ਭਲਕੇ ਤੋਂ ਪੁਣੇ ‘ਚ 12 ਘੰਟਿਆਂ ਲਈ ਨਾਈਟ ਕਰਫਿਊ, ਬਾਰ, ਹੋਟਲ, 7 ਦਿਨਾਂ ਲਈ ਰਹਿਣਗੇ ਬੰਦ

night curfew in pune: ਮਹਾਂਰਾਸ਼ਟਰ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੁਣੇ ‘ਚ 7 ਦਿਨਾਂ ਲਈ ਲਾਕਡਾਊਨ ਦੀ ਸ਼ੰਕਾਵਾਂ ਹਨ।ਇਸ ਲਾਕਡਾਊਨ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।ਜ਼ਰੂਰੀ ਸੇਵਾਵਾਂ ਨੂੰ ਲਾਕਡਾਊਨ ਤੋਂ ਬਾਹਰ ਰੱਖਿਆ ਗਿਆ ਹੈ।ਦੱਸਣਯੋਗ ਹੈ ਕਿ ਦੇਸ਼ ‘ਚ ਹਰ ਦਿਨ ਸਭ ਤੋਂ ਜਿਆਦਾ ਕੋਰੋਨਾ ਸੰਕਰਮਣ ਦੇ ਮਾਮਲੇ ਮਹਾਰਾਸ਼ਟਰ ‘ਚ ਆ ਰਹੇ ਹਨ।ਮਹਾਂਰਾਸ਼ਟਰ ‘ਚ ਪਿਛਲੇ 24 ਘੰਟਿਆਂ ਦੇ ਅੰਦਰ ਕੋਰੋਨਾ ਦੇ 43 ਹਜ਼ਾਰ 183 ਨਵੇਂ ਮਾਮਲੇ ਆਉਣ ਨਾਲ ਪਾਜ਼ੇਟਿਵ ਦੀ ਗਿਣਤੀ 28 ਲੱਖ 56 ਹਜ਼ਾਰ 163 ਹੋ ਗਈ ਹੈ।ਇਸ ਤੋਂ ਪਹਿਲਾਂ 28 ਮਾਰਚ ਨੂੰ ਸੰਕਰਮਣ ਦੇ ਸਭ ਤੋਂ ਜਿਆਦਾ 40 ਹਜ਼ਾਰ 414 ਮਾਮਲੇ ਆਏ ਸਨ।

night curfew in pune

ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸੂਬੇ ‘ਚ ਇੱਕ ਦਿਨ ‘ਚ ਸਭ ਤੋਂ ਵੱਧ ਮਾਮਲੇ ਆਏ ਹਨ।ਦੱਸਣਯੋਗ ਹੈ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੂਬੇ ‘ਚ ਪੂਰਨ ਨਾਈਟ ਕਰਫਿਊ ਲਗਾ ਦਿੱਤਾ ਗਿਆ ਹੈ।ਦੱਸਣਯੋਗ ਹੈ ਕਿ ਦੇਸ਼ ‘ਚ ਅੱਜ ਕੋਰੋਨਾ ਦੇ 81 ਹਜ਼ਾਰ 466 ਨਵੇਂ ਕੇਸ ਦਰਜ ਕੀਤੇ ਗਏ ਹਨ।ਜੋ ਬੀਤੇ 6 ਮਹੀਨਿਆਂ ਤੋਂ ਸਭ ਤੋਂ ਵੱਧ ਹਨ।ਭਾਰਤ ‘ਚ ਹੁਣ ਤੱਕ ਕੁਲ 1,22,21,665 ਲੋਕ ਕੋਰੋਨਾ ਸੰਕਰਮਿਤ ਹੋ ਚੁੱਕੇ ਹਨ।ਇਸ ‘ਚ 1,14,74,683 ਲੋਕ ਇਸ ਸੰਕਰਮਣ ਤੋਂ ਠੀਕ ਹੋ ਚੁੱਕੇ ਹਨ , ਦੂਜੇ ਪਾਸੇ 1,62,927 ਲੋਕਾਂ ਦੀ ਮੌਤ ਹੋ ਚੁੱਕੀ ਹੈ।ਭਾਰਤ ‘ਚ ਹੁਣ 5,84,055 ਐਕਟਿਵ ਮਾਮਲੇ ਸਾਹਮਣੇ ਹਨ।ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।85 ਫੀਸਦੀ ਨਵੇਂ ਮਾਮਲੇ ਮਹਾਰਾਸ਼ਟਰ, ਛੱਤੀਸਗੜ, ਕਰਨਾਟਕ, ਪੰਜਾਬਮ ਕੇਰਲ, ਤਾਮਿਲਨਾਡੂ, ਗੁਜਰਾਤ ਅਤੇ ਮੱਧ ਪ੍ਰਦੇਸ਼ ਤੋਂ ਸਾਹਮਣੇ ਆਏ ਹਨ।

ਬਾਹਲਾ ਕੱਬਾ ਹੈ ਇਹ ਪੁਲਿਸ ਵਾਲਾ, ਦੇਖੋ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਨਾਲ ਕੀ ਕੀਤਾ

The post ਭਲਕੇ ਤੋਂ ਪੁਣੇ ‘ਚ 12 ਘੰਟਿਆਂ ਲਈ ਨਾਈਟ ਕਰਫਿਊ, ਬਾਰ, ਹੋਟਲ, 7 ਦਿਨਾਂ ਲਈ ਰਹਿਣਗੇ ਬੰਦ appeared first on Daily Post Punjabi.

Source link

Leave a Reply

Your email address will not be published. Required fields are marked *