FARMER PROTEST : ਲੰਮੇ ਸੰਘਰਸ਼ ਦੇ 4 ਮਹੀਨੇ ਮੁਕੰਮਲ ਹੋਣ ’ਤੇ ਭਲਕੇ ‘ਭਾਰਤ ਬੰਦ’, ਕਿਸਾਨਾਂ ਨੇ ਲੋਕਾਂ ਨੂੰ ਕੀਤੀ ਇਹ ਅਪੀਲ

After 4 months of long struggle : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਅੰਦੋਲਨ ਨੂੰ 4 ਮਹੀਨੇ ਪੂਰੇ ਹੋਣ ਲੱਗੇ ਹਨ, ਜਿਸ ‘ਤੇ ਕਿਸਾਨ ਵਿਰੋਧੀ ਸਰਕਾਰ ਦੇ ਖ਼ਿਲਾਫ਼ ਕੱਲ੍ਹ 26 ਮਾਰਚ ਨੂੰ ਭਾਰਤ ਬੰਦ ਕੀਤਾ ਜਾਵੇਗਾ। ਵੱਖ-ਵੱਖ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਵਿਦਿਆਰਥੀ ਸੰਗਠਨਾਂ, ਬਾਰ ਐਸੋਸੀਏਸ਼ਨਾਂ, ਰਾਜਨੀਤਿਕ ਪਾਰਟੀਆਂ ਅਤੇ ਰਾਜ ਸਰਕਾਰਾਂ ਦੇ ਨੁਮਾਇੰਦਿਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਬੰਦ ਦਾ ਸਮਰਥਨ ਕੀਤਾ ਹੈ।

After 4 months of long struggle

ਇਹ ਬੰਦ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤਾ ਜਾਵੇਗਾ। ਮੁਕੰਮਲ ਭਾਰਤ ਬੰਦ ਦੇ ਤਹਿਤ ਸਾਰੀਆਂ ਦੁਕਾਨਾਂ, ਮਾਲ, ਬਾਜ਼ਾਰ ਅਤੇ ਅਦਾਰੇ ਬੰਦ ਰਹਿਣਗੇ। ਸਾਰੀਆਂ ਛੋਟੀਆਂ ਅਤੇ ਵੱਡੀਆਂ ਸੜਕਾਂ ਅਤੇ ਰੇਲ ਗੱਡੀਆਂ ਜਾਮ ਕਰ ਦਿੱਤੀਆਂ ਜਾਣਗੀਆਂ। ਐਂਬੂਲੈਂਸ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਬੰਦ ਰਹਿਣਗੀਆਂ। ਦਿੱਲੀ ਦੇ ਅੰਦਰ ਵੀ ਭਾਰਤ ਬੰਦ ਦਾ ਪ੍ਰਭਾਵ ਰਹੇਗਾ। ਦਿੱਲੀ ਦੇ ਬਾਰਡਰ ਦੀਆਂ ਜਿਨ੍ਹਾਂ ਸੜਕਾਂ ‘ਤੇ ਕਿਸਾਨ ਮੋਰਚੇ ਲੱਗੇ ਹੋਏ ਹਨ ਉਹ ਸੜਕਾਂ ਪਹਿਲਾਂ ਹੀ ਬੰਦ ਹਨ। ਇਸ ਸਮੇਂ ਦੌਰਾਨ ਬਦਲਵੇਂ ਰਸਤੇ ਖੋਲ੍ਹ ਬਣਾਏ ਗਏ ਸਨ। ਇਹ ਬਦਲਵੇਂ ਰਸਤੇ ਵੀ ਭਲਕੇ ਭਾਰਤ ਬੰਦ ਦੌਰਾਨ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹਿਣਗੇ।

After 4 months of long struggle
After 4 months of long struggle

ਸੰਯੁਕਤ ਕਿਸਾਨ ਮੋਰਚੇ ਨੇ ਭਾਰਤ ਬੰਦ ਦੀਆਂ ਮੁੱਖ ਮੰਗਾਂ ਵਿੱਚ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨਾ, ਐਮਐਸਪੀ ਅਤੇ ਖਰੀਦ ‘ਤੇ ਕਾਨੂੰਨ ਬਣਾਉਣਾ, ਕਿਸਾਨਾਂ ਖ਼ਿਲਾਫ਼ ਸਾਰੇ ਪੁਲਿਸ ਕੇਸ ਰੱਦ ਕਰਨਾ, ਬਿਜਲੀ ਬਿੱਲ ਅਤੇ ਪ੍ਰਦੂਸ਼ਣ ਬਿਲ ਵਾਪਸ ਲੈਣਾ, ਡੀਜ਼ਲ, ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਨੂੰ ਘਟਾਉਣਾ ਸ਼ਾਮਲ ਹੈ। ਭਾਰਤ ਬੰਦ ਦੌਰਾਨ ਮੋਰਚੇ ਦੇ ਕਿਸਾਨ ਆਗੂਆਂ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸ਼ਾਂਤਮਈ ਹੁੰਦਿਆਂ ਇਸ ਬੰਦ ਨੂੰ ਸਫਲ ਬਣਾਉਣ। ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਬਹਿਸ ਵਿਚ ਸ਼ਾਮਲ ਨਾ ਹੋਣ। ਇਹ ਕਿਸਾਨਾਂ ਦੇ ਸਬਰ ਦਾ ਨਤੀਜਾ ਹੈ ਕਿ ਅੰਦੋਲਨ ਇੰਨਾ ਲੰਬਾ ਚੱਲਿਆ ਹੈ ਅਤੇ ਸਾਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ।

Source link

Leave a Reply

Your email address will not be published. Required fields are marked *