ਜਲੰਧਰ ‘ਚ ਅੱਜ ਫਿਰ ਹੋਇਆ ਕੋਰੋਨਾ ਬਲਾਸਟ- 550 ਪਾਜ਼ੀਟਿਵ ਮਾਮਲਿਆਂ ਨਾਲ ਹੋਈਆਂ 13 ਮੌਤਾਂ

550 Corona Cases found : ਜਲੰਧਰ ਵਿਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਕੋਰੋਨਾ ਬਲਾਸਟ ਹੋਇਆ। ਸ਼ੁੱਕਰਵਾਰ ਨੂੰ ਜਲੰਧਰ ਵਿੱਚ ਕੋਰੋਨਾ ਨੇ 550 ਵਿਅਕਤੀਆਂ ਨੂੰ ਲਪੇਟ ਵਿੱਚ ਲਿਆ ਹੈ ਅਤੇ 13 ਮਰੀਜ਼ਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨਾਲ ਜਿਥੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਸਿਹਤ ਵਿਭਾਗ ਵੀ ਹੈਰਾਨ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇਕੋ ਦਿਨ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 400 ਨੂੰ ਪਾਰ ਕਰ ਗਈ ਸੀ।

550 Corona Cases found

ਦੱਸਣਯੋਗ ਹੈ ਕਿ ਬੀਤੀ 18 ਮਾਰਚ ਨੂੰ ਪਹਿਲੀ ਵਾਰ ਜਲੰਧਰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 510 ਮਾਮਲੇ ਸਾਹਮਣੇ ਆਏ ਸਨ ਤੇ ਅੱਜ ਕੋਰੋਨਾ ਨੇ ਇਹ ਅੰਕੜਾ ਵੀ ਪਾਰ ਕਰ ਲਿਆ ਹੈ। ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਵੀ ਜਲੰਧਰ ਵਿੱਚ ਕਦੇ ਵੀ ਇੰਨੀ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਨਹੀਂ ਆਏ ਸਨ।

550 Corona Cases found
550 Corona Cases found

ਦੱਸ ਦੇਈਏ ਸਿਹਤ ਵਿਭਾਗ ਦੇ ਅਨੁਸਾਰ ਬੀਤੇ ਦਿਨ ਸਾਹਮਣੇ ਆਏ 413 ਮਾਮਲਿਆਂ ਵਿੱਚ ਸੱਤ ਅਧਿਆਪਕਾਂ ਅਤੇ ਸੱਤ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ। ਇਕ ਸੀਪੀਆਈਐਮ ਆਗੂ, ਦੋ ਨਿੱਜੀ ਡਾਕਟਰ ਅਤੇ ਦੋ ਨਿੱਜੀ ਬੈਂਕ ਕਰਮਚਾਰੀ ਵੀ ਸੰਕਰਮਿਤ ਹਨ। ਫਿਲੌਰ ਤੋਂ 13, ਸ਼ਾਹਕੋਟ ਤੋਂ 15, ਬਸਤੀ ਬਾਵਾ ਖੇਲ ਅਤੇ ਆਰਮੀ ਹਸਪਤਾਲ ਤੋਂ 9-9 ਜਲੰਧਰ ਛਾਉਣੀ ਤੋਂ ਅੱਠ, ਰਾਮਾਮੰਡੀ ਖੇਤਰ ਤੋਂ 11, ਮਾਡਲ ਟਾਊਨ ਖੇਤਰ ਦੇ 10, ਅਰਬਨ ਅਸਟੇਟ, ਆਦਮਪੁਰ, ਅਵਤਾਰ ਨਗਰ ਤੋਂ ਮਿੱਠਾਪੁਰ ਤੋਂ ਸੱਤ-ਸੱਤ, ਪੇਂਸ਼ੇਟ ਕੇਅਰ ਅਤੇ ਗੁਰੂ ਨਾਨਕਪੁਰਾ ਤੋਂ 6-6, ਨਿਊ ਜਵਾਹਰ ਨਗਰ, ਗੁਰੂ ਨਾਨਕਪੁਰਾ, ਭਾਰਗਵ ਕੈਂਪ, ਲਾਜਪਤ ਨਗਰ ਅਤੇ ਆਦਰਸ਼ ਨਗਰ ਤੋਂ ਚਾਰ-ਚਾਰ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ। ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਮਰੀਜ਼ਾਂ ਦੀ ਵਧ ਰਹੀ ਗਿਣਤੀ ’ਤੇ ਰੋਕ ਲਗਾਉਣਾ ਸੰਭਵ ਹੈ। ਵੀਰਵਾਰ ਨੂੰ 422 ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ। ਉਥੇ ਹੀ 130 ਲੋਕ ਸਿਹਤਮੰਦ ਹੋ ਕੇ ਘਰਾਂ ਨੂੰ ਪਰਤੇ।

Source link

Leave a Reply

Your email address will not be published. Required fields are marked *