨੀ ਰੁਤਬੇ ਤੋਂ ਬਗੈਰ ਰਹਿਣ ਵਾਲੇ ਲੋਕਾਂ ਦੀ ਗਿਣਤੀ ਇੱਕ ਕਰੋੜ ਹੈ ਅਤੇ ਉਨ੍ਹਾਂ ਦੇ ਨਵੇਂ ਨਾਗਰਿਕਤਾ ਨੂੰ ਇਸ ਨਵੇਂ ਕਾਨੂੰਨ ਦੇ ਪ੍ਰਭਾਵ ਨਾਲ ਲਾਗੂ ਕੀਤਾ ਜਾ ਸਕਦਾ ਹੈ। ਇਸ ਕਾਨੂੰਨ ਦਾ ਸਿੱਧਾ ਲਾਭ ਭਾਰਤ ਦੇ 5 ਲੱਖ ਲੋਕਾਂ ਨੂੰ ਹੋਵੇਗਾ।

ਇਹ ਵੀ ਦੇਖੋ: ਡੇਰਾ ਬਾਬਾ ਨਾਨਕ ਤੋਂ 75 ਸਾਲਾਂ ਬਜ਼ੁਰਗ ਦੌੜ ਕੇ ਆਇਆ ਕਿਸਾਨੀ ਅੰਦੋਲਨ ‘ਚ, ਜਜ਼ਬਾ ਨੌਜਵਾਨਾਂ ਨਾਲੋਂ ਵੀ ਵੱਧ

Source link

Leave a Reply

Your email address will not be published. Required fields are marked *