ਪੰਜਾਬ ‘ਚ ਅੱਜ ਕੋਰੋਨਾ ਨਾਲ ਹੋਈਆਂ 49 ਮੌਤਾਂ, 2705 ਨਵੇਂ ਮਾਮਲੇ ਆਏ ਸਾਹਮਣੇ

2705 new cases : ਕੋਰੋਨਾ ਦਿਨੋ-ਦਿਨ ਰਫਤਾਰ ਫੜ ਰਿਹਾ ਹੈ। ਪੰਜਾਬ ‘ਚ ਨਾਈਟ ਕਰਫਿਊ ਦੇ ਬਾਵਜੂਦ ਵੀ ਰੋਜ਼ਾਨਾ ਪਾਜੀਟਿਵ ਕੇਸਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਅੱਜ ਫਿਰ ਤੋਂ ਪੰਜਾਬ ‘ਚ ਕੋਰੋਨਾ ਦੇ 2705 ਨਵੇਂ ਮਾਮਲੇ ਸਾਹਮਣੇ ਆਏ ਅਤੇ 49 ਵਿਅਕਤੀਆਂ ਨੇ ਅੱਜ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਸ ਤੋਂ ਇਲਾਵਾ ਰਾਹਤ ਭਰੀ ਗੱਲ ਇਹ ਵੀ ਰਹੀ ਕਿ 2781 ਮਰੀਜ਼ਾਂ ਨੂੰ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਵੀ ਮਿਲ ਚੁੱਕੀ ਹੈ।

ਪੰਜਾਬ ‘ਚ ਹੁਣ ਤੱਕ 6043312 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ। ਅੱਜ ਦੇ ਦਿਨ 28700 ਸੈਂਪਲ ਲਏ ਗਏ। ਹੁਣ ਤੱਕ 248454 ਮਰੀਜ਼ ਕੋਰੋਨਾ ਪਾਜੀਟਿਵ ਪਾਏ ਜਾ ਚੁੱਕੇ ਹਨ ਤੇ ਹਾਲ ਦੀ ਘੜੀ ਪੰਜਾਬ ‘ਚ ਐਕਟਿਵ ਕੇਸਾਂ ਦੀ ਗਿਣਤੀ 25314 ਤੱਕ ਜਾ ਪੁੱਜੀ ਹੈ। 313 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਅਤੇ 33 ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਸੂਬੇ ‘ਚ ਹੁਣ ਤੱਕ ਕੋਰਨਾ ਕਾਰਨ 7032 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਕੋਰੋਨਾ ਦੇ ਸਭ ਤੋਂ ਵੱਧ ਕੇਸ ਅੱਜ ਜਿਲ੍ਹਾ ਜਲੰਧਰ ਤੋਂ ਸਾਹਮਣੇ ਆਏ ਹਨ। ਇਥੇ 469 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਲੁਧਿਆਣੇ ਤੋਂ 382, ਐੱਸ. ਏ. ਐੱਸ. ਨਗਰ ਤੋਂ 360, ਅੰਮ੍ਰਿਤਸਰ ਤੋਂ 263 ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

ਸੂਬੇ ‘ਚ ਅੱਜ ਜਿਹੜੇ 49 ਮੌਤਾਂ ਹੋਈਆਂ ਉਨ੍ਹਾਂ ‘ਚੋਂ ਅੰਮ੍ਰਿਤਸਰ ਤੋਂ 7, ਬਠਿੰਡੇ ਤੋਂ 2, ਫਾਜ਼ਿਲਕਾ ਤੋਂ 1, ਫਿਰੋਜ਼ਪੁਰ ਤੋਂ 1, ਗੁਰਦਾਸਪੁਰ ਤੋਂ 5, ਹੁਸ਼ਿਆਰਪੁਰ ਤੋਂ 6, ਜਲੰਧਰ ਤੋਂ 4, ਕਪੂਰਥਲੇ ਤੋਂ 3, ਲੁਧਿਆਣੇ ਤੋਂ 5, ਐੱਸ. ਏ. ਐੱਸ. ਨਗਰ ਤੋਂ 3, ਪਠਾਨਕੋਟ ਤੋਂ 1, ਪਟਿਆਲੇ ਤੋਂ 2, ਰੋਪੜ ਤੋਂ 3, ਸੰਗਰੂਰ ਤੋਂ 3 ਤੇ ਤਰਨਤਾਰਨ ਤੋਂ 2 ਮਰੀਜ਼ਾਂ ਨੇ ਦਮ ਤੋੜ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਦੇ ਵਧਦੇ ਕੇਸਾਂ ‘ਤੇ ਚਿੰਤਾ ਪ੍ਰਗਟਾਈ ਗਈ ਹੈ ਤੇ ਉਨ੍ਹਾਂ ਵੱਲੋਂ ਲੋਕਡਾਊਨ ਦੇ ਸੰਕੇਤ ਵੀ ਦਿੱਤੇ ਜਾ ਰਹੇ ਹਨ। 8 ਅਪ੍ਰੈਲ ਨੂੰ ਕੋਰੋਨਾ ਕੇਸਾਂ ਦੀ ਸਮੀਖਿਆ ਕੀਤੀ ਜਾਵੇਗੀ ਤੇ ਉਸ ਦੇ ਆਧਾਰ ‘ਤੇ ਹੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

Source link

Leave a Reply

Your email address will not be published. Required fields are marked *