ਤਰਨਤਾਰਨ ‘ਚ ਵੱਡੀ ਵਾਰਦਾਤ : ਐਸਐਸਪੀ ਦੇ ਘਰ ਕੋਲ ਵਿਸ਼ਾਲ ਮੇਗਾ ਮਾਰਟ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ

Firing at a Vishal mega mart : ਤਰਨਤਾਰਨ ਸ਼ਹਿਰ ‘ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਐਸਐਸਪੀ ਦੇ ਘਰ ਕੋਲ ਹੀ ਖੁੱਲ੍ਹੇ ਵਿਸ਼ਾਲ ਮੇਗਾ ਮਾਰਟ ‘ਤੇ ਅਚਾਨਕ ਗੋਲੀਆ ਚੱਲਣ ਲੱਗ ਗਈਆਂ। ਇਸ ਦੌਰਾਨ ਸ਼ੋਅਰੂਮ ਦੇ ਵਿੱਚ ਭੰਨ-ਤੋੜ ਕੀਤੀ ਅਤੇ ਹਵਾਈ ਫਾਇਰਿੰਗ ਕੀਤੀ ਗਈ ਅਤੇ ਫਿਰ ਤੁਰੰਤ ਫਰਾਰ ਹੋ ਗਏ।

Firing at a Vishal mega mart

ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਦਿਨ-ਦਿਹਾੜੇ ਸ਼ਰੇਆਮ ਅਜਿਹੇ ਘਟਨਾ ਵਾਪਰਨ ਤੋਂ ਬਾਅਦ ਤਰਨਤਾਰਨ ਦੇ ਲੋਕਾ ਵਿਚ ਦਹਿਸ਼ਤ ਦਾ ਮਾਹੋਲ ਬਣ ਗਿਆ ਹੈ।

Firing at a Vishal mega mart
Firing at a Vishal mega mart

ਮਿਲੀ ਜਾਣਕਾਰੀ ਮੁਤਾਬਕ ਕੁਝ ਸਮਾਂ ਪਹਿਲਾਂ ਹੀ ਵਿਸ਼ਾਲ ਮੇਗਾ ਮਾਰਟ ਵਿੱਚ ਕੁਝ ਵਿਅਕਤੀਆਂ ਵਿਚਾਲੇ ਝਗੜਾ ਹੋਇਆ ਸੀ, ਇਸ ਫਾਇਰਿੰਗ ਨੂੰ ਉਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

Firing at a Vishal mega mart
Firing at a Vishal mega mart

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਦੋਸ਼ੀਆਂ ਦਾ ਪਤਾ ਲਗਾਉਣ ਲਈ ਇਸ ਨੂੰ ਖੰਗਾਲ ਰਹੀ ਹੈ।

Firing at a Vishal mega mart
Firing at a Vishal mega mart

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਦੋਸ਼ੀਆਂ ਦਾ ਪਤਾ ਲਗਾ ਲਿਆ ਜਾ ਰਿਹਾ ਹੈ। ਇਸ ਦੌਰਾਨ ਇਲਾਕੇ ਦੇ ਲੋਕ ਸਹਿਮੇ ਹੋਏ ਹਨ।

Source link

Leave a Reply

Your email address will not be published. Required fields are marked *