Preet Hundal is injured : ਪੰਜਾਬੀ ਗੀਤਕਾਰ ਤੇ ਗਾਇਕ ਪ੍ਰੀਤ ਹੁੰਦਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਸੀ ਪਰ ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ ਤੋਂ ਗਾਇਬ ਸਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪਿਛਲੇ ਸਾਲ ਦੀ 12 ਦਸੰਬਰ ਤੋਂ ਬਾਅਦ ਬੀਤੇ ਦਿਨੀਂ ਯਾਨੀ ਕਿ 20 ਮਾਰਚ ਨੂੰ ਕੋਈ ਪੋਸਟ ਸਾਂਝੀ ਕੀਤੀ ਹੈ । ਪ੍ਰੀਤ ਹੁੰਦਲ ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ ।
ਜਿਸ ਚ ਉਨ੍ਹਾਂ ਦੀ ਲੱਤ ਉੱਤੇ ਪਲਾਸਟਰ ਚੜਿਆ ਹੋਇਆ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਕੈਪਸ਼ਨ ਚ ਲਿਖਿਆ ਹੈ- ‘ਲੱਤ ਟੁੱਟੀ ਹੈ ਹੌਸਲਾ ਨਹੀਂ..ਬਹੁਤ ਜਲਦ ਆ ਰਿਹਾ ਹਾਂ..ਵਾਹਿਗੁਰੂ ਜੀ ਮੇਹਰ ਕਰਿਓ’ । ਇਸ ਪੋਸਟ ਉੱਤੇ ਪ੍ਰੀਤ ਹੁੰਦਲ ਦੇ ਚਾਹੁਣ ਵਾਲੇ ਕਮੈਂਟ ਕਰਕੇ ਜਲਦੀ ਠੀਕ ਹੋਣ ਦੀ ਦੁਆਵਾਂ ਕਰ ਰਹੇ ਨੇ । ਫੈਨਜ਼ ਸੁਨੇਹਿਆਂ ਰਾਹੀਂ ਹੌਸਲਾ ਦੇ ਰਹੇ ਨੇ ।
ਜੇ ਗੱਲ ਕਰੀਏ ਗਾਇਕ ਤੇ ਗੀਤਕਾਰ ਪ੍ਰੀਤ ਹੁੰਦਲ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਉਨ੍ਹਾਂ ਨੇ ਏ ਕੇਅ, ਜੈਸਮੀਨ ਸੈਂਡਲਸ, ਅਮਰ ਸਜਲਪੁਰੀਆ, ਗੁਰੂ ਰੰਧਾਵਾ, ਬੱਬਲ ਰਾਏ, ਆਰ ਨੇਤ ਗੁਰਨਾਮ ਭੁੱਲਰ ਵਰਗੇ ਕਈ ਗਾਇਕਾਂ ਦੇ ਨਾਲ ਕੰਮ ਕੀਤਾ ਹੈ। ਬਾਕੀ ਸਭ ਪੰਜਾਬੀ ਗਾਇਕਾਂ ਵਾਂਗ ਪ੍ਰੀਤ ਹੁੰਦਲ ਵੀ ਕਿਸਾਨੀ ਅੰਦੋਲਨ ਨੂੰ ਪੂਰੀ ਤਰਾਂ ਸੁਪੋਰਟ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਤੇ ਵੀ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ ।
ਇਹ ਵੀ ਦੇਖੋ : Amritsar ਪਹੁੰਚੇ Arvind Kejriwal ਤੇ Bhagwant Mann , ਚਾਲੇ ਪਾਏ ‘ਬਾਘੇਪੁਰਾਣੇ’ ਰੈਲੀ ਵੱਲ LIVE ਤਸਵੀਰਾਂ !