ਇਮਰਾਨ ਖਾਨ ਦੇ ਬਦਲੇ ਤੇਵਰ, ਕਿਹਾ- ਮੌਜੂਦਾ ਹਾਲਾਤ ’ਚ ਭਾਰਤ ਨਾਲ ਕਾਰੋਬਾਰ ਅੱਗੇ ਨਹੀਂ ਵਧਾਇਆ ਜਾ ਸਕਦਾ

Pakistan PM Imran Khan Says: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨਾਲ ਕਪਾਹ ਅਤੇ ਖੰਡ ਦੇ ਆਯਾਤ ਦੇ ਮੁੱਦੇ ’ਤੇ ਅਪਾਣੇ ਕੈਬਨਿਟ ਦੇ ਅਹਿਮ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਨ ਦੇ ਬਾਅਦ ਫ਼ੈਸਲਾ ਲਿਆ ਹੈ ਕਿ ਮੌਜੂਦਾ ਹਾਲਾਤ ਵਿੱਚ ਗੁਆਂਢੀ ਦੇਸ਼ ਨਾਲ ਕਿਸੇ ਵੀ ਤਰ੍ਹਾਂ ਦੇ ਕਾਰੋਬਾਰ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ ਹੈ । ਮੀਡੀਆਂ ਵਿੱਚ ਸ਼ਨੀਵਾਰ ਨੂੰ ਆਈ ਖ਼ਬਰ ਵਿੱਚ ਇਸ ਬਾਰੇ ਵਿੱਚ ਦੱਸਿਆ ਗਿਆ।

Pakistan PM Imran Khan

ਪਾਕਿਸਤਾਨੀ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਵਿਚਾਰ-ਵਟਾਂਦਰਾ ਕਰਨ ਦੇ ਬਾਅਦ ਵਣਜ ਮੰਤਰਾਲੇ ਅਤੇ ਆਪਣੀ ਵਿੱਤੀ ਟੀਮ ਨੂੰ ਬਦਲਵੇਂ ਸਸਤੇ ਸਰੋਤ ਅਤੇ ਜ਼ਰੂਰੀ ਵਸਤੂਆਂ ਦਾ ਆਯਾਤ ਕਰਕੇ ਸਬੰਧਿਤ ਸੈਕਟਰ, ਕੱਪੜਾ ਅਤੇ ਖੰਡ ਉਦਯੋਗਾਂ ਨੂੰ ਮਦਦ ਲਈ ਤੁਰੰਤ ਕਦਮ ਚੁੱਕਣਾ ਦਾ ਨਿਰਦੇਸ਼ ਦਿੱਤਾ। ਖ਼ਬਰ ਅਨੁਸਾਰ ਆਰਥਿਕ ਤਾਲਮੇਲ ਕਮੇਟੀ (ECC) ਦੇ ਸਾਹਮਣੇ ਕਈ ਪ੍ਰਸਤਾਵ ਪੇਸ਼ ਕੀਤੇ ਗਏ ਹਨ, ਜੋ ਆਰਥਿਕ ਅਤੇ ਵਪਾਰਕ ਦ੍ਰਿਸ਼ਟੀਕੋਣ ਨਾਲ ਇਨ੍ਹਾਂ ਸੁਝਾਂਵਾਂ ’ਤੇ ਵਿਚਾਰ ਕਰਦਾ ਹੈ । ECC ਨਾਲ ਵਿਚਾਰ-ਵਟਾਂਦਰਾ ਕਰਨ ਦੇ ਬਾਅਦ ਇਸ ਦੇ ਫ਼ੈਸਲਿਆਂ ਨੂੰ ਮਨਜੂਰੀ ਅਤੇ ਆਖ਼ਰੀ ਫ਼ੈਸਲੇ ਲਈ ਕੈਬਨਿਟ ਵਿੱਚ ਪੇਸ਼ ਕੀਤਾ ਗਿਆ।

