ਹੁਣ ਔਰਤਾਂ ਦੇ ਕੱਪੜਿਆਂ ‘ਤੇ ਬਿਆਨ ਦੇ ਕਸੂਤੇ ਫਸੇ ਪਾਕਿ ਦੇ PM ਇਮਰਾਨ ਖਾਨ, ਸਾਬਕਾ ਪਤਨੀਆਂ ਨੇ ਲਗਾਈ ਫਟਕਾਰ

Pakistan PM Imran Khan links: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਬਲਾਤਕਾਰ ‘ਤੇ ਬਿਆਨ ਨਾਲ ਬੁਰੀ ਤਰ੍ਹਾਂ ਘਿਰ ਗਏ ਹਨ । ਦੁਨੀਆ ਭਰ ਵਿੱਚ ਹੋ ਰਹੀ ਤਿੱਖੀ ਅਲੋਚਨਾ ਦੇ ਵਿਚਕਾਰ ਇਮਰਾਨ ਦੀ ਪਹਿਲੀ ਪਤਨੀ ਜੈਮੀਮਾ ਗੋਲਡਸਥਿਮ ਨੇ ਉਨ੍ਹਾਂ ਨੂੰ ਕੁਰਾਨ ਦਾ ਹਵਾਲਾ ਦੇ ਕੇ ਫਟਕਾਰ ਲਗਾਈ ਹੈ। ਇਮਰਾਨ ਖਾਨ ਨੇ ਬਲਾਤਕਾਰ ਦੇ ਮਾਮਲੇ ਨੂੰ ਵਧਾਉਣ ਲਈ ਬਾਲੀਵੁੱਡ, ਔਰਤਾਂ ਦੇ ਛੋਟੇ ਕੱਪੜੇ ਅਤੇ ਪੱਛਮੀ ਸੱਭਿਆਚਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ । ਇਸ ‘ਤੇ ਉਨ੍ਹਾਂ ਦੀ ਪਹਿਲੀ ਪਤਨੀ ਜੈਮੀਮਾ ਨੇ ਉਨ੍ਹਾਂ ਨੂੰ ਫਟਕਾਰ ਲਗਾਉਂਦਿਆਂ ਕਿਹਾ ਕਿ ਆਦਮੀਆਂ ਨੂੰ ਅੱਖਾਂ ‘ਤੇ ਪਰਦਾ ਕਰਨਾ ਸਿਖਾਓ ਨਾ ਕਿ ਔਰਤਾਂ ਨੂੰ ਪਰਦਾ ਕਰਨਾ । ਇਸ ਦੇ ਨਾਲ ਹੀ ਇਮਰਾਨ ਦੀ ਦੂਜੀ ਸਾਬਕਾ ਪਤਨੀ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਮੂੰਹ ਬੰਦ ਰੱਖਣ ਦੀ ਸਲਾਹ ਦਿੱਤੀ।

Pakistan PM Imran Khan links

ਦਰਅਸਲ, ਇਮਰਾਨ ਖਾਨ ਦੇ ਬਲਾਤਕਾਰ ਵਾਲੇ ਬਿਆਨ ਨੂੰ ਲੈ ਕੇ ਪਹਿਲੀ ਪਤਨੀ ਜੈਮੀਮਾ ਨੇ ਟਵੀਟ ਕਰ ਕੇ ਹਮਲਾ ਬੋਲਿਆ । ਜੈਮੀਮਾ ਨੇ ਕੁਰਾਨ ਦੀ ਇੱਕ ਤੁਕ ਦਾ ਹਵਾਲਾ ਦਿੰਦੇ ਹੋਏ ਲਿਖਿਆ, “ਪਰਦਾ ਕਰਨ ਦੀ ਜ਼ਿੰਮੇਵਾਰੀ ਆਦਮੀਆਂ ‘ਤੇ ਹੈ। ਆਪਣੇ ਪੈਰੋਕਾਰਾਂ ਨੂੰ ਕਹੋ ਕਿ ਤੁਸੀਂ ਆਪਣੀਆਂ ਅੱਖਾਂ ‘ਤੇ ਸੰਜਮ ਰੱਖੋ ਅਤੇ ਆਪਣੇ ਪ੍ਰਾਈਵੇਟ ਪਾਰਟ ਨੂੰ ਪਰਦੇ ਵਿੱਚ ਰੱਖੋ।” ਉਨ੍ਹਾਂ ਇਹ ਵੀ ਕਿਹਾ ਕਿ ਜਿਸ ਇਮਰਾਨ ਖਾਨ ਨੂੰ ਉਹ ਜਾਣਦੇ ਸਨ, ਉਹ ਆਦਮੀਆਂ ਦੀਆਂ ਅੱਖਾਂ ਢਕਣ ਦੀ ਗੱਲ ਕਰਿਆ ਕਰਦੇ ਸੀ।  ਇਸਦੇ ਨਾਲ ਹੀ ਇਮਰਾਨ ਖਾਨ ਦੀ ਦੂਜੀ ਸਾਬਕਾ ਪਤਨੀ ਰੇਹਮ ਖਾਨ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਮੂੰਹ ਬੰਦ ਰੱਖਣ ਦੀ ਸਲਾਹ ਦਿੱਤੀ ਹੈ । ਰੇਹਮ ਖਾਨ ਨੇ ਕਿਹਾ ਕਿ ਉਹ ਜਿੰਨਾ ਘੱਟ ਬੋਲਣਗੇ, ਉਹ ਸਾਰਿਆਂ ਲਈ ਉੰਨਾ ਹੀ ਚੰਗਾ ਹੋਵੇਗਾ।

