ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਬਾਈਪਾਸ ਸਰਜਰੀ ਸਫਲ ਰਹੀ, ਰਾਜਨਾਥ ਸਿੰਘ ਨੇ ਡਾਕਟਰਾਂ ਨੂੰ ਦਿੱਤੀ ਵਧਾਈ

president ram nath kovind health updates: ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਏਮਜ਼ ‘ਚ ਹੋਈ ਬਾਈਪਾਸ ਸਰਜਰੀ ਸਫਲ ਰਹੀ।ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।ਉਨਾਂ੍ਹ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸਿਹਤ ‘ਚ ਰਿਕਵਰੀ ਲਈ ਵੀ ਪ੍ਰਾਥਨਾ ਕੀਤੀ।ਰਾਜਨਾਥ ਸਿੰਘ ਨੇ ਸਫਲ ਆਪਰੇਸ਼ਨ ਦੇ ਲਈ ਡਾਕਟਰਾਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੂੰ ਨਿਰਦੇਸ਼ ਦਿੱਤਾ ਕਿ ਉਹ ਰਾਸ਼ਟਰਪਤੀ ਦੀ ਸਿਹਤ ਦੀ ਲਗਾਤਾਰ ਮਾਨਿਟਰਿੰਗ ਕਰਦੇ ਰਹਿਣ।ਦੋ ਦਿਨ ਪਹਿਲਾਂ 27 ਮਾਰਚ ਨੂੰ ਰਾਸ਼ਟਰਪਤੀ

president ram nath kovind health updates

ਭਵਨ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਦੀ ਸਿਹਤ ਵਿਗੜਨ ‘ਤੇ ਉਨ੍ਹਾਂ ਨੂੰ ਏਮਜ਼ ਲਿਜਾਇਆ ਗਿਆ।ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਨਾਂ੍ਹ ਨੂੰ ਬਾਈਪਾਸ ਸਰਜਰੀ ਕਰਾਉਣ ਦੀ ਸਲਾਹ ਦਿੱਤੀ।ਅੱਜ ਮੰਗਲਵਾਰ ਨੂੰ ਉਨ੍ਹਾਂ ਦਾ ਆਪਰੇਸ਼ਨ ਕੀਤਾ ਗਿਆ।ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਛਾਤੀ ‘ਚ ਤਕਲੀਫ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਰਮੀ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ।ਉੱਥੋਂ ਉਨਾਂ੍ਹ ਦੀ ਜਾਂਚ ਲਈ ਏਮਜ਼ ਰੈਫਰ ਕੀਤਾ ਗਿਆ ਸੀ।ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਦੀ ਸਿਹਤ ਦੀ ਜਾਣਕਾਰੀ ਲੈਣ ਲਈ ਸੈਨਾ ਦੇ ਰਿਸਰਚ ਹਸਪਤਾਲ ਗਏ ਸਨ।

ਇਹ ਹੈ ਉਹ ਕਾਰ, ਜਿਸ ‘ਚ ਸਵਾਰ ਸੀ Diljaan , ਹਾਦਸੇ ‘ਚ ਉੱਡ ਗਏ ਪਰਖੱਚੇ, ਦੇਖੋ ਕਿਵੇਂ ਹੋਇਆ ਹਾਦਸਾ, ਦਰਦਨਾਕ ਤਸਵੀਰਾਂ

Source link

Leave a Reply

Your email address will not be published. Required fields are marked *