ਲਾਕਡਾਊਨ ਜਾਂ ਨਾਈਟ ਕਰਫਿਊ ਨਾਲ ਨਹੀਂ, ਬਲਕਿ ਟੀਕਾਕਰਨ ਨਾਲ ਲੱਗੇਗੀ ਕੋਰੋਨਾ ਦੀ ਦੂਜੀ ਲਹਿਰ ‘ਤੇ ਲਗਾਮ: ਹਰਸ਼ਵਰਧਨ

Harsh Vardhan on corona second wave: ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਮੁੜ ਪੈਰ ਪਸਾਰ ਲਏ ਹਨ। ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਇਸੇ ਵਿਚਾਲੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਨਾਈਟ ਕਰਫਿਊ ਅਤੇ ਸ਼ਨੀਵਾਰ-ਐਤਵਾਰ ਨੂੰ ਲਗਾਇਆ ਜਾਣ ਵਾਲਾ ਕਰਫਿਊ ਜ਼ਿਆਦਾ ਅਸਰਦਾਰ ਨਹੀਂ ਹੈ । ਉਨ੍ਹਾਂ ਦਾ ਮੰਨਣਾ ਹੈ ਕਿ ਸਿਰਫ ਟੀਕਾਕਰਨ ਨਾਲ ਹੀ ਕੋਰੋਨਾ ਦੀ ਦੂਜੀ ਲਹਿਰ ‘ਤੇ ਲਗਾਮ ਲਗਾਈ ਜਾ ਸਕਦੀ ਹੈ । ਦੱਸ ਦਈਏ ਕਿ ਇਨ੍ਹੀਂ ਦਿਨੀਂ ਦੇਸ਼ ਵਿੱਚ ਕੋਰੋਨਾ ਦੇ ਡਰਾਉਣੇ ਅੰਕੜੇ ਸਾਹਮਣੇ ਆ ਰਹੇ ਹਨ।

Harsh Vardhan on corona second wave

ਇਸ ਪ੍ਰੋਗਰਾਮ ਦੌਰਾਨ ਹਰਸ਼ਵਰਧਨ ਨੇ ਕਿਹਾ, “ਸਰੀਰਕ ਦੂਰੀ ਨਾਲ ਵਾਇਰਸ ਦੇ ਫੈਲਣ ਨੂੰ ਰੋਕਿਆ ਜਾ ਸਕਦਾ ਹੈ, ਪਰ ਸੰਪੂਰਨ ਲਾਕਡਾਊਨ ਜਿਵੇਂ ਕਿ ਨਾਈਟ ਕਰਫਿਊ ਅਤੇ ਹਫ਼ਤੇ ਦੇ ਅੰਤ ਵਿੱਚ ਲਗਾਏ ਜਾਣ ਵਾਲੇ ਲਾਕਡਾਊਨ ਦਾ ਜ਼ਿਆਦਾ ਅਸਰ ਨਹੀਂ ਹੁੰਦਾ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਬਾਰੇ ਵਿਚਾਰ ਕਰ ਰਹੀ ਹੈ ।

Harsh Vardhan on corona second wave

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਇਹ ਵੀ ਕਿਹਾ ਕਿ ਸਰਕਾਰ ਹੁਣ ਕੋਰੋਨਾ ਵਰਗੀ ਮਹਾਂਮਾਰੀ ਨਾਲ ਨਜਿੱਠਣ ਲਈ ਪਹਿਲਾਂ ਦੇ ਮੁਕਾਬਲੇ ਹੁਣ ਜ਼ਿਆਦਾ ਬਿਹਤਰ ਢੰਗ ਨਾਲ ਤਿਆਰ ਹੈ । ਕੇਂਦਰੀ ਸਿਹਤ ਮੰਤਰੀ ਅਨੁਸਾਰ ਫਿਲਹਾਲ ਦੇਸ਼ ਵਿੱਚ 6 ਟੀਕਿਆਂ ‘ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ਟੀਕਿਆਂ ਦਾ ਟ੍ਰਾਇਲ ਵੱਖ-ਵੱਖ ਪੜਾਵਾਂ ਵਿੱਚ ਹੈ। ਅਜਿਹੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਦੇਸ਼ ਵਿੱਚ ਜਲਦੀ ਹੀ ਹੋਰ ਵੈਕਸੀਨ ਮਿਲ ਜਾਵੇਗੀ ।

ਇਹ ਵੀ ਦੇਖੋ: ਜਲੰਧਰ ਬਾਈਪਾਸ ਜਿੱਥੇ ਹਜ਼ਾਰਾ ਦੀ ਗਿਣਤੀ ਵਿੱਚ ਰੋਜ਼ਾਨਾ ਬੱਸਾਂ ਨਿਕਲਦੀਆਂ,ਦੇਖੋ ਕਿਵੇਂ ਪਿਆ ਸੁਨਸਾਨ 

Source link

Leave a Reply

Your email address will not be published. Required fields are marked *