ਗੈਰੀ ਸੰਧੂ ਦੇ ਜਨਮਦਿਨ ‘ਤੇ G khan ਨੇ ਕੁਝ ਇਸ ਤਰ੍ਹਾਂ ਕੀਤਾ ਬਰਥਡੇਅ ਵਿਸ਼

G khan Garry sandhu: ਅੱਜ ਪੰਜਾਬ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਦਾ ਜਨਮਦਿਨ ਹੈ। ਉਨ੍ਹਾਂ ਜਨਮਦਿਨ ਤੇ ਫੈਨਜ਼ ਉਨ੍ਹਾਂ ਨੂੰ ਆਪਣੇ ਆਪਣੇ ਤਰੀਕੇ ਨਾਲ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ। ਇਸੇ ਲੜੀ ਵਿਚ ਹੁਣ ਜੀ ਖਾਨੇ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਜੀ ਖਾਨ ਨੇ ਕੁਝ ਅਲੱਗ ਤਰੀਕੇ ਨਾਲ ਗੈਰੀ ਸੰਧੂ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਦੇ ਚੇਲੇ ਤੇ ਪੰਜਾਬੀ ਗਾਇਕ ਜੀ ਖ਼ਾਨ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਉਸਤਾਦ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

G khan Garry sandhu

ਜੀ ਖ਼ਾਨ ਨੇ ਗੈਰੀ ਸੰਧੂ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੇਰੀ ਹਿੰਮਤ ਏਂ ਤੂੰ ਮੇਰਾ ਸਹਾਰਾ ਏਂ ਮੇਰਾ ਬਾਈ ਮੈਨੂੰ ਮੇਰੀ ਜਾਨ ਤੋਂ ਪਿਆਰਾ ਏ। ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਗੈਰੀ ਬਾਈ..ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ…ਤੁਸੀਂ ਮੇਰੀ ਜਾਨ ਹੋ ਬਾਈ ਜੀ,ਤੁਹਾਡੇ ਬਿਨਾਂ ਮੈਂ ਕੁਝ ਨਹੀਂ ਜੀ…, ਇਹ ਤੁਹਾਡਾ ਦਿਨ ਹੈ… ਚੰਗਾ ਸਾਲ ਹੋਵੇ’।

ਜੇ ਗੱਲ ਕਰੀਏ ਗੈਰੀ ਸੰਧੂ ਦੀ ਜ਼ਿੰਦਗੀ ਬਾਰੇ ਤਾਂ ਉਨ੍ਹਾਂ ਨੂੰ ਸਕੂਲ ਦੇ ਦਿਨਾਂ ਤੋਂ ਹੀ ਗਾਉਣ ਦਾ ਸ਼ੌਂਕ ਸੀ । ਗੈਰੀ ਸੰਧੂ ਦਾ ਜਨਮ ਰੁੜਕਾ ਕਲਾਂ ‘ਚ ਹੋਇਆ ਸੀ । ਉਨ੍ਹਾਂ ਦੇ ਮਾਤਾ-ਪਿਤਾ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ। ਗੈਰੀ ਸੰਧੂ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਰਹੇ ਨੇ। ਅਖੀਰਲੀ ਵਾਰ ਉਹ ‘ਚੱਲ ਮੇਰਾ ਪੁੱਤ 2’ ‘ਚ ਨਜ਼ਰ ਆਏ ਸੀ। ਜਾਣਕਾਰੀ ਲਈ ਦੱਸ ਤੇ ਗੈਰੀ ਸੰਧੂ ਅਤੇ ਜੀ ਖਾਨ ਅਕਸਰ ਲਾਈਵ ਦੌਰਾਨ ਇਕੱਠੇ ਲਿਖੇ ਜਾਂਦੇ ਨੇ ਅਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਨੇ, ਜੋ ਫੈਨਜ਼ ਵੱਲੋ ਕਾਫੀ ਪਸੰਦ ਵੀ ਕੀਤੀਆਂ ਜਾਂਦੀਆਂ ਹਨ।

Source link

Leave a Reply

Your email address will not be published. Required fields are marked *