Pakistan PM Imran Khan
Pakistan PM Imran Khan

ਇਸ ਤੋਂ ਇਲਾਵਾ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਮਾਮਲੇ ਵਿੱਚ ECC ਨੇ ਘਰੇਲੂ ਜ਼ਰੂਰਤਾਂ ਨੂੰ ਦੇਖਦੇ ਹੋਏ ਭਾਰਤ ਤੋਂ ਕਪਾਹ ਅਤੇ ਖੰਡ ਦੇ ਆਯਾਤ ਲਈ ਮਨਜ਼ੂਰੀ ਦਿੱਤੀ ਸੀ। ECC ਦੇ ਫ਼ੈਸਲੇ ਦੇ ਮੱਦੇਨਜ਼ਰ ਖਾਨ ਨੇ ਸ਼ੁੱਕਰਵਾਰ ਨੂੰ ਆਪਣੀ ਕੈਬਨਿਟ ਦੇ ਅਹਿਮ ਮੈਂਬਰਾਂ ਨਾਲ ਬੈਠਕ ਕੀਤੀ ਅਤੇ ਇਹ ਫ਼ੈਸਲਾ ਕੀਤਾ ਕਿ ਪਾਕਿਸਤਾਨ ਕਸ਼ਮੀਰ ਮੁੱਦੇ ’ਤੇ ਭਾਰਤ ਨਾਲ ਤਣਾਅ ਕਾਰਨ ਮੌਜੂਦਾ ਹਾਲਾਤ ਵਿੱਚ ਗੁਆਂਢੀ ਦੇਸ਼ ਨਾਲ ਕਿਸੇ ਵੀ ਕਾਰੋਬਾਰ ਨੂੰ ਅੱਗੇ ਨਹੀਂ ਵਧਾ ਸਕਦਾ ਹੈ।

Pakistan PM Imran Khan

ਜਿਸ ਤੋਂ ਬਾਅਦ ਭਾਰਤ ਨੇ ਕਿਹਾ ਹੈ ਕਿ ਉਹ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਵਿਚ ਪਾਕਿਸਤਾਨ ਨਾਲ ਸਬੰਧ ਸਾਧਾਰਨ ਕਰਨ ਦਾ ਇਛੁੱਕ ਹੈ ਅਤੇ ਇਹ ਪਾਕਿਸਤਾਨ ’ਤੇ ਹੈ ਕਿ ਉਹ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਬਣਾਏ । ਭਾਰਤ ਨੇ ਇਹ ਵੀ ਕਿਹਾ ਕਿ ‘ਅੱਤਵਾਦ ਅਤੇ ਗੱਲਬਾਤ’ ਦੋਵੇਂ ਇਕੱਠੇ ਨਾਲ ਹੀ ਚੱਲ ਸਕਦੇ ਅਤੇ ਪਾਕਿਸਤਾਨ ਨੂੰ ਭਾਰਤ ’ਤੇ ਕਈ ਹਮਲਿਆਂ ਲਈ ਜ਼ਿੰਮੇਦਾਰ ਅੱਤਵਾਦੀ ਸੰਗਠਨਾਂ ਖ਼ਿਲਾਫ਼ ਕਦਮ ਚੁੱਕਣ ਨੂੰ ਕਿਹਾ।

ਇਹ ਵੀ ਦੇਖੋ: ਇਹ ਮੁਨਾਦੀ ਵਾਲਾ ਪਿੰਡ-ਪਿੰਡ ਜਾ ਕੇ ਵੋਟਰਾਂ ਨੂੰ ਪਾ ਰਿਹਾ ਲਾਹਣਤਾਂ! ਕਹਿੰਦਾ ਦਾਰੂ ਦੀ ਬੋਤਲ ਪਿੱਛੇ ਵੋਟ ਪਾਉਣ ਵਾਲਿਓ.

Source link

Leave a Reply

Your email address will not be published. Required fields are marked *