ਮੋਦੀ ਦਾ ਮਮਤਾ ‘ਤੇ ਵਾਰ ਕਿਹਾ-‘ਦੀਦੀ ਦਾ ਜਾਣਾ ਤੈਅ, ਮੁਸਲਮਾਨ ਵੀ ਤੁਹਾਡੇ ਤੋਂ ਦੂਰ ਹੋ ਗਏ’

pm modi attack on mamata benerjee: ਪ੍ਰਧਾਨ ਮੰਤਰੀ ਮੋਦੀ ਨੇ ਅੱਜ ਪੱਛਮੀ ਬੰਗਾਲ ਦੇ ਕੂਚ ਬਿਹਾਰ ‘ਚ ਚੋਣਾਵੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ‘ਤੇ ਖੂਬ ਨਿਸ਼ਾਨਾ ਸਾਧਿਆ ਹੈ।ਪੀਐੱਮ ਮੋਦੀ ਨੇ ਕਿਹਾ ਕਿ ਹੁਣ ਬੰਗਾਲ ਤੋਂ ਮਮਤਾ ਦੀਦੀ ਦਾ ਜਾਣਾ ਤੈਅ ਹੋ ਗਿਆ ਹੈ।ਸੂਬੇ ‘ਚ ਬੀਜੇਪੀ ਦੀ ਜਿੱਤ ਦੇ ਨਾਲ ਤਰੱਕੀ ਦੀ ਸ਼ੁਰੂਆਤ ਹੋਵੇਗੀ।ਅੱਜ ਤ੍ਰਿਣਮੂਲ ਕਾਂਗਰਸ ਦਾ ਕਿਤੇ ਕੁਝ ਅਤਾ-ਪਤਾ ਨਹੀਂ ਹੈ।ਪੀਐੱਮ ਮੋਦੀ ਨੇ ਕਿਹਾ, ” 2 ਮਈ ਨੂੰ ਜਦੋਂ ਚੋਣਾਂ ਦੇ ਨਤੀਜੇ ਆਉਣਗੇ ਤਾਂ ਬੰਗਾਲ ‘ਚ ਬੀਜੇਪੀ ਦੀ ਸਰਕਾਰ ਬਣਨ ਤੋਂ ਬਾਅਦ ਜਿੱਥੇ ਵਿਕਾਸ ਦਾ ਅਭਿਆਨ ਹੋਰ ਤੇਜ਼ ਕੀਤਾ ਜਾਵੇਗਾ।ਬੀਤੇ 2 ਪੜਾਵਾਂ ਦੀਆਂ ਵੋਟਾਂ ‘ਚ ਦੀਦੀ ਦਾ ਜਾਣਾ ਤੈਅ ਹੋ ਚੁੱਕਾ ਹੈ।

pm modi attack on mamata benerjee

ਉਨਾਂ੍ਹ ਨੇ ਕਿਹਾ, ਦੀਦੀ ਕਹਿੰਦੀ ਹੈ ਕਿ ਸਾਰੇ ਮੁਸਲਮਾਨ ਇੱਕ ਹੋ ਜਾਉ।ਸਾਰੇ ਟੀਐੱਮਸੀ ਨੂੰ ਵੋਟ ਦੇਣ, ਪਰ ਹੁਣ ਮੁਸਲਮਾਨ ਹੀ ਤੁਹਾਡੇ ਤੋਂ ਦੂਰ ਹੋ ਗਏ ਹਨ।ਮੋਦੀ ਨੇ ਕਿਹਾ, ਮੈਂ ਸੁਣਿਆ ਹੈ ਕਿ ਦੀਦੀ ਇਨ੍ਹੀਂ ਦਿਨੀਂ ਸਵਾਲ ਪੁੱਛ ਰਹੀ ਹੈ ਕਿ ਕੀ ਬੀਜੇਪੀ, ਭਗਵਾਨ ਹੈ ਜੋ ਉਸ ਨੂੰ ਪਤਾ ਲੱਗ ਗਿਆ ਹੈ ਕਿ ਪਹਿਲੇ 2 ਪੜਾਵਾਂ ‘ਚ ਬੀਜੇਪੀ ਨੂੰ ਵੱਡੀ ਜਿੱਤ ਮਿਲ ਰਹੀ ਹੈ।

