ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦੇ ਦਿਹਾਂਤ ਤੇ ਪੰਜਾਬੀ ਸਿਤਾਰੇ ਹੋਏ ਭਾਵੁਕ , ਦੇਖੋ

Punjabi singer to Shaukat Ali : ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦਾ ਦਿਹਾਂਤ ਹੋ ਗਿਆ ਹੈ। ਸ਼ੌਕਤ ਅਲੀ ਦੀ ਸਿਹਤ ਲੰਬੇ ਸਮੇਂ ਤੋਂ ਖਰਾਬ ਰਹੀ ਸੀ। ਬੀਮਾਰ ਹੋਣ ਤੋਂ ਬਾਅਦ, ਸ਼ੌਕਤ ਅਲੀ ਨੂੰ ਲਾਹੌਰ ਦੇ ਕੰਬਾਈਨਡ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਸਨੇ ਆਖਰੀ ਸਾਹ ਲਿਆ । ਜਿਸਦੇ ਚਲਦੇ ਪੰਜਾਬੀ ਸਿਤਾਰਿਆਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਸਭ ਤੋਂ ਪਹਿਲਾਂ ਪੰਜਾਬੀ ਗਾਇਕ ਬੱਬੂ ਮਾਨ ਨੇ ਆਪਣੇ ਸੋਸ਼ਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ – ਇੱਕ ਮਹਾਨ ਕਲਾਕਾਰ।

Punjabi singer to Shaukat Ali

ਜਿਸ ਤੋਂ ਬਾਅਦ ਪੰਜਾਬ ਦੇ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਜਿਹਨਾਂ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਆਪਣੀ ਅਦਾਕਾਰੀ ਦੇ ਨਾਲ ਖਾਸ ਜਗ੍ਹਾ ਬਣਾਈ ਹੈ ਉਹਨਾਂ ਨੇ ਵੀ ਸ਼ੌਕਤ ਅਲੀ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ – ਜਨਾਬ ਉਸਤਾਦ ਸ਼ੌਕਤ ਅਲੀ ਖ਼ਾਨ ਸਾਹਿਬ ਦੇ ਇੰਤਕਾਲ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ…. ਸ਼ੌਕਤ ਸਾਹਿਬ ਨੇ ਆਪਣੇ ਗੀਤਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ… ਓਹਨਾਂ ਦੇ ਰੁਖ਼ਸਤ ਹੋਣ ਨਾਲ ਦੋਵੇਂ ਪੰਜਾਬਾਂ ਤੋਂ ਇਲਾਵਾ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਵੱਡਾ ਘਾਟਾ ਪਿਆ ਹੈ…ਅੱਲਾ ਓਹਨਾਂ ਨੂੰ ਜੰਨਤ ਬਖ਼ਸ਼ੇ !

Punjabi singer to Shaukat Ali
Punjabi singer to Shaukat Ali

ਪੰਜਾਬੀ ਗਇਕ ਮਾਸਟਰ ਸਲੀਮ ਨੇ ਵੀ ਇਸੇ ਤਰਾਂ ਦੁੱਖੀ ਹਿਰਦੇ ਦੇ ਨਾਲ ਭਾਵੁਕ ਹੋ ਕੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ – RIP ਸ਼ੌਕਤ ਅਲੀ ਖਾਨ।

Punjabi singer to Shaukat Ali
Punjabi singer to Shaukat Ali

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਉਹਨਾਂ ਨੇ ਲਿਖਿਆ ਕਿ – ਬੜੀ ਦੁੱਖ ਦੀ ਖ਼ਬਰ ਹੈ #shauqatAlikhansab ਸਾਨੂੰ ਛੱਡ ਕੇ ਤੁਰ ਗਏ ਹਨ। ਰੱਬ ਉਹਨਾਂ ਨ ਜੰਨਤ ਨਸੀਬ ਕਰੇ #Alvidashauqatbhajii

Punjabi singer to Shaukat Ali
Punjabi singer to Shaukat Ali

ਜਾਣਕਾਰੀ ਲਈ ਦੱਸ ਦੇਈਏ ਕਿ ਮਸ਼ਹੂਰ ਪਾਕਿਸਤਾਨੀ ਗਾਇਕ ਸ਼ੌਕਤ ਅਲੀ ਦੀ ਸਿਹਤ ਪਿਛਲੇ ਕੁਝ ਮਹੀਨਿਆਂ ਤੋਂ ਕਾਫ਼ੀ ਖ਼ਰਾਬ ਹੋਈ ਹੈ। ਹਾਲ ਹੀ ਵਿੱਚ, ਉਸਦਾ ਲੀਵਰ ਟ੍ਰਾਂਸਪਲਾਂਟ ਵੀ ਹੋਇਆ ਸੀ। ਸ਼ੌਕਤ ਅਲੀ ਸ਼ੂਗਰ ਦੇ ਵੀ ਮਰੀਜ਼ ਸਨ ਅਤੇ ਦਿਲ ਦੇ ਬਾਈਪਾਸ ਸਰਜਰੀ ਕਰਵਾ ਚੁੱਕੇ ਸਨ । ਜਿਸ ਦੇ ਚਲਦੇ ਕੁੱਝ ਪੰਜਾਬੀ ਸਿਤਾਰੇ ਵੀ ਭਾਵੁਕ ਹੋ ਰਹੇ ਹਨ ਤੇ ਉਹਨਾਂ ਨੂੰ ਯਾਦ ਕਰ ਰਹੇ ਹਨ।

ਇਹ ਵੀ ਦੇਖੋ : ਇਹ ਮੁਨਾਦੀ ਵਾਲਾ ਪਿੰਡ-ਪਿੰਡ ਜਾ ਕੇ ਵੋਟਰਾਂ ਨੂੰ ਪਾ ਰਿਹਾ ਲਾਹਣਤਾਂ! ਕਹਿੰਦਾ ਦਾਰੂ ਦੀ ਬੋਤਲ ਪਿੱਛੇ ਵੋਟ ਪਾਉਣ ਵਾਲਿਓ.

Source link

Leave a Reply

Your email address will not be published. Required fields are marked *