ਜਿੰਮ ਨਹੀਂ, ਘਰ ਦੇ ਕੰਮਾਂ ਨਾਲ ਖ਼ੁਦ ਨੂੰ ਬਣਾਓ Slim-Trim, ਬੀਮਾਰੀਆਂ ਵੀ ਰਹਿਣਗੀਆਂ ਦੂਰ

Home cleansing Weight loss: ਆਪਣੇ ਆਪ ਨੂੰ ਤੰਦਰੁਸਤ ਅਤੇ ਵਧੀਆ ਰੱਖਣ ਲਈ ਲੋਕ ਕਸਰਤ ਅਤੇ ਡਾਇਟਿੰਗ ਦਾ ਸਹਾਰਾ ਲੈਂਦੇ ਹਨ। ਪਰ ਘਰ ਦੇ ਕੰਮਾਂ ਨਾਲ ਵੀ ਭਾਰ ਕੰਟਰੋਲ ਅਤੇ ਤੰਦਰੁਸਤ ਰਿਹਾ ਜਾ ਸਕਦਾ ਹੈ। ਸੁਣਨ ‘ਚ ਸ਼ਾਇਦ ਤੁਹਾਨੂੰ ਅਜੀਬ ਲੱਗੇਗਾ। ਪਰ ਇਹ ਸੱਚ ਹੈ। ਦਰਅਸਲ ਝਾੜੂ-ਪੋਚਾ, ਖਾਣਾ ਪਕਾਉਣਾ ਆਦਿ ਘਰ ਦਾ ਕੰਮ ਕਰਨ ਨਾਲ ਵੀ ਸਰੀਰ ‘ਚੋਂ ਕੈਲੋਰੀਜ ਬਰਨ ਹੁੰਦੀ ਹੈ। ਇਸ ਨਾਲ ਘਰ ਦੀ ਸਫਾਈ ਹੋਣ ਦੇ ਨਾਲ ਸਰੀਰ ਫਿੱਟ ਅਤੇ ਐਕਟਿਵ ਰਹਿੰਦਾ ਹੈ। ਤਾਂ ਆਓ ਅੱਜ ਜਾਣੀਏ ਕਿਵੇਂ ਤੁਸੀਂ ਘਰੇਲੂ ਕੰਮਾਂ ਦੁਆਰਾ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ।

ਬਿਸਤਰ ਲਗਾਉਣਾ: ਕਮਰੇ ‘ਚ ਬਿਸਤਰ ਲਗਾਉਣ ਨਾਲ 15 ਮਿੰਟ ਤੱਕ ਤਕਰੀਬਨ 66 ਕੈਲੋਰੀ ਬਰਨ ਹੁੰਦੀ ਹੈ। ਨਾਲ ਹੀ ਇਸ ਨੂੰ ਢੇਡ ਕਿਲੋਮੀਟਰ ਚੱਲਣ ਦੇ ਬਰਾਬਰ ਮੰਨਿਆ ਜਾਂਦਾ ਹੈ। ਇਸ ਨਾਲ ਫਿੱਟ ਐਂਡ ਫਾਈਨ ਰਹਿਣ ਦੇ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ। ਘਰ ‘ਚ ਜਮਾ ਧੂੜ-ਮਿੱਟੀ ਨੂੰ ਸਾਫ ਕਰਨ ਲਈ ਡਸਟਿੰਗ ਕਰਨਾ ਬਹੁਤ ਜ਼ਰੂਰੀ ਹੈ। ਉੱਥੇ ਹੀ ਘਰ ਦੀਆਂ ਕੰਧਾਂ, ਖਿੜਕੀਆਂ, ਟੀਵੀ, ਟੇਬਲ, ਫਰਿੱਜ ਆਦਿ ਦੀ ਡਸਟਿੰਗ ਕਰਨ ਨਾਲ ਪੂਰਾ ਸਰੀਰ ਕੰਮ ਕਰਦਾ ਹੈ। ਪੂਰੇ ਘਰ ਦੀ ਡਸਟਿੰਗ ਕਰਨਾ 15 ਮਿੰਟ ਸਾਈਕਲਿੰਗ ਦੇ ਬਰਾਬਰ ਮੰਨੀ ਜਾਂਦੀ ਹੈ। ਨਾਲ ਹੀ ਇਸ ਤਰੀਕੇ ਨਾਲ ਤੁਸੀਂ ਸਿਰਫ 30 ਮਿੰਟ ‘ਚ 180 ਦੇ ਕਰੀਬ ਕੈਲੋਰੀ ਬਰਨ ਕਰ ਸਕਦੇ ਹੋ। ਅਜਿਹੇ ‘ਚ ਤੁਸੀਂ ਫਿੱਟ ਵੀ ਰਹੋਗੇ ਅਤੇ ਘਰ ਦੀ ਸਫਾਈ ਵੀ ਹੋ ਜਾਏਗੀ।

