ਦਿੱਲੀ ‘ਚ 25 ਤੋਂ ਘਟਾ ਕੇ 21 ਸਾਲ ਕੀਤੀ ਗਈ ਸ਼ਰਾਬ ਪੀਣ ਦੀ ਉਮਰ, ਕੇਜਰੀਵਾਲ ਸਰਕਾਰ ਦਾ ਫੈਸਲਾ

kejriwal govt.changes excise police liquor: ਦਿੱਲੀ ‘ਚ ਸ਼ਰਾਬ ਦੀ ਤਸਕਰੀ ਰੋਕਣ ਲਈ ਕੇਜਰੀਵਾਲ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ।ਦਿੱਲੀ ਸਰਕਾਰ ਨੇ ਐਕਸਾਈਜ਼ ਪਾਲਿਸੀ ‘ਚ ਕਈ ਵੱਡੇ ਬਦਲਾਅ ਕੀਤੇ ਹਨ।ਇਸ ਤੋਂ ਬਾਅਦ ਹੁਣ ਦਿੱਲੀ ‘ਚ ਸ਼ਰਾਬ ਦੀਆਂ ਦੁਕਾਨਾਂ ਨਹੀਂ ਚਲਾਈਆਂ।ਭਾਵ, ਹੁਣ ਇੱਥੇ ਸਰਕਾਰੀ ਠੇਕੇ ਨਹੀਂ ਹੋਣਗੇ।ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਨੇ ਸੋਮਵਾਰ ਨੂੰ ਐਕਸਾਈਜ਼ ਪਾਲਿਸੀ ‘ਚ ਕੀਤੇ ਬਦਲਾਅ ਦੀ ਜਾਣਕਾਰੀ ਦਿੱਤੀ।ਉਨਾਂ੍ਹ ਨੇ ਕਿਹਾ ਕਿ ਸ਼ਰਾਬ ਦੀ ਦੁਕਾਨ ਚਲਾਉਣਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ।ਮਨੀਸ਼ ਸਿਸੋਦੀਆ ਨੇ ਇਹ ਵੀ ਦੱਸਿਆ ਕਿ ਹੁਣ ਸ਼ਰਾਬ ਦੀ ਨਵੀਆਂ ਦੁਕਾਨਾਂ ਨਹੀਂ ਖੋਲ੍ਹੀਆਂ ਜਾਣਗੀਆਂ।ਇਸਦਾ ਮਤਲਬ ਹੋਇਆ ਕਿ ਅੱਜ ਦੀ ਤਾਰੀਖ ‘ਚ ਦਿੱਲੀ ‘ਚ ਜਿੰਨੀਆਂ ਸ਼ਰਾਬ ਦੀਆਂ ਦੁਕਾਨਾਂ ਹਨ, ਉਨਾਂ੍ਹ ਹੀ ਰਹਿਣਗੀਆਂ।ਦਿੱਲੀ ‘ਚ ਕੁਲ 850 ਸ਼ਰਾਬ ਦੀਆਂ ਦੁਕਾਨਾਂ ਹਨ।

