ਇਤਿਹਾਸ: ਗੁਰੂ ਨਾਨਕ ਦੇਵ ਜੀ ਦੀ ਮੱਕੇ ਦੀ ਯਾਤਰਾ …

shri guru nanak dev ji di make di yatra: ਇੱਕ ਵੇਰ, ਗੂਰੁ ਨਾਨਕ ਦੇਵ ਜੀ ਮੱਕੇ ਦੀ ਯਾਤਰਾ ਦੀ ਤਿਆਰੀ ਕਰ,ਹਰੇ ਰੰਗ ਦੇ ਕਪੜੇ ਪਾ ਲਏ ਅਤੇ ਭਾਈ ਮਰਦਾਨਾ ਜੀ ਨਾਲ ਤੁਰ ਪਏ। ਉਹਨਾਂ ਦੇ ਨਾਲ ਰਾਹ ਵਿੱਚੋਂ ਕੁਝ ਮੁਸਲਮਾਨ ਜੋ ਗੁਰੂ ਜੀ ਸ਼ਰਧਾਲੂ ਬਣੇ,ਉਹ ਵੀ ਤੁਰ ਪਏ। ਉਹ ਆਪਣੇ ਸਾਥੀਆਂ ਸਮੇਤ ਜਾ ਰਹੇ ਸਨ ਅਤੇ ਜਦੋਂ ਰਾਹ ਵਿੱਚ ਥੱਕ ਗਏ ਤਾਂ ਸ਼ਾਮ ਨੂੰ ਇੱਕ ਮਸਜਿੱਦ ਦੇ ਬਾਹਰ ਪਹੁੰਚ ਕੇ ਇੱਕ ਥੜੇ ਉਤੇ ਲੇਟ ਗਏ।

shri guru nanak dev ji di make di yatra

ਸੁੱਤਿਆਂ ਪਿਆਂ ਰਾਤ ਨੂੰ ਗੁਰੂ ਨਾਨਕ ਦੇਵ ਜੀ ਦੇ ਪੈਰ ਕਾਬੇ ਵਲ ਹੋ ਗਏ। ਸਵੇਰ ਵੇਲੇ ਜਦੋਂ ਹਾਜੀ ਜੀਵਨ ਸੁਤਿਆਂ ਹੋਇਆਂ ਨੂੰ ਜਗਾਨ ਲਈ ਆਇਆ ਤਾਂ ਗੁਰੂ ਨਾਨਕ ਦੇਵ ਜੀ ਦੇ ਪੈਰ ਕਾਬੇ ਵਲ ਵੇਖ ਕੇ ਉਸ ਨੂੰ ਬਹੁਤ ਗੁੱਸਾ ਆਇਆ। ਹਾਜੀ ਜੀਵਨ ਬਾਹਰੋਂ ਇੱਕ ਕਾਜ਼ੀ ਨੂੰ ਬੁਲਾ ਕੇ ਲੈ ਆਇਆ। ਕਾਜ਼ੀ ਨੇ ਪੈਰ ਕਾਬੇ ਵੱਲ ਦੇਖ ਕੇ, ਗੁਰੂ ਨਾਨਕ ਦੇਵ ਜੀ ਨੂੰ ਬੜੇ ਜ਼ੋਰ ਨਾਲ ਲੱਤ ਮਾਰ ਕੇ ਕਿਹਾ, “ਤੁਸੀਂ ਰੱਬ ਦੇ ਘਰ ਵਲ ਪੈਰ ਕਰਕੇ ਲੰਮੇ ਪੈਣ ਦੀ ਹਿੰਮਤ ਕਿਸ ਤਰਾਂ ਕੀਤੀ ਹੈ?”

ਗੁਰੂ ਨਾਨਕ ਦੇਵ ਜੀ ਛੇਤੀ ਨਾਲ ਉਠ ਕੇ ਬੈਠ ਗਏ ਅਤੇ ਉਹਨਾਂ ਨੇ ਸ਼ਾਂਤ ਆਵਾਜ਼ ਨਾਲ ਕਿਹਾ, “ਕਿਰਪਾ ਕਰ ਕੇ ਮੇਰੇ ਪੈਰ ਉੱਧਰ ਕਰ ਦਿਉ ਜਿੱਧਰ ਰੱਬ ਨਹੀਂ ਵਸਦਾ” । ਕਾਜ਼ੀ ਬੜਾ ਪੜ੍ਹਿਆ ਹੋਇਆ ਅਤੇ ਸਿਆਣਾ ਆਦਮੀ ਸੀ। ਉਹ ਝਟ ਸਮਝ ਗਿਆ ਕਿ ਰੱਬ ਤਾਂ ਹਰ ਪਾਸੇ ਹੈ, ਰੱਬ ਹਰ ਇੱਕ ਥਾਂ ਅਤੇ ਹਰ ਇੱਕ ਵਿੱਚ ਵੱਸ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦਾ ਇਹ ਉੱਤਰ ਸੁਣ ਕੇ ਕਾਜ਼ੀ ਸ਼ਰਮਿੰਦਾ ਹੋਇਆ ਅਤੇ ਚੁੱਪ ਹੋ ਗਿਆ।ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਰਬਾਬ ਵਜਾਉਣ ਲਈ ਆਖਿਆ। ਉਹਨਾਂ ਨੇ ਪਿਆਰ ਅਤੇ ਮਿੱਠੀ ਆਵਾਜ਼ ਵਿੱਚ ਗੁਰਬਾਣੀ ਸ਼ਬਦ ਗਾਏ ਜਿਨ੍ਹਾਂ ਵਿੱਚ ਇਹ ਦਸਿਆ ਹੈ ਕਿ ਰੱਬ ਹਰ ਥਾਂ ਹੈ, ਹਰ ਪਾਸੇ ਹੈ ਅਤੇ ਹਰ ਇੱਕ ਵਿੱਚ ਵਸਦਾ ਹੈ। ਰੱਬ ਇਕ ਹੀ ਪਵਿੱਤਰ ਥਾਂ ਜਾਂ ਇੱਕ ਹੀ ਮਸੀਤ, ਇੱਕ ਹੀ ਮੰਦਰ ਜਾਂ ਇੱਕ ਹੀ ਗੁਰਦੁਆਰੇ ਵਿੱਚ ਨਹੀਂ ਰਹਿੰਦਾ ।ਕਾਜ਼ੀ ਅਤੇ ਹੋਰ ਲੋਕ ਆਪਣੀ ਗਲਤੀ ਸਮਝ ਗਏ ਅਤੇ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਕੀਰਤਨ ਸੁਣਨ ਲੱਗ ਪਏ।

Source link

Leave a Reply

Your email address will not be published. Required fields are marked *