ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹੋਏ ਹਸਪਤਾਲ ‘ਚ ਭਰਤੀ, ਕੁਝ ਦਿਨ ਪਹਿਲਾਂ ਹੋਇਆ ਸੀ ਕੋਰੋਨਾ

Sachin Tendulkar hospitalised: ਕੋਰੋਨਾ ਵਾਇਰਸ ਨਾਲ ਪੀੜਤ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ । ਸਚਿਨ ਨੇ ਟਵੀਟ ਕਰ ਦੱਸਿਆ ਕਿ ਡਾਕਟਰਾਂ ਦੀ ਸਲਾਹ ‘ਤੇ ਮੈਂ ਹਸਪਤਾਲ ਦਾਖਲ ਹੋ ਗਿਆ ਹਾਂ । ਮੈਂ ਜਲਦੀ ਹੀ ਹਸਪਤਾਲ ਤੋਂ ਠੀਕ ਹੋ ਕੇ ਵਾਪਸ ਆਵਾਂਗਾ। ਦੱਸ ਦੇਈਏ ਕਿ ਸਚਿਨ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹਨ ਤੇ 27 ਮਾਰਚ ਨੂੰ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ।

ਸਚਿਨ ਨੇ ਆਪਣੇ ਟਵੀਟ ਵਿੱਚ ਅੱਗੇ ਕਿਹਾ ਕਿ ਵਿਸ਼ਵ ਚੈਂਪੀਅਨ ਬਣਨ ਦੀ 10ਵੀਂ ਵਰ੍ਹੇਗੰਢ ‘ਤੇ ਸਮੂਹ ਭਾਰਤੀਆਂ ਅਤੇ ਟੀਮ ਦੇ ਮੇਰੇ ਸਹਿਯੋਗੀ ਖਿਡਾਰੀਆਂ ਨੂੰ ਵਧਾਈ । ਦੱਸ ਦੇਈਏ ਕਿ 2 ਅਪ੍ਰੈਲ 2011 ਨੂੰ ਭਾਰਤ ਨੇ ਦੂਜੀ ਵਾਰ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ ਸੀ । 1983 ਤੋਂ ਬਾਅਦ ਇਹ ਦੂਜਾ ਮੌਕਾ ਸੀ ਜਦੋਂ ਟੀਮ ਇੰਡੀਆ ਵਰਲਡ ਚੈਂਪੀਅਨ ਬਣੀ ਸੀ ।

Sachin Tendulkar hospitalised

ਦੱਸ ਦੇਈਏ ਕਿ ਸਚਿਨ ਤੇਂਦੁਲਕਰ 27 ਮਾਰਚ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਉਨ੍ਹਾਂ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ । ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਸਚਿਨ ਤੇਂਦੁਲਕਰ ਨੇ ਕਿਹਾ ਸੀ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਘਰ ਵਿੱਚ ਕੁਆਰੰਟੀਨ ਕਰ ਲਿਆ ਹੈ। ਇਸ ਤੋਂ ਇਲਾਵਾ ਉਹ ਇਸ ਮਹਾਂਮਾਰੀ ਨਾਲ ਜੁੜੇ ਸਾਰੇ ਲੋੜੀਂਦੇ ਪ੍ਰੋਟੋਕੋਲ ਅਤੇ ਡਾਕਟਰ ਦੀ ਸਲਾਹ ਦੀ ਪਾਲਣਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਚਿਨ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਪੂਰੇ ਪਰਿਵਾਰ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ ।

ਇਹ ਵੀ ਦੇਖੋ: Puma, Bata ਦੇ ਦੌਰ ਚ ਖ਼ਤਮ ਹੋ ਰਹੀ ਕਢਾਈ ਵਾਲੀ ਪੰਜਾਬੀ ਜੁੱਤੀ ਜਾਂ ਖੁੱਸੇ ਦੀ ਕਦਰSource link

Leave a Reply

Your email address will not be published. Required fields are marked *