ਕਿਸਾਨੀ ਕਾਨਫਰੰਸ ਦੌਰਾਨ ਮੋਦੀ ਸਰਕਾਰ ‘ਤੇ ਵਰ੍ਹੇ ਰਾਜੇਵਾਲ, ਕਿਹਾ- ਮੋਦੀ ਦੇਸ਼ ਤੇ ਦੁਨੀਆ ’ਚ ਤਾਨਾਸ਼ਾਹ ਹਾਕਮ ਵਜੋਂ ਹੋ ਰਹੇ ਮਸ਼ਹੂਰ

Rajewal on Modi govt during farmers conference: ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਪਿਛਲੇ 4 ਮਹੀਨਿਆਂ ਤੋਂ ਜਾਰੀ ਹੈ। ਇਸੇ ਵਿਚਾਲੇ ਅੱਜ ਹੋਲੇ-ਮਹੱਲੇ ਦੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਸਾਨ ਕਾਨਫਰੰਸ ਦਾ ਆਯੋਜਨ ਕੀਤਾ ਗਿਆ । ਇਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਇੱਕ ਪਾਸੇ ਜਿੱਥੇ ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਦੀ ਜਮ ਕੇ ਨਿਖੇਧੀ ਕੀਤੀ ਤੇ ਉੱਥੇ ਹੀ ਦੂਜੇ ਪਾਸੇ ਭਾਜਪਾ ਦਾ ਬਾਈਕਾਟ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਪਾਸ ਕਰ ਕੇ ਪ੍ਰਧਾਨ ਮੰਤਰੀ ਮੋਦੀ ਤਾਨਾਸ਼ਾਹ ਹਾਕਮ ਦੇ ਵਜੋਂ ਵਿਸ਼ਵ ਵਿੱਚ ਮਸ਼ਹੂਰ ਹੋ ਰਹੇ ਹਨ । ਇਸ ਮੌਕੇ ਬਲਬੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ, ਯੋਗਰਾਜ ਸਿੰਘ, ਮਨਜੀਤ ਰਾਏ ਆਦਿ ਨੇ ਵਿਸ਼ਾਲ ਕਾਨਫਰੰਸ ਨੂੰ ਸੰਬੋਧਿਤ ਕੀਤਾ ।

Rajewal on Modi govt during farmers conference

ਇਸ ਕਾਨਫਰੰਸ ਵਿੱਚ ਆਪਣੇ ਸੰਬੋਧਨ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੋਦੀ ਸਰਕਾਰ ਨੂੰ ਜਮ ਕੇ ਘੇਰਿਆ।  ਉਨ੍ਹਾਂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਕੋਲ ਗਹਿਣੇ ਰੱਖ ਦਿੱਤਾ ਹੈ । ਰਾਜੇਵਾਲ ਨੇ ਵਪਾਰਕ ਘਰਾਣਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜਿਨ੍ਹਾਂ ਨੇ ਆਮ ਜਨਤਾ ਵਾਸਤੇ ਕੁਝ ਨਹੀਂ ਕੀਤਾ ਹੈ, ਉਹ ਲੋਕ ਰਾਜ ਕਰ ਰਹੇ ਹਨ ਜਦਕਿ ਗਰੀਬ, ਕਿਸਾਨ, ਮਜ਼ਦੂਰ, ਮੁਲਾਜ਼ਮ ਪਿਸ ਰਹੇ ਹਨ । ਉਨ੍ਹਾਂ ਕਿਹਾ ਕਿ ਅੱਜ ਜਿੱਥੇ ਭਾਜਪਾ ਦੇਸ਼ ਅੰਦਰ ਖ਼ਾਤਮੇ ਵੱਲ ਵੱਧ ਰਹੀ ਹੈ, ਉੱਥੇ ਹੀ ਮੋਦੀ ਇੱਕ ਤਾਨਾਸ਼ਾਹ ਹਾਕਮ ਦੇ ਤੌਰ ’ਤੇ ਵਿਸ਼ਵ ਭਰ ਵਿੱਚ ਜਾਣਨ ਲੱਗ ਗਏ ਹਨ।

Rajewal on Modi govt during farmers conference

ਇਸ ਤੋਂ ਇਲਾਵਾ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸਬਰ ਨੂੰ ਪਰਖਣ ਦਾ ਕੰਮ ਕਰ ਰਹੀ ਹੈ। ਕਿਸਾਨ ਅੰਦੋਲਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ  ਕਿਸਾਨ 6-6 ਮਹੀਨੇ ਦਾ ਰਾਸ਼ਨ ਨਾਲ ਲੈ ਕੇ ਦਿੱਲੀ ਗਏ ਹੋਏ ਹਨ ਤੇ ਅੱਗੇ ਦੀ ਵੀ ਤਿਆਰੀ ਕਰੀ ਬੈਠੇ ਹਨ । ਇਸ ਮੌਕੇ ਰੁਲਦੂ ਸਿੰਘ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਅੰਦਰ ਭਾਜਪਾ ਆਪਣਾ ਆਧਾਰ ਖ਼ਤਮ ਕਰ ਚੁੱਕੀ ਹੈ । ਜਿਸ ਕਾਰਨ ਹੁਣ ਸਾਰੇ ਭਾਜਪਾ ਦੇ ਲੋਕਾਂ ਦਾ ਬਾਈਕਾਟ ਕਰਨ ।

ਇਹ ਵੀ ਦੇਖੋ: ਭਾਜਪਾ ਆਗੂ ਨੇ ਪੱਤਰਕਾਰ ਨੂੰ ਕਿਹਾ “ਮਾਲਵੇ ਦਾ ਪੇਂਡੂ”! ਕਹਿੰਦਾ “ਬੰਦ ਕਰਨ ਵਾਲਿਆਂ ਦੇ ਮਾਰੋ ਛਿੱਤਰ”

Source link

Leave a Reply

Your email address will not be published. Required fields are marked *