ਪੰਜਾਬ ‘ਚ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਨੂੰ ਲੈ ਕੇ AAP ਨੇ ਕਸਿਆ ਤੰਜ, ਕਿਹਾ- ਕੇਜਰੀਵਾਲ ਦੀ ਨਕਲ ‘ਚ ਵੀ ਕੈਪਟਨ ਸਰਕਾਰ ਫੇਲ

Free bus travel for Punjab women: ਪੰਜਾਬ ਵਿੱਚ ਔਰਤਾਂ ਲਈ ਬੱਸਾਂ ਵਿੱਚ ਸਫ਼ਰ ਮੁਫਤ ਕਰਨ ਦੇ ਕੈਪਟਨ ਅਮਰਿੰਦਰ ਸਰਕਾਰ ਦੇ ਫੈਸਲੇ ‘ਤੇ ਆਮ ਆਦਮੀ ਪਾਰਟੀ ਨੇ ਨਿਸ਼ਾਨਾ ਸਾਧਿਆ ਹੈ। ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਮਰਿੰਦਰ ਸਰਕਾਰ ਨੇ ਕੇਜਰੀਵਾਲ ਸਰਕਾਰ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਉਹ ਇਸ ਵਿੱਚ ਵੀ ਸਫਲ ਨਹੀਂ ਹੋ ਸਕੀ ਹੈ ।

Free bus travel for Punjab women

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਅੱਖਾਂ ਵਿੱਚ ਧੂੜ-ਘੱਟਾ ਪਾ ਰਹੀ ਹੈ । ਸਰਕਾਰ ਨੇ ਸਿਰਫ਼ ਸਰਕਾਰੀ ਬੱਸਾਂ ਨੂੰ ਔਰਤਾਂ ਦੇ ਲਈ ਮੁਫਤ ਕਰਨ ਦਾ ਐਲਾਨ ਕੀਤਾ ਹੈ, ਜਦੋਂਕਿ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਨਿੱਜੀ ਬੱਸਾਂ ਦਾ ਨੈੱਟਵਰਕ ਹੈ । ਇਨ੍ਹਾਂ ਬੱਸਾਂ ਵਿੱਚ ਔਰਤਾਂ ਲਈ ਸਫ਼ਰ ਬਿਲਕੁਲ ਮੁਫਤ ਨਹੀਂ ਹੋਵੇਗਾ। ਇਨ੍ਹਾਂ ਬੱਸਾਂ ਨੂੰ ਨਾ ਤਾਂ ਮੁਫ਼ਤ ਕੀਤਾ ਗਿਆ ਗਈ ਤੇ ਨਾ ਹੀ ਇਨ੍ਹਾਂ ਦੀਆਂ ਟਿਕਟਾਂ ਵਿੱਚ ਮਹਿਲਾਵਾਂ ਲਈ ਕੋਈ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਦੀਆਂ ਏਅਰ ਕੰਡੀਸ਼ਨਡ ਬੱਸਾਂ ਅਤੇ ਵੋਲਵੋ ਬੱਸਾਂ ਵਿੱਚ ਵੀ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਛੋਟ ਨਹੀਂ ਦਿੱਤੀ ਗਈ ਹੈ ।

Free bus travel for Punjab women
Free bus travel for Punjab women

ਆਮ ਆਦਮੀ ਪਾਰਟੀ ਨੇ ਕਿਹਾ ਕਿ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸੁਵਿਧਾ ਸਿਰਫ ਆਮ ਸਰਕਾਰੀ ਬੱਸਾਂ ਵਿੱਚ ਹੀ ਦਿੱਤੀ ਜਾ ਰਹੀ ਹੈ। ਜੇ ਸਰਕਾਰ ਸੱਚਮੁੱਚ ਔਰਤਾਂ ਲਈ ਦੋਸਤਾਨਾ ਹੈ ਤਾਂ ਇਸ ਸਹੂਲਤ ਦਾ ਦਾਇਰਾ ਵਧਾਇਆ ਜਾਣਾ ਚਾਹੀਦਾ ਹੈ। ਅਮਰਿੰਦਰ ਸਰਕਾਰ ਦਾ ਇਰਾਦਾ ਸਿਰਫ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਨਕਲ ਅਤੇ ਵਾਹਵਾਹੀ ਲੁੱਟਣਾ ਹੈ।

Free bus travel for Punjab women

ਇਸ ਬਾਰੇ ਰਾਘਵ ਚੱਢਾ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੇਜਰੀਵਾਲ ਦੀ ਨਕਲ ਕਰਨਾ ਚਾਹੁੰਦੀ ਹੈ ਤਾਂ ਪੂਰੀ ਨਕਲ ਕਰੇ । ਮੁੱਖ ਮੰਤਰੀ ਅਮਰਿੰਦਰ ਸਿੰਘ, ਅਰਵਿੰਦ ਕੇਜਰੀਵਾਲ ਦੀ ਤਰਜ਼ ‘ਤੇ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਪ੍ਰਦਾਨ ਕਰਨ । ਦਿੱਲੀ ਸਰਕਾਰ ਆਪਣੇ ਰਾਜ ਦੇ ਲੋਕਾਂ ਨੂੰ ਦੂਜੇ ਰਾਜਾਂ ਤੋਂ ਬਿਜਲੀ ਖਰੀਦ ਕੇ ਮੁਫਤ ਵੀ ਦੇ ਰਹੀ ਹੈ, ਜਦੋਂਕਿ ਪੰਜਾਬ ਸਰਕਾਰ ਵਾਧੂ ਬਿਜਲੀ ਦੇ ਬਾਵਜੂਦ ਅਜਿਹਾ ਨਹੀਂ ਕਰ ਪਾ ਰਹੀ ਹੈ । ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਆਉਂਦੀ ਹੈ ਤਾਂ ਬਿਜਲੀ ਅਤੇ ਔਰਤਾਂ ਨੂੰ ਬੱਸਾਂ ਵਿੱਚ ਸਫ਼ਰ ਕਰਨਾ ਮੁਫ਼ਤ ਹੋਵੇਗਾ। 

ਇਹ ਵੀ ਦੇਖੋ: Puma, Bata ਦੇ ਦੌਰ ਚ ਖ਼ਤਮ ਹੋ ਰਹੀ ਕਢਾਈ ਵਾਲੀ ਪੰਜਾਬੀ ਜੁੱਤੀ ਜਾਂ ਖੁੱਸੇ ਦੀ ਕਦਰ

Source link

Leave a Reply

Your email address will not be published. Required fields are marked *