ਸਚਿਨ ਤੋਂ ਬਾਅਦ ਹੁਣ ਯੂਸੁਫ ਪਠਾਨ ਨੂੰ ਵੀ ਹੋਇਆ ਕੋਰੋਨਾ, ਖੁਦ ਨੂੰ ਕੀਤਾ ਹੋਮ ਕੁਆਰੰਟੀਨ

Yusuf Pathan tests corona positive: ਭਾਰਤ ਦੇ ਸਾਬਕਾ ਆਲਰਾਊਂਡਰ ਯੂਸੁਫ ਪਠਾਨ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਯੂਸੁਫ ਪਠਾਨ ਨੇ ਟਵੀਟ ਕਰਕੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ । ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਸਾਬਕਾ ਕਪਤਾਨ ਸਚਿਨ ਤੇਂਦੁਲਕਰ ਦੀ ਕੋਰੋਨਾ ਵਾਇਰਸ ਰਿਪੋਰਟ ਵੀ ਪਾਜ਼ੀਟਿਵ ਆਈ ਸੀ । ਯੂਸੁਫ ਪਠਾਨ ਅਤੇ ਸਚਿਨ ਤੇਂਦੁਲਕਰ ਨੇ ਹਾਲ ਹੀ ਵਿੱਚ ਖਤਮ ਹੋਈ ਰੋਡ ਸੇਫਟੀ ਵਰਲਡ ਸੀਰੀਜ਼ ਟੀ-20 ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ।

Yusuf Pathan tests corona positive

ਯੂਸੁਫ ਪਠਾਨ ਨੇ ਟਵੀਟ ਕਰ ਦੱਸਿਆ ਕਿ ਉਹ ਆਪਣੇ ਹੀ ਘਰ ਵਿੱਚ ਕੁਆਰੰਟੀਨ ਹਨ । ਪਠਾਨ ਨੇ ਟਵੀਟ ਕਰਦਿਆਂ ਲਿਖਿਆ, “ਹਲਕੇ ਲੱਛਣਾਂ ਨਾਲ ਮੇਰੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਰਿਪੋਰਟ ਆਉਣ ਤੋਂ ਬਾਅਦ ਮੈਂ ਖੁਦ ਨੂੰ ਆਪਣੇ ਘਰ ਵਿੱਚ ਕੁਆਰੰਟੀਨ ਕਰ ਲਿਆ ਹੈ ਅਤੇ ਮੈਂ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹਾਂ।” ਯੂਸਫ਼ ਪਠਾਨ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ । ਉਨ੍ਹਾਂ ਨੇ ਕਿਹਾ, “ਮੇਰੀ ਅਪੀਲ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ ਜੋ ਵੀ ਲੋਕ ਮੇਰੇ ਸੰਪਰਕ ਵਿੱਚ  ਆਏ ਹਨ, ਉਹ ਜਲਦ ਤੋਂ ਜਲਦ ਆਪਣਾ ਕੋਰੋਨਾ ਵਾਇਰਸ ਟੈਸਟ ਕਰਵਾ ਲੈਣ।”

ਯੂਸੁਫ ਪਠਾਨ ਦੇ ਭਰਾ ਅਤੇ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਇਰਫਾਨ ਪਠਾਨ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ । ਇਰਫਾਨ ਪਠਾਨ ਨੇ ਕਿਹਾ, “ਲਾਲਾ, ਜਲਦੀ ਠੀਕ ਹੋ ਜਾਵੋ।” ਮੈਨੂੰ ਉਮੀਦ ਹੈ ਕਿ ਤੁਸੀਂ ਜਲਦੀ ਹੀ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਵੋਗੇ।”

Yusuf Pathan tests corona positive

ਦੱਸ ਦੇਈਏ ਕਿ ਦੁਨੀਆ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਸ਼ਨੀਵਾਰ ਸਵੇਰੇ ਆਪਣੀ ਕੋਰੋਨਾ ਪਾਜ਼ੀਟਿਵ ਹੋਣ ਬਾਰੇ ਜਾਣਕਾਰੀ ਦਿੱਤੀ ਸੀ । ਸਚਿਨ ਨੇ ਦੱਸਿਆ ਕਿ ਹਲਕੇ ਲੱਛਣ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਕੋਰੋਨਾ ਵਾਇਰਸ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ। ਸਚਿਨ ਤੇਂਦੁਲਕਰ ਅਤੇ ਯੂਸੁਫ ਪਠਾਨ ਪਿਛਲੇ ਐਤਵਾਰ ਨੂੰ ਖੇਡੇ ਗਏ ਰੋਡ ਸੇਫਟੀ ਵਰਲਡ ਸੀਰੀਜ਼ ਦੇ ਫਾਈਨਲ ਮੈਚ ਦਾ ਹਿੱਸਾ ਸਨ।

ਇਹ ਵੀ ਦੇਖੋ: ਬੀਜੇਪੀ ਵਿਧਾਇਕ ਨੂੰ ਨੰਗਾ ਕਰਕੇ ਕੁੱਟਣ ਵਾਲਿਆਂ ਦੀ ਆਵੇਗੀ ਸ਼ਾਮਤ…Source link

Leave a Reply

Your email address will not be published. Required fields are marked *