ਰੋਹਤਕ ‘ਚ ਯਾਤਰੀ ਰੇਲਗੱਡੀ ਨੂੰ ਲੱਗੀ ਭਿਆਨਕ ਅੱਗ, ਅੱਗ ਦੀਆਂ ਲਪਟਾਂ ‘ਚ ਘਿਰੇ ਤਿੰਨ ਡੱਬੇ

Passenger train caught fire in Rohtak : ਇਸ ਵੇਲੇ ਦੀ ਇੱਕ ਵੱਡੀ ਖਬਰ ਹਰਿਆਣੇ ਦੇ ਰੋਹਤਕ ਤੋਂ ਆ ਰਹੀ ਹੈ, ਜਿੱਥੇ ਇੱਕ ਯਾਤਰੀ ਰੇਲਗੱਡੀ ਨੂੰ ਅੱਗ ਲੱਗ ਗਈ ਹੈ। ਅੱਗ ਲੱਗਣ ਕਾਰਨ ਰੇਲਗੱਡੀ ਦੇ 3 ਡੱਬੇ ਬੁਰੀ ਤਰ੍ਹਾਂ ਸੜ ਗਏ ਹਨ। ਟ੍ਰੇਨ ਸਟੇਸ਼ਨ ‘ਤੇ ਖੜੀ ਸੀ ਅਤੇ ਚਾਰ ਵਜੇ ਦਿੱਲੀ ਲਈ ਰਵਾਨਾ ਹੋਣ ਵਾਲੀ ਸੀ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਪਰ ਅੱਗ ‘ਤੇ ਕਾਬੂ ਪਾਉਣ ਤੱਕ ਬਹੁਤ ਨੁਕਸਾਨ ਹੋ ਚੁੱਕਾ ਸੀ।

Passenger train caught fire in Rohtak

ਰਾਹਤ ਵਾਲੀ ਗੱਲ ਇਹ ਹੈ ਕੇ ਅੱਗ ਲੱਗਣ ਦੌਰਾਨ ਰੇਲ ਵਿੱਚ ਕੋਈ ਯਾਤਰੀ ਨਹੀਂ ਸੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਟ੍ਰੇਨ ਨੰਬਰ 04453 ਰਾਤ 12 ਵਜੇ ਦਿੱਲੀ ਤੋਂ ਰੋਹਤਕ ਆਈ ਸੀ ਅਤੇ ਸ਼ਾਮ 4 ਵਜੇ ਦਿੱਲੀ ਜਾਣੀ ਸੀ।

ਇਹ ਵੀ ਦੇਖੋ : ਵਾਢੀ ਲਈ ਖੜ੍ਹੀ ਕਣਕ ਨੂੰ ਲੱਗੀ ਅੱਗ, ਕਿਲਿਆਂ ਦੇ ਕਿੱਲ੍ਹੇ ਸੜ ਕੇ ਸਵਾਹ, ਕਿਸਾਨਾਂ ‘ਤੇ ਇੰਨਾ ਕਹਿਰ,

Source link

Leave a Reply

Your email address will not be published. Required fields are marked *