ਦੱਸ ਦੇਈਏ ਕਿ ਇਮਰਾਨ ਖਾਨ ਨੇ ਪਾਕਿਸਤਾਨ ਵਿੱਚ ਵੱਧ ਰਹੀ ਅਸ਼ਲੀਲਤਾ ਲਈ ਭਾਰਤ ਅਤੇ ਯੂਰਪ ਨੂੰ ਜ਼ਿੰਮੇਵਾਰ ਠਹਿਰਾਇਆ ਸੀ । ਇਮਰਾਨ ਖਾਨ ਨੇ ਜਨਤਾ ਦੇ ਨਾਲ ਸਿੱਧੇ ਸੰਵਾਦ ਦੌਰਾਨ ਇੱਕ ਪ੍ਰਸ਼ਨ ਦੇ ਜਵਾਬ ਵਿੱਚ ਕਿਹਾ ਕਿ ਦੇਸ਼ ਵਿੱਚ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਰੋਕਣ ਲਈ ਉਨ੍ਹਾਂ ਨੂੰ ਜਨਤਕ ਸਹਾਇਤਾ ਦੀ ਲੋੜ ਹੈ। ਇਮਰਾਨ ਖਾਨ ਨੇ ਕਿਹਾ ਸੀ ਕਿ ਪਾਕਿਸਤਾਨੀ ਔਰਤਾਂ ਨੂੰ ਬਲਾਤਕਾਰ ਤੋਂ ਬਚਣ ਲਈ ਪਰਦਾ ਕਰਨਾ ਚਾਹੀਦਾ ਹੈ ਤਾਂ ਜੋ ਪਛਤਾਵੇ ਤੋਂ ਬਚਿਆ ਜਾ ਸਕੇ ।

Pakistan PM Imran Khan links

ਗੌਰਤਲਬ ਹੈ ਕਿ ਇਮਰਾਨ ਖਾਨ ਆਪਣੇ ਇਸ ਬਿਆਨ ਤੋਂ ਬਾਅਦ ਹੁਣ ਉਹ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਹੋ ਰਹੇ ਹਨ । ਕਈ ਮਸ਼ਹੂਰ ਹਸਤੀਆਂ ਨੇ ਇਮਰਾਨ ਖਾਨ ਨੂੰ ਇਸ ਬਿਆਨ ਲਈ ਲਤਾੜ ਲਗਾਈ ਹੈ। ਇੰਨਾ ਹੀ ਨਹੀਂ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਨੇ ਪ੍ਰਧਾਨ ਮੰਤਰੀ ਇਮਰਾਨ ਨੂੰ ਮੁਆਫੀ ਮੰਗਣ ਲਈ ਕਿਹਾ ਹੈ।

ਇਹ ਵੀ ਦੇਖੋ: Singhu ‘ਤੇ ਕਿਸਾਨਾਂ ਲਈ ਖੜੀ ਹੋਈ ਨਵੀਂ ਮੁਸੀਬਤ, ਅੱਧੀ ਰਾਤ ਨੂੰ ਕਰਨਾ ਪਿਆ ਆਹ ਕੰਮ, ਕਿਸਾਨ ਜ਼ਿੰਦਾਬਾਦ ਦੇ ਲੱਗੇ ਨਾਅਰੇSource link

Leave a Reply

Your email address will not be published. Required fields are marked *