ਬ੍ਰਿਟੇਨ ‘ਚ ਪਾਕਿਸਤਾਨ ਦੇ ਲੋਕਾਂ ਦੀ ਐਂਟਰੀ ‘ਤੇ ਬੈਨ, ਇਨ੍ਹਾਂ ਤਿੰਨ ਦੇਸ਼ਾਂ ‘ਤੇ ਵੀ ਲਗਾਈ ਰੋਕ

Ban on entry of Pakistanis : ਕੋਰੋਨਾ ਮਹਾਂਮਾਰੀ ਫਿਰ ਤੋਂ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਇਸ ਦੀ ਦੂਜੀ ਲਹਿਰ ਜ਼ਿਆਦਾਤਰ ਦੇਸ਼ਾਂ ਵਿੱਚ ਸ਼ੁਰੂ ਹੋ ਗਈ ਹੈ। ਇਸ ਦੇ ਮੱਦੇਨਜ਼ਰ ਦੁਬਾਰਾ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਬ੍ਰਿਟੇਨ ਨੇ ਪਾਕਿਸਤਾਨ ਦੇ ਲੋਕਾਂ ਦੀ ਐਂਟਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ 9 ਅਪ੍ਰੈਲ ਤੋਂ ਲਾਗੂ ਹੋਵੇਗੀ। ਯੂਕੇ ਨੇ ਇਹ ਫੈਸਲਾ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਲਿਆ ਹੈ।

Ban on entry of Pakistanis

ਪਾਕਿਸਤਾਨ ਤੋਂ ਇਲਾਵਾ ਬੰਗਲਾਦੇਸ਼, ਕੀਨੀਆ ਅਤੇ ਫਿਲਪੀਨਜ਼ ਨੂੰ ਵੀ ਬ੍ਰਿਟੇਨ ਦੀ ਰੈਡ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਬ੍ਰਿਟਿਸ਼ ਜਾਂ ਆਇਰਿਸ਼ ਮੂਲ ਦੇ ਲੋਕਾਂ ਦੀ ਐਂਟਰੀ ‘ਤੇ ਪਾਬੰਦੀ ਨਹੀਂ ਲਗਾਈ ਜਾਏਗੀ, ਫਿਰ ਵੀ ਉਨ੍ਹਾਂ ਨੂੰ 10 ਦਿਨਾਂ ਲਈ ਕੁਆਰੰਟੀਨ ਵਿਚ ਰਹਿਣਾ ਪਏਗਾ। ਪਾਕਿਸਤਾਨ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਕ੍ਰਿਸ਼ਚੀਅਨ ਟਰਨਰ ਨੇ ਵੀਡੀਓ ਟਵਿੱਟਰ ਉੱਤੇ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਦੌਰਾਨ ਦੋ ਵਾਰ ਕੋਰੋਨਾ ਟੈਸਟ ਕਰਵਾਏ ਜਾਣਗੇ।

Ban on entry of Pakistanis
Ban on entry of Pakistanis

ਨੋ ਐਂਟਰੀ ਸੂਚੀ ਵਿੱਚ ਅੰਗੋਲਾ, ਅਰਜਨਟੀਨਾ, ਬੋਲੀਵੀਆ, ਬੋਤਸਵਾਨਾ, ਬ੍ਰਾਜ਼ੀਲ, ਬੁਰੂੰਡੀ, ਕੇਪ ਵਰਡੇ, ਚਿਲੀ, ਕੋਲੰਬੀਆ, ਕਾਂਗੋ ਡੈਮੋਕਰੇਟਿਕ ਰੀਪਬਲਿਕ, ਇਕਵਾਡੋਰ, ਐਸੇਵਟੀਨੀ, ਇਥੋਪੀਆ, ਫ੍ਰੈਂਚ ਗੁਆਇਨਾ, ਗੁਆਨਾ, ਲੈਸੋਥੋ, ਮਲਾਵੀ, ਮੋਜ਼ਾਮਬੀਕ, ਨਾਮੀਬੀਆ, ਓਮਾਨ, ਪਨਾਮਾ, ਪੈਰਾਗਵੇ, ਪੇਰੂ, ਕਤਰ, ਰਵਾਂਡਾ, ਸੇਸ਼ੇਲਸ, ਸੋਮਾਲੀਆ, ਦੱਖਣੀ ਅਫਰੀਕਾ, ਸੂਰੀਨਾਮ, ਤਨਜ਼ਾਨੀਆ, ਸੰਯੁਕਤ ਅਰਬ ਅਮੀਰਾਤ, ਉਰੂਗਵੇ, ਵੈਨਜ਼ੂਏਲਾ, ਜ਼ੈਂਬੀਆ ਅਤੇ ਜ਼ਿੰਬਾਬਵੇ ਹਨ।

Source link

Leave a Reply

Your email address will not be published. Required fields are marked *