kejriwal govt.changes excise police liquor

ਇਨ੍ਹਾਂ ‘ਚ 60 ਫੀਸਦੀ ਸਰਕਾਰੀ ਅਤੇ 40 ਫੀਸਦੀ ਨਿੱਜੀ ਹਨ।ਦਿੱਲੀ ਦੇ ਡਿਪਟੀ ਸੀਐੱਮ ਨੇ ਐਲਾਨ ਕੀਤਾ ਹੈ ਕਿ ਦਿੱਲੀ ‘ਚ ਕੋਈ ਵੀ ਨਵੀਂ ਸ਼ਰਾਬ ਦੀ ਦੁਕਾਨ ਨਹੀਂ ਖੁੱਲੇਗੀ।ਇਸ ਦੇ ਨਾਲ ਹੀ ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਨੂੰ ਵੀ ਬੰਦ ਕਰ ਦਿੱਤਾ ਜਾਵੇਗਾ।ਮੌਜੂਦਾ ਸਰਕਾਰੀ ਸ਼ਰਾਬ ਦੀਆਂ ਦੁਕਾਨਾਂ ਦੀ ਨੀਲਾਮੀ ਕੀਤੀ ਜਾਵੇਗੀ ਅਤੇ ਇਨ੍ਹਾਂ ਨੂੰ ਨਿੱਜੀ ਹੱਥਾਂ ‘ਚ ਦਿੱਤਾ ਜਾਵੇਗਾ।ਨਵੀਂ ਨੀਤੀ ‘ਚ ਦਿੱਲੀ ‘ਚ ਸ਼ਰਾਬ ਖ੍ਰੀਦਣ ਦੀ ਲੀਗਲ ਉਮਰ ਘਟਾ ਦਿੱਤੀ ਗਈ ਹੈ।ਪਹਿਲਾਂ ਇੱਥੇ ਸ਼ਰਾਬ ਖ੍ਰੀਦਣ ਦੀ ਲੀਗਮ ਉਮਰ 25 ਸਾਲ ਸੀ, ਜੋ ਹੁਣ 21 ਸਾਲ ਕਰ ਦਿੱਤੀ ਗਈ ਹੈ।ਭਾਵ, 21 ਸਾਲ ਤੋਂ ਘੱਟ ਉਮਰ ਦੇ ਲੋਕ ਸ਼ਰਾਬ ਨਹੀਂ ਖ੍ਰੀਦ ਸਕਣਗੇ।

ਜੇਕਰ ਕਿਸੇ ‘ਤੇ ਸ਼ੱਕ ਹੁੰਦਾ ਹੈ, ਤਾਂ ਉਸਦਾ ਆਈਡੀ ਕਾਰਡ ਚੈੱਕ ਕੀਤਾ ਜਾਵੇਗਾ।ਦੇਸ਼ ਦੇ ਜਿਆਦਾਤਰ ਸੂਬਿਆਂ ‘ਚ ਸ਼ਰਾਬ ਖ੍ਰੀਦਣ ਦੀ ਲੀਗਲ ਉਮਰ 21 ਸਾਲ ਦੀ ਹੈ।ਹਾਲਾਂਕਿ, ਦਿੱਲੀ ਤੋਂ ਪੰਜਾਬ ਅਤੇ ਹਰਿਆਣਾ ‘ਚ ਲੀਗਲ ਉਮਰ 25 ਸਾਲ ਹੈ।ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਦਿੱਲੀ ‘ਚ ਸ਼ਰਾਬ ਪੀਣ ਦੀ ਉਮਰ ਨੋਇਡਾ ਉੱਤਰਪ੍ਰਦੇਸ਼ ਦੇ ਬਰਾਬਰ ਭਾਵ 21 ਸਾਲ ਕੀਤੀ ਜਾ ਰਹੀ ਹੈ।ਇਸ ਤੋਂ ਪਹਿਲਾਂ ਦਿੱਲੀ ‘ਚ ਸ਼ਰਾਬ ਪੀਣ ਦੀ ਉਮਰ 25 ਸਾਲ ਸੀ।ਇਸ ਤੋਂ ਇਲਾਵਾ ਜਿਸ ਉਮਰ ਤੱਕ ਸ਼ਰਾਬ ਦੀ ਵਰਤੋਂ ਕਰਨ ਦੀ ਆਗਿਆ ਹੈ ਉਸ ਨਾਲ ਘੱਰ ਉਮਰ ਦੇ ਬੱਚਿਆਂ ਨੂੰ ਅਜਿਹੀਆਂ ਥਾਵਾਂ ‘ਤੇ ਪ੍ਰਵੇਸ਼ ਕਰਨ ਦੀ ਆਗਿਆ ਨਹੀਂ ਹੋਵੇਗੀ।

ਫਰੀਦਕੋਟ ਦੇ ਜੱਟ ਨੇ ਕੱਢੇ ਵੱਟ, ਟ੍ਰੈਕਟਰ ਛੱਡੋ ‘ਥਾਰ ਜੀਪ’ ਪਿੱਛੇ ਬੰਨ੍ਹੀ ਮਾਡਰਨ ਟਰਾਲੀ, ਵੇਖੋ ਵਿੱਚ ਕੀ-ਕੀ ਸਹੂਲਤਾਂ

Source link

Leave a Reply

Your email address will not be published. Required fields are marked *