mukesh ambani dethrones jack ma:ਦੁਨੀਆ ‘ਚ ਸਭ ਤੋਂ ਵੱਧ ਅਰਬਪਤੀਆਂ ਦੀ ਗਿਣਤੀ ਦੇ ਮਾਮਲੇ ‘ਚ ਭਾਰਤ ਦੁਨੀਆ ‘ਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ।ਇਹੀ ਨਹੀਂ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਤਾਜ ਚੀਨ ਦੇ ਜੈਕ ਮਾ ੋਤੋਂ ਖੋਹ ਲਿਆ ਹੈ।ਜੇਫ ਬੇਜੋਸ ਲਗਾਤਾਰ ਚੌਥੇ ਸਾਲ ਦੁਨੀਆ ਦੇ ਸਭ ਤੋਂ ਅਮੀਰ ਬਣੇ ਹੋਏ ਹਨ।ਫੋਬਰਸ ਮੈਗਜ਼ੀਨ ਦੀ ਨਵੀਂ ਸੂਚੀ ‘ਚ ਇਹ ਜਾਣਕਾਰੀਆਂ ਸਾਹਮਣੇ ਆਈਆਂ ਹਨ।ਹੁਣ ਦੁਨੀਆ ‘ਚ ਭਾਰਤ ਤੋਂ ਜਿਆਦਾ ਅਰਬਪਤੀ ਸਿਰਫ ਅਮਰੀਕਾ ਅਤੇ ਚੀਨ ‘ਚ ਹੈ।ਭਾਰਤ ‘ਚ ਇਹ ਅਰਬਪਤੀਆਂ ਦੀ ਗਿਣਤੀ ਵਧ ਕੇ 140 ਤੱਕ ਪਹੁੰਚ ਗਈ ਹੈ।

ਮਹੱਤਵਪੂਰਨ ਹੈ ਕਿ ਇੱਕ ਸਾਲ ਪਹਿਲਾਂ ਅਲੀ ਬਾਬਾ ਦੇ ਫਾਉਂਡਰ ਜੈਕ ਮਾ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਸਨ।ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ 10ਵੇਂ ਨੰਬਰ ਦੇ ਅਮੀਰ ਹੈ।ਉਨਾਂ੍ਹ ਦਾ ਕੁਲ ਨੇਟਵਰਥ 84.5 ਅਰਬ ਡਾਲਰ ਹੈ।ਅਡਾਨੀ ਸਮੂਹ ਦੇ ਗੌਤਮ ਅਡਾਨੀ ਭਾਰਤ ਦੇ ਦੂਜੇ ਸਭ ਤੋਂ ਅਮੀਰ ਅਤੇ ਦੁਨੀਆ ਦੇ 24ਵੇਂ ਨੰਬਰ ਦੇ ਅਰਬਪਤੀ ਬਣ ਗਏ ਹਨ।ਉਨ੍ਹਾਂ ਦਾ ਨੇਟਵਰਥ ਕਰੀਬ 50.5 ਅਰਬ ਡਾਲਰ ਹੈ।
ਪੰਜਾਬ ‘ਚ ਕੁਦਰਤ ਦਾ ਕਹਿਰ, ਜ਼ਬਰਦਸਤ ਤੂਫ਼ਾਨ ਨੇ ਮਚਾਈ ਤਬਾਹੀ, ਦੇਖੋ LIVE
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .