ਬਾਲੀਵੁੱਡ ਫਿਲਮਮੇਕਰ ਸੰਤੋਸ਼ ਗੁਪਤਾ ਦੀ ਪਤਨੀ ਤੇ ਧੀ ਨੇ ਖੁਦ ਨੂੰ ਸਾੜਿਆ ਜਿਊਂਦਾ, ਇਸ ਗੱਲ ਤੋਂ ਸਨ ਪ੍ਰੇਸ਼ਾਨ

Bollywood filmmaker Santosh Gupta : ਬਾਲੀਵੁੱਡ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਫਿਲਮ ਨਿਰਮਾਤਾ ਸੰਤੋਸ਼ ਗੁਪਤਾ ਦੀ ਪਤਨੀ ਅਤੇ ਉਸਦੀ ਧੀ ਨੇ ਖੁਦ ਨੂੰ ਅੱਗ ਲਗਾ ਕੇ ਆਪਣੀ ਜਾਨ ਦੇ ਦਿੱਤੀ। ਦੋਵਾਂ ਨੇ ਅੰਧੇਰੀ ਇਲਾਕੇ ਵਿੱਚ ਕਥਿਤ ਤੌਰ ’ਤੇ ਖੁਦ ਨੂੰ ਜਿਊਂਦਾ ਸਾੜ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਸੰਤੋਸ਼ ਦੀ ਪਤਨੀ 55 ਸਾਲਾ ਅਸਮਿਤਾ ਅਤੇ 16 ਸਾਲਾ ਸ੍ਰਿਸ਼ਟੀ ਦੀ ਸੜਨ ਨਾਲ ਮੌਤ ਹੋ ਗਈ।

Bollywood filmmaker Santosh Gupta

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਸੋਮਵਾਰ ਦੁਪਹਿਰ ਦੀ ਹੈ। ਜਦੋਂ ਗੁਆਂਢੀਆਂ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ ਤਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਅਸ਼ਮਿਤਾ ਅਤੇ ਸ੍ਰਿਸ਼ਟੀ ਦੀ ਖੁਦਕੁਸ਼ੀ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਸਨ। ਸੰਤੋਸ਼ ਗੁਪਤਾ ਦੀ ਪਤਨੀ ਅਤੇ ਧੀ ਨੂੰ ਕੂਪਰ ਹਸਪਤਾਲ ਪਹੁੰਚਾਇਆ ਗਿਆ। ਇੱਥੇ ਅਸਮਿਤਾ ਨੂੰ ਸੋਮਵਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ, ਉਥੇ ਹੀ ਉਸ ਦੀ ਧੀ ਸ੍ਰਿਸ਼ਟੀ ਜੋਕਿ 70 ਪ੍ਰਤੀਸ਼ਤ ਤੱਕ ਸੜ ਚੁੱਕੀ ਸੀ, ਨੂੰ ਇੱਥੇ ਨੈਸ਼ਨਲ ਬਰਨਜ਼ ਸੈਂਟਰ ਭੇਜਿਆ ਗਿਆ ਸੀ, ਸ੍ਰਿਸ਼ਟੀ ਦੀ ਵੀ ਇਲਾਜ ਦੌਰਾਨ ਮੰਗਲਵਾਰ ਨੂੰ ਮੌਤ ਹੋ ਗਈ।

Bollywood filmmaker Santosh Gupta
Bollywood filmmaker Santosh Gupta

ਪਤਾ ਲੱਗਾ ਹੈ ਕਿ ਅਸਮਿਤਾ ਲੰਬੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੀ ਸੀ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੋ ਗਈ ਸੀ ਅਤੇ ਪਰੇਸ਼ਾਨ ਹੋ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਥੇ ਹੀ ਧੀ ਆਪਣੀ ਮਾਂ ਦੀ ਪ੍ਰੇਸ਼ਾਨੀ ਨਹੀਂ ਦੇਖ ਸਕੀ ਅਤੇ ਉਸਨੇ ਵੀ ਆਪਣੀ ਜ਼ਿੰਦਗੀ ਮਾਂ ਨਾਲ ਖਤਮ ਕਰ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਸੰਤੋਸ਼ ਗੁਪਤਾ ਨੇ ‘ਫਰਾਰ’, ‘ਰੋਮੀ: ਦਿ ਹੀਰੋ’ ਅਤੇ ‘ਆਜ ਕੀ ਔਰਤ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਸੰਤੋਸ਼ ਨੇ ‘ਗਦਰ’, ‘ਘਾਤਕ’, ‘ਅੰਦਾਜ਼ ਅਪਨਾ ਅਪਨਾ’, ‘ਬਿੱਛੂ’, ‘ਹਫਤਾ ਬੰਦ’ ਵਰਗੀਆਂ ਫਿਲਮਾਂ ‘ਚ ਵੀ ਕੰਮ ਕੀਤਾ ਹੈ।

Source link

Leave a Reply

Your email address will not be published. Required fields are marked *