ਸਤਿਕਾਰਯੋਗ ਦੀਦੀ, ਓ ਦੀਦੀ, ਅਸੀਂ ਤਾਂ ਮਾਮੂਲੀ ਇਨਸਾਨ ਹਾਂ।ਅਤੇ ਈਸ਼ਵਰ ਦੀ ਆਗਿਆ ਨਾਲ, ਉਨਾਂ੍ਹ ਦੇ ਆਸ਼ੀਰਵਾਦ ਨਾਲ ਦੇਸ਼ਸੇਵਾ ‘ਚ ਲੱਗੇ ਹੋਏ ਹਾਂ।ਮੋਦੀ ਨੇ ਕਿਹਾ, ਦੀਦੀ ਤੁਹਾਡਾ ਗੁੱਸਾ, ਤੁਹਾਡੀ ਨਰਾਗਜ਼ੀ , ਤੁਹਾਡਾ ਵਿਵਹਾਰ, ਤੁਹਾਡੀ ਬਾਣੀ, ਇਨਾਂ੍ਹ ਸਭ ਨੂੰ ਦੇਖ ਕੇ ਇੱਕ ਬੱਚਾ ਵੀ ਦੱਸ ਸਕਦਾ ਹੈ ਕਿ ਦੀਦੀ ਤੁਸੀਂ ਚੋਣਾਂ ਹਾਰ ਰਹੇ ਹੋ।ਰੋਜ਼ ਤੁਹਾਨੂੰ ਕਹਿਣਾ ਪੈ ਸਕਦਾ ਹੈ ਕਿ ਤੁਸੀਂ ਨੰਦੀਗ੍ਰਾਮ ਜਿੱਤ ਰਹੀ ਹੈ, ਪਰ ਜਿਸ ਦਿਨ ਤੁਸੀਂ ਨੰਦੀਗ੍ਰਾਮ ‘ਚ ਪੋਲਿੰਗ ਬੂਥ ‘ਚ ਖੇਡ ਕੀਤਾ, ਜੋ ਗੱਲਾਂ ਕਹੀਆਂ, ਉਸੇ ਦਿਨ ਪੂਰੇ ਦੇਸ਼ ਨੇ ਮੰਨ ਲਿਆ ਸੀ ਕਿ ਤੁਸੀਂ ਹਾਰ ਗਏ ਹੋ।ਇਸ ਲਈ ਭਗਵਾਨ ਤੋਂ ਪੁੱਛਣ ਦੀ ਲੋੜ ਨਹੀਂ।ਪੀਐੱਮ ਨੇ ਅੱਗੇ ਕਿਹਾ ਕਿ ਜਦੋਂ ਤੁਹਾਡੀ ਪਾਰਟੀ ਘੋਸ਼ਣਾ ਕਰ ਦਿੰਦੀ ਹੈ ਕਿ ਦੀਦੀ ਹੁਣ ਬਨਾਰਸ ਤੋਂ ਚੋਣਾਂ ਲੜੇਗੀ ਤਾਂ ਕੋਈ ਵੀ ਵਿਅਕਤੀ ਵੱਡੀ ਆਸਾਨੀ ਨਾਲ ਸਮਝ ਸਕਦਾ ਹੈ ਕਿ ਟੀਐੱਮਸੀ ਦਾ ਪੱਲੜਾ ਸਾਫ ਹੋਣ ਜਾ ਰਿਹਾ ਹੈ।

BSP ਵਿਧਾਇਕ ਤੇ Don Mukhtar Ansari ਨੂੰ ਲੈਣ 4 ਵਜੇ ਹੀ ਰੋਪੜ ਪਹੁੰਚੀ ਪੁਲਿਸ, ਰੋਪੜ ਜੇਲ ਤੋਂ ਸਿੱਧੀਆਂ ਤਸਵੀਰਾਂ

Source link

Leave a Reply

Your email address will not be published. Required fields are marked *