ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦਿੱਤੀਆਂ ਹੋਲੀ ਦੀਆਂ ਸ਼ੁੱਭਕਾਮਨਾਵਾਂ

US Vice President Kamala Harris: ਅੱਜ ਭਾਰਤ ਵਿੱਚ ਹੋਲੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਖਾਸ ਮੌਕੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਮਤਭੇਦਾਂ ਨੂੰ ਭੁਲਾ ਕੇ ਇਕੱਠੇ ਹੋਣ ਦੀ ਗੱਲ ਕਹੀ ਹੈ ।

US Vice President Kamala Harris

ਦਰਅਸਲ, ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਵਿੱਟਰ ‘ਤੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਹੋਲੀ ਮੁਬਾਰਕ, ਹੋਲੀ ਨੂੰ ਜੀਵੰਤ ਰੰਗਾਂ ਲਈ ਜਾਣਿਆ ਜਾਂਦਾ ਹੈ ਅਤੇ ਇਹ ਰੰਗ ਆਪਣਿਆਂ ਅਤੇ ਪਿਆਰ ਕਰਨ ਵਾਲਿਆਂ ‘ਤੇ ਪਾਇਆ ਜਾਂਦਾ ਹੈ। ਹੋਲੀ ਦਾ ਤਿਉਹਾਰ ਸਕਾਰਤਮਕਾਤਾ ਨਾਲ ਭਰਪੂਰ ਹੈ।

ਗੌਰਤਲਬ ਹੈ ਕਿ ਇਸ ਸਾਲ ਹੋਲੀ 29 ਮਾਰਚ ਨੂੰ ਮਨਾਈ ਜਾ ਰਹੀ ਹੈ । ਭਾਵੇਂ ਹੀ ਇਹ ਮੁੱਖ ਰੂਪ ਨਾਲ ਹਿੰਦੂ ਭਾਈਚਾਰੇ ਦਾ ਤਿਉਹਾਰ ਹੈ, ਪਰ ਹੋਰ ਧਰਮਾਂ ਦੇ ਲੋਕ ਵੀ ਇਸ ਨੂੰ ਮਨਾਉਂਦੇ ਹਨ । ਇਹ ਦੇਸ਼ ਵਿੱਚ ਬਸੰਤ ਦੇ ਮੌਸਮ ਦੇ ਆਗਮਨ ਦਾ ਪ੍ਰਤੀਕ ਹੈ।  

US Vice President Kamala Harris

ਦੱਸ ਦੇਈਏ ਕਿ ਹੋਲੀ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਹੋਰ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ । ਪੀਐੱਮ ਮੋਦੀ ਨੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਹਰ ਕਿਸੇ ਦੇ ਜੀਵਨ ਵਿੱਚ ਨਵਾਂ ਜੋਸ਼ ਅਤੇ ਨਵੀਂ ਊਰਜਾ ਪੈਦਾ ਕਰੇ।

ਇਹ ਵੀ ਦੇਖੋ: ਭਾਜਪਾ ਆਗੂ ਨੇ ਪੱਤਰਕਾਰ ਨੂੰ ਕਿਹਾ “ਮਾਲਵੇ ਦਾ ਪੇਂਡੂ”! ਕਹਿੰਦਾ “ਬੰਦ ਕਰਨ ਵਾਲਿਆਂ ਦੇ ਮਾਰੋ ਛਿੱਤਰ”Source link

Leave a Reply

Your email address will not be published. Required fields are marked *