ਕਿਸ਼ਤੀ ਦੀ ਮਾਲਵਾਹਕ ਜਹਾਜ਼ ਨਾਲ ਟੱਕਰ, 27 ਮੌਤਾਂ

ਢਾਕਾ: ਬੰਗਲਾਦੇਸ਼ ਦੀ ਸ਼ੀਤਲਾਖਿਆ ਨਦੀ ’ਚ ਇਕ ਕਿਸ਼ਤੀ ਦੀ ਮਾਲਵਾਹਕ ਜਹਾਜ਼ ਨਾਲ ਟੱਕਰ ਹੋ ਗਈ। ਇਸ ਹਾਦਸੇ ’ਚ 27 ਲੋਕਾਂ ਦੀ ਮੌਤ ਹੋ ਗਈ। ਮੋਟਰ ਵਾਲੀ ਕਿਸ਼ਤੀ ’ਤੇ 100 ਤੋਂ ਵੱਧ ਜਣੇ ਸਵਾਰ ਸਨ। ਟੱਕਰ ਤੋਂ ਬਾਅਦ ਕਿਸ਼ਤੀ ਡੁੱਬ ਗਈ। ਘਟਨਾ ਐਤਵਾਰ ਸ਼ਾਮ ਨਾਰਾਇਣਗੰਜ ਜ਼ਿਲ੍ਹੇ ਵਿਚ ਵਾਪਰੀ। ਇਹ ਢਾਕਾ ਤੋਂ 16 ਕਿਲੋਮੀਟਰ ਦੂਰ ਹੈ।

ਪੰਜ ਲਾਸ਼ਾਂ ਐਤਵਾਰ ਤੇ 22 ਸੋਮਵਾਰ ਨੂੰ ਬਰਾਮਦ ਕੀਤੀਆਂ ਗਈਆਂ ਹਨ। ਕਿਸ਼ਤੀ ਨੂੰ ਕਰੇਨ ਦੀ ਮਦਦ ਨਾਲ ਨਦੀ ਵਿਚੋਂ ਕੱਢਿਆ ਗਿਆ। ਜਲ ਸੈਨਾ, ਤੱਟ ਰੱਖਿਅਕਾਂ ਤੇ ਪੁਲੀਸ ਦੀਆਂ ਟੀਮਾਂ ਨੇ ਬਚਾਅ ਕਾਰਜਾਂ ਵਿਚ ਮਦਦ ਕੀਤੀ। ਡੁੱਬਣ ਵਾਲੀ ਕਿਸ਼ਤੀ ਮੁਨਸ਼ੀਗੰਜ ਜਾ ਰਹੀ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਵੇਰਵਿਆਂ ਮੁਤਾਬਕ ਕਿਸ਼ਤੀ ਵਿਚ ਕਰੀਬ 150 ਜਣੇ ਸਵਾਰ ਸਨ। ਪੁਲੀਸ ਨੇ ਦੱਸਿਆ ਕਿ 50-60 ਜਣੇ ਤੈਰ ਕੇ ਕਿਨਾਰਿਆਂ ’ਤੇ ਆ ਗਏ ਤੇ ਤਿੰਨ ਜਣਿਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ

Source link

Leave a Reply

Your email address will not be published. Required fields are marked *