ਕੋਰੋਨਾ ਦੀ ਦੂਜੀ ਲਹਿਰ ਬਣੀ ਕਹਿਰ, ਦੇਸ਼ ‘ਚ 24 ਘੰਟਿਆਂ ਦੌਰਾਨ ਪਹਿਲੀ ਵਾਰ ਸਾਹਮਣੇ ਆਏ 1.26 ਲੱਖ ਨਵੇਂ ਮਾਮਲੇ

India records 1.26 lakh fresh cases: ਕੋਰੋਨਾ ਵਾਇਰਸ ਦੀ ਤਾਜ਼ਾ ਲਹਿਰ ਹੁਣ ਕਹਿਰ ਬਣ ਕੇ ਟੁੱਟ ਰਹੀ ਹੈ। ਪਿਛਲੇ ਸਾਰੇ ਰਿਕਾਰਡ ਤੋੜਦਿਆਂ ਬੁੱਧਵਾਰ ਨੂੰ ਦੇਸ਼ ਵਿੱਚ 1.25 ਲੱਖ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ । ਰਾਜ ਸਰਕਾਰਾਂ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 1,26,315 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 684 ਲੋਕਾਂ ਦੀ ਮੌਤ ਹੋ ਚੁੱਕੀ ਹੈ । ਪਿਛਲੇ ਚਾਰ ਦਿਨਾਂ ਵਿੱਚ ਇਹ ਤੀਸਰੀ ਵਾਰ ਹੈ ਜਦੋਂ ਦੇਸ਼ ਵਿੱਚ ਇੱਕ ਦਿਨ ਵਿੱਚ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 1.15 ਲੱਖ ਮਾਮਲੇ ਆਏ ਸਨ, ਭਾਵ ਤਕਰੀਬਨ 2.40 ਲੱਖ ਮਾਮਲੇ ਸਿਰਫ ਦੋ ਦਿਨਾਂ ਵਿੱਚ ਸਾਹਮਣੇ ਆਏ ਹਨ।

India records 1.26 lakh fresh cases

ਦਰਅਸਲ, ਕੋਰੋਨਾ ਦੀ ਇਸ ਤਾਜ਼ਾ ਲਹਿਰ ਨਾਲ ਮਹਾਰਾਸ਼ਟਰ ਸਭ ਤੋਂ ਵੱਧ ਪ੍ਰਭਾਵਿਤ ਹੈ।  ਪਿਛਲੇ ਦਿਨੀਂ ਮਹਾਰਾਸ਼ਟਰ ਵਿੱਚ ਤਕਰੀਬਨ 60 ਹਜ਼ਾਰ ਕੇਸ ਦਰਜ ਕੀਤੇ ਗਏ, ਜੋ ਪੂਰੇ ਦੇਸ਼ ਵਿੱਚ ਦਰਜ ਮਾਮਲਿਆਂ ਵਿਚੋਂ ਅੱਧਾ ਹਿੱਸਾ ਹੈ। ਇਹੀ ਕਾਰਨ ਹੈ ਕਿ ਕੇਂਦਰ ਵੱਲੋਂ ਮਾਹਿਰਾਂ ਦੀਆਂ ਟੀਮਾਂ ਲਗਾਤਾਰ ਮਹਾਰਾਸ਼ਟਰ ਭੇਜੀਆਂ ਜਾ ਰਹੀਆਂ ਹਨ । ਉੱਥੇ ਹੀ ਦੂਜੇ ਪਾਸੇ ਦਿੱਲੀ ਵਿੱਚ ਵੀ ਇਹੀ ਹਾਲ ਹੈ, ਜਿੱਥੇ ਇੱਕ ਵਾਰ ਫਿਰ ਪੰਜ ਹਜ਼ਾਰ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ, ਜੋ ਪਿਛਲੇ ਸਾਲ ਦੀ ਪੀਕ ਦੀ ਯਾਦ ਦਿਵਾਉਂਦੇ ਹਨ । ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ 59,907, ਦਿੱਲੀ ਵਿੱਚ 5506, ਉੱਤਰ ਪ੍ਰਦੇਸ਼ ਵਿੱਚ 6023, ਕਰਨਾਟਕ ਵਿੱਚ 6976 ਕੇਸ ਦਰਜ ਕੀਤੇ ਗਏ ਹਨ।

India records 1.26 lakh fresh cases
India records 1.26 lakh fresh cases

ਜ਼ਿਕਰਯੋਗ ਹੈ ਕਿ ਲਗਾਤਾਰ ਵੱਧ ਰਹੇ ਅੰਕੜਿਆਂ ਨਾਲ ਦੇਸ਼ ਵਿੱਚ ਕੇਸਾਂ ਦੀ ਕੁੱਲ ਗਿਣਤੀ 1.26 ਕਰੋੜ ਨੂੰ ਪਾਰ ਕਰ ਗਈ ਹੈ। ਚਿੰਤਾ ਦਾ ਵਿਸ਼ਾ ਸਰਗਰਮ ਮਾਮਲਿਆਂ ਦੀ ਗਿਣਤੀ ਤੋਂ ਆਇਆ ਹੈ, ਜਿੱਥੇ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 9 ਲੱਖ ਨੂੰ ਪਾਰ ਕਰ ਗਈ ਹੈ । ਕੁਝ ਦਿਨ ਪਹਿਲਾਂ ਦੇਸ਼ ਵਿੱਚ ਸਿਰਫ ਇੱਕ ਲੱਖ ਦੇ ਕਰੀਬ ਸਰਗਰਮ ਕੇਸ ਹੀ ਸਾਹਮਣੇ ਆਏ ਸਨ।

India records 1.26 lakh fresh cases

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਰੋਨਾ ਵਾਇਰਸ ਦੀ ਵੱਧ ਰਹੀ ਗਤੀ ਦੇ ਵਿਚਕਾਰ ਰਾਜਾਂ ਨਾਲ ਫਿਰ ਗੱਲ ਕਰਨਗੇ । ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਾਂ ਦੇ ਮੁੱਖ ਮੰਤਰੀ, ਕੇਂਦਰੀ ਸਿਹਤ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀ ਕੋਰੋਨਾ ਦੀ ਵੱਧ ਰਹੀ ਰਫਤਾਰ ਅਤੇ ਟੀਕਾਕਰਨ ਦੀਆਂ ਮੁਸ਼ਕਿਲਾਂ ਬਾਰੇ ਮੰਥਨ ਕਰਨਗੇ। ਟੀਕਾਕਰਨ ਦੇ ਪੜਾਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੀਐਮ ਮੋਦੀ ਨੇ ਸਾਰੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਸੀ । ਅਜਿਹੀ ਸਥਿਤੀ ਵਿੱਚ ਅੱਜ ਦੀ ਮੀਟਿੰਗ ਵਿੱਚੋਂ ਇੱਕ ਵੱਡਾ ਸੰਦੇਸ਼ ਨਿਕਲ ਸਕਦਾ ਹੈ। 

ਇਹ ਵੀ ਦੇਖੋ: ਕੀ ਹੈ ਜੱਗੇ ਡਾਕੂ ਦੀ ਪ੍ਰੇਮ ਕਹਾਣੀ ਦਾ ਕੁਨੈਕਸ਼ਨ ? ਪੁਰਾਣੇ ਜੌੜੇ-ਪੁੱਲਾਂ ਦਾ ਗੀਤਾਂ ‘ਚ ਕਿਉਂ ਹੁੰਦਾ ਹੈ ਜ਼ਿਕਰ ?

Source link

Leave a Reply

Your email address will not be published. Required fields are marked *