ਸ਼੍ਰੋਮਣੀ ਅਕਾਲੀ ਦਲ ਨੇ ਕੇਜਰੀਵਾਲ ਤੇ ਭਗਵੰਤ ਮਾਨ ਸਣੇ CVOTER ਖਿਲਾਫ ਦਰਜ ਕਰਵਾਈ ਸ਼ਿਕਾਇਤ, ਜਾਣੋ ਮਾਮਲਾ

Akali Dal has lodged a complaint : ਲੁਧਿਆਣਾ: ਅੱਜ ਸ਼੍ਰੋਮਣੀ ਅਕਾਲੀ ਦਲ ਨੇ ਸੀ ਵੋਟਰ ਏਜੰਸੀ, ਏਬੀਪੀ ਚੈਨਲ ਅਰਵਿੰਦ ਕੇਜਰੀਵਾਲ, ਕਨਵੀਨਰ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਦਿੱਲੀ ਅਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

Akali Dal has lodged a complaint

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਸੀ ਵੋਟਰ ਏਜੰਸੀ ਨੇ ਹੋਰ ਦੋਸ਼ੀਆਂ ਨਾਲ ਪ੍ਰਕਾਸ਼ਤ ਕੀਤੇ ਗਏ ਓਪੀਨੀਅਨ ਪੋਲ ਵਿੱਚ ਘਪਲੇਬਾਜ਼ੀ ਕੀਤੀ ਹੈ I ਉਨ੍ਹਾਂ ਇੱਕ ਸਿਆਸੀ ਪਾਰਟੀ ਨੂੰ ਫਾਇਦਾ ਦੇਣ ਲਈ ਗ਼ਲਤ ਸਰਵੇਅ ਦਿਖਾਇਆ ਹੈ I ਉਨ੍ਹਾਂ ਕਿਹਾ ਹੈ ਕਿ ਇਹ ਸਭ ਕੋਰੀ ਸੋਚੀ-ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਹੈI ਉਨ੍ਹਾਂ ਕਿਹਾ ਕਿ ਇਹੋ ਜਿਹਾ ਕੰਮ ਨਾ ਸਿਰਫ ਅਨੈਤਿਕ ਹੈ ਸਗੋਂ ਅਪਰਾਧਕ ਹੈ I ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਮਾਮਲੇ ਦੀ ਜੜ੍ਹ ਤੱਕ ਜਾਣ ਤੋਂ ਬਾਅਦ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੇ ਅਨੈਤਿਕ ਵਿਵਹਾਰ ਨੂੰ ਰੋਕਿਆ ਜਾ ਸਕੇ ਅਤੇ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾ ਸਕੇ I ਗੁਰਦੀਪ ਸਿੰਘ ਗੋਸ਼ਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਏਜੰਸੀਆਂ ਦੇ ਅਜਿਹੇ ਪ੍ਰਚਾਰ ਵਿਚ ਵਿਸ਼ਵਾਸ ਨਾ ਕਰਨ।

Akali Dal has lodged a complaint
Akali Dal has lodged a complaint

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰੀਸ਼ ਰਾਏ ਢਾਂਡਾ, ਸਾਬਕਾ ਮੇਅਰ, ਗੁਰਦੀਪ ਸਿੰਘ ਗੋਸ਼ਾ ਪ੍ਰਧਾਨ, ਯੂਥ ਅਕਾਲੀ ਦਲ ਲੁਧਿਆਣਾ, ਹਰਭਜਨ ਸਿੰਘ ਡੰਗ ,ਲੁਧਿਆਣਾ , ਜਗਬੀਰ ਸਿੰਘ ਸੋਖੀ, ਇੰਦਰਜੀਤ ਸਿੰਘ ਗਿੱਲ ਸਾਬਕਾ ਕੌਂਸਲਰ, ਜੀਵਨ ਧਵਨ, ਇਕਬਾਲ ਸਿੰਘ ਗਿੱਲ, ਬੁਲਾਰੇ ਸ਼੍ਰੋਮਣੀ ਅਕਾਲੀ ਦਲ, ਗੁਰਿੰਦਰਪਾਲ ਸਿੰਘ ਪੱਪੂ, ਭੁਪਿੰਦਰ ਸਿੰਘ ਭਿੰਦਾ, ਸਾਬਕਾ ਕੌਂਸਲਰ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਿਸ ਕਮਿਸ਼ਨਰ ਦਫਤਰ ‘ਚ ਪਹੁੰਚੇ।

Source link

Leave a Reply

Your email address will not be published. Required fields are marked *