Home cleansing Weight loss

ਪੋਚਾ ਲਗਾਉਣਾ: ਘਰ ਦੀ ਸਫਾਈ ‘ਚ ਪੋਚਾ ਲਗਾਉਣਾ ਸਭ ਤੋਂ ਜ਼ਰੂਰੀ ਹੁੰਦਾ ਹੈ। ਇਸ ਨਾਲ ਘਰ ਸਾਫ-ਸੁਥਰਾ ਅਤੇ ਕੀਟਾਣੂਆਂ ਤੋਂ ਮੁਕਤ ਰਹਿੰਦਾ ਹੈ। ਉੱਥੇ ਹੀ ਗੱਲ ਸਿਹਤ ਬਾਰੇ ਕਰੀਏ ਤਾਂ ਲਗਭਗ 30 ਮਿੰਟ ਪੋਚਾ ਲਗਾਉਣਾ 15 ਮਿੰਟ ਟ੍ਰੈਡਮਿਲ ‘ਤੇ ਦੌੜਨ ਦੇ ਬਰਾਬਰ ਮੰਨਿਆ ਜਾਂਦਾ ਹੈ। ਇਸ ਨਾਲ 1 ਦਿਨ ‘ਚ ਤਕਰੀਬਨ 145 ਕੈਲੋਰੀ ਬਰਨ ਹੁੰਦੀ ਹੈ। ਇਸ ਤੋਂ ਇਲਾਵਾ ਪੈਰ ਅਤੇ ਪਿੱਠ ਦਰਦ ਦੀਆਂ ਸ਼ਿਕਾਇਤਾਂ ਵਾਲੇ ਲੋਕਾਂ ਨੂੰ ਬੈਠਕੇ ਪੋਚਾ ਲਗਾਉਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਦੀ ਚੰਗੀ ਕਸਰਤ ਹੋਣ ਦੇ ਨਾਲ ਬਾਡੀ ‘ਤੇ ਜਮਾ ਐਕਸਟ੍ਰਾ ਫੈਟ ਘੱਟ ਹੋਵੇਗਾ।

ਖਾਣਾ ਬਣਾਉਣਾ: ਖਾਣਾ ਬਣਾਉਣ ਵੇਲੇ ਪੂਰਾ ਸਰੀਰ ਕੰਮ ਕਰਦਾ ਹੈ। 1 ਘੰਟਾ ਰਸੋਈ ‘ਚ ਕੰਮ ਕਰਨ ਨਾਲ ਲਗਭਗ 15 ਮਿੰਟ ਐਰੋਬਿਕਸ ਕਰਨ ਦੇ ਬਰਾਬਰ ਮੰਨਿਆ ਜਾ ਸਕਦਾ ਹੈ। ਇਸਦੇ ਨਾਲ ਰਸੋਈ ‘ਚ ਸਿਰਫ 1 ਘੰਟਾ ਕੰਮ ਕਰਨ ਨਾਲ ਲਗਭਗ 150 ਕੈਲੋਰੀਜ ਬਰਨ ਕੀਤੀ ਜਾ ਸਕਦੀ ਹੈ। ਜਿੱਥੇ ਪਹਿਲਾਂ ਲੋਕ ਹੱਥਾਂ ਨਾਲ ਕੱਪੜੇ ਧੋਦੇ ਸਨ ਉੱਥੇ ਹੀ ਹੁਣ ਉਸ ਦੀ ਜਗ੍ਹਾ ਵਾਸ਼ਿੰਗ ਮਸ਼ੀਨ ਨੇ ਲੈ ਲਈ ਹੈ। ਪਰ ਹੱਥਾਂ ਨਾਲ ਕਪੜੇ ਧੋਣਾ ਸਰੀਰ ਦੇ ਲਗਭਗ 100 ਸਿੱਟਅੱਪ ਦੇ ਬਰਾਬਰ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਤੰਦਰੁਸਤ ਰਹਿਣ ਦੇ ਨਾਲ ਭਾਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।

Source link

Leave a Reply

Your email address will not be published. Required fields are marked *