CEO ਪੰਜਾਬ ਨੇ ਚੋਣ ਅਧਿਕਾਰੀਆਂ ਨੂੰ ਚੋਣਾਂ ਲਈ ਤਿਆਰ ਰਹਿਣ ਦੀਆਂ ਦਿੱਤੀਆਂ ਹਦਾਇਤਾਂ

CEO Punjab instructs : ਪੰਜਾਬ ‘ਚ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਤਹਿਤ ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਚੋਣ ਅਧਿਕਾਰੀਆਂ ਨੂੰ ਚੋਣਾਂ ਲਈ ਤਿਆਰ ਰਹਿਣ ਦੀ ਹਦਾਇਤ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਦੇ ਚੋਣ ਤਹਿਸੀਲਦਾਰਾਂ ਅਤੇ ਚੋਣ ਕਾਨੂੰਗੋਆਂ ਨਾਲ ਗੂਗਲ ਮੀਟ ਰਾਹੀਂ ਮੀਟਿੰਗ ਕੀਤੀ । CEO ਰਾਜੂ ਨੇ ਵੋਟਰ ਸੂਚੀ ਦੀ ਨਿਰੰਤਰ ਅਪਡੇਟ ਲਈ ਮੁਹਿੰਮ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਮਹਾਂਮਾਰੀ ਦੌਰਾਨ ਤਕਨਾਲੋਜੀ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਅਤੇ ਇਸ ਨਾਲ ਮੋਬਾਈਲ ਐਪਲੀਕੇਸ਼ਨਾਂ ਦੀ ਭੂਮਿਕਾ ਕਈ ਗੁਣਾ ਵੱਧ ਜਾਂਦੀ ਹੈ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਮੋਬਾਈਲ ਐਪਲੀਕੇਸ਼ਨ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਹਦਾਇਤ ਕੀਤੀ। ਇਨ੍ਹਾਂ ਐਪਲੀਕੇਸ਼ਨ ‘ਚ ਮੁੱਖ ਤੌਰ ‘ਤੇ ਆਮ ਲੋਕਾਂ ਲਈ ਵੋਟਰ ਹੈਲਪਲਾਈਨ ਐਪ, ਅਪੰਗ ਵਿਅਕਤੀਆਂ ਲਈ ਪੀਡਬਲਯੂਡੀ ਐਪ, ਬੂਥ ਲੈਵਲ ਅਧਿਕਾਰੀਆਂ (ਬੀ.ਐਲ.ਓਜ਼) ਲਈ ਗਰੁਡ ਐਪ ਸ਼ਾਮਲ ਹੈ। ਸੀ.ਈ.ਓ., ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਕਿਹਾ ਕਿ ਵਿਕੇਂਦਰੀਕਰਣ ਪਹੁੰਚ ਸੁਤੰਤਰ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਵਿੱਚ ਸਹਾਇਕ ਹੁੰਦੀ ਹੈ।

CEO Punjab instructs

ਸੀ. ਈ. ਓ. ਨੇ ਸਾਰੇ ਅਧਿਕਾਰੀਆਂ ਨੂੰ ਪੋਲਿੰਗ ਬੂਥਾਂ ‘ਤੇ ਜਾ ਕੇ ਖੁਦ ਜਾਂਚ ਕਰਨ ਅਤੇ ਕੋਵਿਡ -19 ਸਥਿਤੀ ਦੇ ਮੱਦੇਨਜ਼ਰ ਵਧੇਰੇ ਸਥਾਨਾਂ ਦਾ ਸੁਝਾਅ ਦੇਣ ਅਤੇ ਸਾਰੇ ਢੁੱਕਵੇਂ ਅੰਕੜਿਆਂ ਨੂੰ ਅਪਡੇਟ ਕਰਨ ਦੇ ਨਿਰਦੇਸ਼ ਦਿੱਤੇ। ਵਧੀਕ ਸੀ.ਈ.ਓ., ਪੰਜਾਬ ਮਾਧਵੀ ਕਟਾਰੀਆ, ਆਈ.ਏ.ਐੱਸ. ਨੇ ਫੀਲਡ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਅਪੰਗ ਵਿਅਕਤੀਆਂ ਲਈ ਮੋਬਾਈਲ ਐਪਲੀਕੇਸ਼ਨਾਂ ਖਾਸ ਕਰਕੇ ਪੀ.ਡਬਲਯੂ.ਡੀ ਐਪ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ। ਭਾਰਤੀ ਚੋਣ ਕਮਿਸ਼ਨ ਦੀ ਨਵੀਂ ਪਹਿਲਕਦਮੀ ‘ਹੈਲੋ ਵੋਟਰਸ’ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।

CEO Punjab instructs

ਇਸ ਦੇ ਨਾਲ ਹੀ ਫੀਲਡ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਆਉਟਰੀਚ ਗਤੀਵਿਧੀਆਂ ਲਈ ਸਹੀ ਢੰਗ ਨਾਲ ਤਕਨਾਲੋਜੀ ਦੀ ਵਰਤੋਂ ਕਰਨ। ਪੀਡਬਲਯੂਡੀਜ਼, ਟ੍ਰਾਂਸਜੈਂਡਰ, ਨੌਜਵਾਨਾਂ ਆਦਿ ਲਈ ਵਰਗ ਅਨੁਸਾਰ ਗੂਗਲ ਮੀਟਸ ਅਤੇ ਵੈਬਿਨਾਰਾਂ ਦਾ ਸੁਝਾਅ ਦਿੱਤਾ ਗਿਆ। ਫੀਲਡ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸੋਸ਼ਲ ਮੀਡੀਆ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਕੇ ਜਾਣਕਾਰੀ ਦਾ ਪ੍ਰਚਾਰ ਕਰਨ ਅਤੇ ਟੀਚਾਗਤ ਵੋਟਰਾਂ ਖਾਸ ਕਰਕੇ ਨੌਜਵਾਨਾਂ ਦਰਮਿਆਨ ਚੋਣ ਸਬੰਧੀ ਜਾਗਰੂਕਤਾ ਪੈਦਾ ਕਰਨ। ਨਾਗਰਿਕ ਵੋਟਰ ਸੂਚੀ ਵਿਚ ਨਾਮ ਦਰਜ ਕਰਾਉਣ, ਸੋਧ ਕਰਨ ਜਾਂ ਨਾਮ ਹਟਾਉਣ ਵਰਗੀਆਂ ਸੇਵਾਵਾਂ ਲੈਣ ਲਈ ਡੀਸੀ ਦਫ਼ਤਰ, ਚੋਣ ਰਜਿਸਟ੍ਰੇਸ਼ਨ ਦਫ਼ਤਰ ਜਾਂ ਸਬੰਧਤ ਬੂਥ ਲੈਵਲ ਅਫਸਰ (ਬੀ.ਐਲ.ਓ.) ਨਾਲ ਸੰਪਰਕ ਕਰਕੇ ਫਾਰਮ ਭਰ ਸਕਦੇ ਹਨ। ਇਸ ਤੋਂ ਇਲਾਵਾ ਇਹ ਸੇਵਾਵਾਂ ਵੈਬਸਾਈਟ http://www.voterportal.eci.gov.in ਜਾਂ ਵੋਟਰ ਹੈਲਪਲਾਈਨ ਮੋਬਾਈਲ ਐਪ ‘ਤੇ ਆਨਲਾਈਨ ਉਪਲਬਧ ਹਨ।

Source link

Leave a Reply

Your email address will not be published. Required fields are marked *